ਪਿਛਲੇ 8 ਸਾਲਾਂ ''ਚ ਮੋਦੀ ਸਰਕਾਰ ''ਚ ''ਸਭ ਕਾ ਸਾਥ, ਸਭ ਕਾ ਵਿਕਾਸ'' ਹੋਇਆ : ਯੋਗੀ

06/01/2022 6:03:03 PM

ਲਖਨਊ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬੁੱਧਵਾਰ ਨੂੰ ਕਿਹਾ ਕਿ 2014 ਤੋਂ ਪਹਿਲਾਂ ਲੋਕਾਂ 'ਚ ਅਵਿਸ਼ਵਾਸ ਦਾ ਭਾਵ ਸੀ ਅਤੇ ਵੱਖਵਾਦ, ਅੱਤਵਾਦ ਸਿਰ ਚੜ੍ਹ ਕੇ ਬੋਲ ਰਿਹਾ ਸੀ। ਇੱਥੇ ਭਾਜਪਾ ਹੈੱਡ ਕੁਆਰਟਰ 'ਚ ਨਰਿੰਦਰ ਮੋਦੀ ਸਰਕਾਰ ਦੇ 8 ਸਾਲ ਪੂਰੇ ਹੋਣ 'ਤੇ ਬੁੱਧਵਾਰ ਨੂੰ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ 2014 ਤੋਂ ਬਾਅਦ ਸਥਿਤੀ ਬਦਲ ਗਈ, ਜਦੋਂ ਮੋਦੀ ਸਰਕਾਰ 'ਸਭ ਕਾ ਸਾਥ, ਸਭ ਕਾ ਵਿਕਾਸ' ਦੇ ਨਾਅਰੇ ਨਾਲ ਸੱਤਾ 'ਚ ਆਈ।

ਆਦਿੱਤਿਆਨਾਥ ਨੇ ਕਿਹਾ,''2014 ਤੋਂ ਪਹਿਲਾਂ ਸਰਕਾਰ ਖ਼ਿਲਾਫ਼ ਲੋਕਾਂ 'ਚ ਅਵਿਸ਼ਵਾਸ ਦਾ ਭਾਵ ਸੀ। ਵੱਖਵਾਦ, ਅੱਤਵਾਦ ਸਿਰ ਚੜ੍ਹ ਕੇ ਬੋਲ ਰਿਹਾ ਸੀ। ਅਰਾਜਕਤਾ ਸਿਖ਼ਰ 'ਤੇ ਸੀ। ਭ੍ਰਿਸ਼ਟਾਚਾਰ ਸੰਸਥਾਗਤ ਹੋ ਗਿਆ ਸੀ।'' ਉਨ੍ਹਾਂ ਕਿਹਾ ਕਿ ਮਈ 2014 'ਚ ਜਦੋਂ ਮੋਦੀ ਸੱਤਾ 'ਚ ਆਏ ਤਾਂ ਪਿੰਡ ਵਾਸੀਆਂ, ਗਰੀਬਾਂ, ਔਰਤਾਂ ਅਤੇ ਸਮਾਜ ਦੇ ਸਾਰੇ ਵਰਗਾਂ ਲਈ ਬਿਨਾਂ ਕਿਸੇ ਭੇਦਭਾਵ ਦੇ ਉਨ੍ਹਾਂ ਦੇ ਜੀਵਨ ਵਾਲੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਗਰੀਬੀ ਹਟਾਉਣ ਲਈ ਨਾਅਰੇ ਤਾਂ ਲੱਗ ਰਹੇ ਸਨ ਪਰ ਪਿਛਲੇ ਕਈ ਸਾਲਾਂ 'ਚ ਗਰੀਬੀ ਹਟਾਉਣ ਲਈ ਕੁਝ ਨਹੀਂ ਕੀਤਾ ਗਿਆ, ਉਨ੍ਹਾਂ ਲਈ ਰੋਟੀ, ਕੱਪੜਾ ਅਤੇ ਮਕਾਨ ਲਈ ਵੀ ਕੁਝ ਠੋਸ ਨਹੀਂ ਕੀਤਾ ਗਿਆ।


DIsha

Content Editor

Related News