ਰੂਸ ਦੇ ਵਿਦੇਸ਼ ਮੰਤਰੀ ਅਤੇ ਜੈਸ਼ੰਕਰ ਵਿਚਾਲੇ ਰੱਖਿਆ ਸਮੇਤ ਕਈ ਮੁੱਦਿਆਂ ''ਤੇ ਹੋਈ ਚਰਚਾ

Wednesday, Apr 07, 2021 - 12:05 PM (IST)

ਰੂਸ ਦੇ ਵਿਦੇਸ਼ ਮੰਤਰੀ ਅਤੇ ਜੈਸ਼ੰਕਰ ਵਿਚਾਲੇ ਰੱਖਿਆ ਸਮੇਤ ਕਈ ਮੁੱਦਿਆਂ ''ਤੇ ਹੋਈ ਚਰਚਾ

ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਆਪਣੇ ਰੂਸੀ ਹਮ-ਅਹੁਦਾ ਸਰਗੇਈ ਲਾਵਰੋਵ ਨਾਲ ਪਰਮਾਣੂ, ਪੁਲਾੜ ਅਤੇ ਰੱਖਿਆ ਖੇਤਰ ’ਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਹਿੱਸੇਦਾਰੀ ਸਮੇਤ ਦੋ-ਪੱਖੀ ਸਬੰਧਾਂ ਦੇ ਵੱਖ-ਵੱਖ ਰੁਖ਼ ਅਤੇ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ਦੀਆਂ ਤਿਆਰੀਆਂ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਕੀਤੀ।

ਇਹ ਵੀ ਪੜ੍ਹੋ : ਜੈਸ਼ੰਕਰ ਨੇ ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ ਨਾਲ ਕੀਤੀ ਗੱਲਬਾਤ

ਜੈਸ਼ੰਕਰ ਨੇ ਲਾਵਰੋਵ ਨਾਲ ਗੱਲਬਾਤ ਦੌਰਾਨ ਹਿੰਦ-ਪ੍ਰਸ਼ਾਂਤ ਖੇਤਰ ’ਤੇ ਭਾਰਤ ਦਾ ਨਜ਼ਰੀਆ ਸਾਂਝਾ ਕੀਤਾ। ਜੈਸ਼ੰਕਰ ਨਾਲ ਗੱਲਬਾਤ ਤੋਂ ਬਾਅਦ ਲਾਵਰੋਵ ਨੇ ਰੂਸ ਅਤੇ ਚੀਨ ਵਿਚਾਲੇ ਭਵਿੱਖ ’ਚ ਫੌਜੀ ਗਠਜੋੜ ਨੂੰ ਲੈ ਕੇ ਲਾਈਆਂ ਜਾ ਰਹੀਆਂ ਅਟਕਲਾਂ ਨੂੰ ਖਾਰਿਜ ਕਰ ਦਿੱਤਾ। ਲਾਵਰੋਵ ਸੋਮਵਾਰ ਦੀ ਸ਼ਾਮ ਨੂੰ ਭਾਰਤ ਦੀ ਲਗਭਗ 19 ਘੰਟੇ ਦੀ ਯਾਤਰਾ ’ਤੇ ਇੱਥੇ ਪੁੱਜੇ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਰੂਸੀ ਹਮ-ਅਹੁਦਾ ਨਾਲ ਗੱਲਬਾਤ ਤੋਂ ਬਾਅਦ ਸਾਂਝੀ ਪੱਤਰਕਾਰ ਵਾਰਤਾ ’ਚ ਕਿਹਾ ਕਿ ਗੱਲਬਾਤ ਵਿਆਪਕ ਅਤੇ ਸਾਰਥਕ ਰਹੀ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੀ ਅਹਿਮ ਟਿੱਪਣੀ, ਨਸ਼ੇ ਵੇਚਣ ਵਾਲੇ ਨਿਰਦੋਸ਼ ਨੌਜਵਾਨਾਂ ਦੀ ਮੌਤ ਦਾ ਸਰੋਤ

ਇਸ ਮੌਕੇ ਲਾਵਰੋਵ ਨੇ ਕਿਹਾ ਕਿ ਅਸੀਂ ਅਜਿਹੀਆਂ ਅਟਕਲਾਂ ਸੁਣੀਆਂ ਹਨ, ਜਿਨ੍ਹਾਂ ’ਚ ਨਾ ਸਿਰਫ਼ ਰੂਸ ਅਤੇ ਚੀਨ ਦੇ ਸੰਬੰਧਾਂ ’ਚ ਫੌਜੀ ਗਠਜੋੜ ਦੀ ਗੱਲ ਕਹੀ ਗਈ ਹੈ ਸਗੋਂ ਕਥਿਤ ਤੌਰ ’ਤੇ ਪੱਛਮ ਏਸ਼ੀਆ-ਨਾਟੋ ਅਤੇ ਏਸ਼ੀਆ- ਨਾਟੋ ਨੂੰ ਉਤਸ਼ਾਹ ਦੇਣ ਦੀ ਗੱਲ ਵੀ ਕਹੀ ਗਈ ਹੈ। ਅਸੀਂ ਆਪਣੇ ਭਾਰਤੀ ਦੋਸਤਾਂ ਨਾਲ ਇਸ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਦੋਵਾਂ ਪੱਖਾਂ ਦਾ ਇਸ ਬਾਰੇ ਇਕੋ ਜਿਹਾ ਰੁਖ਼ ਹੈ। ਅਸੀਂ ਸਮੁੱਚੇ ਸਹਿਯੋਗ ਨੂੰ ਲੈ ਕੇ ਆਸਵੰਦ ਹਾਂ, ਕਿਸੇ ਦੇ ਖਿਲਾਫ ਨਹੀਂ ਹਾਂ। ਅਸੀਂ ‘ਮੇਡ ਇਨ ਇੰਡੀਆ’ ਦੇ ਤਹਿਤ ਭਾਰਤ ’ਚ ਰੱਖਿਆ ਖੇਤਰ ’ਚ ਸਹਿਯੋਗ ਅਤੇ ਹਥਿਆਰਾਂ ਦੇ ਵਿਨਿਰਮਾਣ ਬਾਰੇ ਚਰਚਾ ਕੀਤੀ।

ਇਹ ਵੀ ਪੜ੍ਹੋ : ਵੈਕਸੀਨ ਦੀਆਂ ਦੋ ਡੋਜ਼ ਲੈਣ ਦੇ ਬਾਵਜੂਦ ਇਸ ਮੈਡੀਕਲ ਯੂਨੀਵਰਸਿਟੀ ਦੇ 40 ਡਾਕਟਰ ਕੋਰੋਨਾ ਪਾਜ਼ੇਟਿਵ


author

DIsha

Content Editor

Related News