ਹੁਣ ਭਾਰਤ ’ਚ ਬਣੇਗੀ ਰੂਸੀ ਵੈਕਸੀਨ SputniK-V, ਡੀ. ਸੀ. ਜੀ. ਆਈ. ਨੇ ਸੀਰਮ ਇੰਸਟੀਚਿਊਟ ਨੂੰ ਦਿੱਤੀ ਮਨਜ਼ੂਰੀ

Friday, Jun 04, 2021 - 11:51 PM (IST)

ਨੈਸ਼ਨਲ ਡੈਸਕ : ਭਾਰਤ ’ਚ ਵਧ ਰਹੀ ਕੋਰੋਨਾ ਦੀ ਲਾਗ ’ਤੇ ਕਾਬੂ ਪਾਉਣ ਲਈ ਦੇਸ਼ ’ਚ ਵੈਕਸੀਨਜ਼ ਪੂਰੇ ਜ਼ੋਰਾਂ-ਸ਼ੋਰਾਂ ਨਾਲ ਬਣਾਈਆਂ ਜਾ ਰਹੀਆਂ ਹਨ। ਇਸੇ ਦਰਮਿਆਨ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ. ਆਈ. ਆਈ.) ਨੇ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ. ਸੀ. ਜੀ. ਆਈ.) ਤੋਂ ਭਾਰਤ ’ਚ ਰੂਸੀ ਵੈਕਸੀਨ ਸਪੂਤਨਿਕ-ਵੀ ਬਣਾਉਣ ਲਈ ਟ੍ਰਾਇਲ ਲਾਇਸੈਂਸ ਦੀ ਇਜਾਜ਼ਤ ਮੰਗੀ ਸੀ, ਜਿਸ ’ਤੇ ਡੀ. ਸੀ. ਜੀ. ਆਈ. ਨੇ ਸ਼ੁੱਕਰਵਾਰ ਨੂੰ ਸਪੂਤਨਿਕ ਵੀ ਬਣਾਉਣ ਲਈ ਸੀਰਮ ਇੰਸਟੀਚਿਊਟ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਕਾਬਿਲੇ-ਤਾਰੀਫ਼ ! ਵਿਆਹ ਤੋਂ ਦੋ ਦਿਨ ਬਾਅਦ ਪਤਨੀ ਦੀ ਦਰਿਆਦਿਲੀ, ਪਤੀ ਦੀ ਸਾਬਕਾ ਪਤਨੀ ਦੀ ਇੰਝ ਬਚਾਈ ਜਾਨ

ਡੀ. ਸੀ. ਜੀ. ਆਈ. ਦੀ ਮਨਜ਼ੂਰੀ ਮਿਲਣ ਤੋਂ ਬਾਅਦ ਸੀਰਮ ਇੰਸਟੀਚਿਊਟ ਭਾਰਤ ’ਚ ਸਪੂਤਨਿਕ-ਵੀ ਵੈਕਸੀਨ ਤਿਆਰ ਕਰੇਗਾ। ਡੀ. ਸੀ. ਜੀ. ਆਈ. ਨੇ ਪ੍ਰੀਖਿਆ, ਟੈਸਟ ਅਤੇ ਵਿਸ਼ਲੇਸ਼ਣ ਨਾਲ ਸਪੂਤਨਿਕ-ਵੀ ਬਣਾਉਣ ਦੀ ਇਜਾਜ਼ਤ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਸੀਰਮ ਪਹਿਲਾਂ ਤੋਂ ਹੀ ਕੋਵਿਡ ਟੀਕਾ ਕੋਵੀਸ਼ੀਲਡ ਤਿਆਰ ਕਰ ਰਿਹਾ ਹੈ ਪਰ ਹੁਣ ਇਹ ਕੰਪਨੀ ਰੂਸੀ ਵੈਕਸੀਨ ਸਪੂਤਨਿਕ-ਵੀ ਵੀ ਤਿਆਰ ਕਰੇਗੀ। ਸੀਰਮ ਇੰਸਟੀਚਿਊਟ ਨੇ ਟੈਸਟ, ਵਿਸ਼ਲੇਸ਼ਣ ਅਤੇ ਪ੍ਰੀਖਿਆ ਲਈ ਡੀ. ਸੀ. ਜੀ. ਆਈ. ਨੂੰ ਅਰਜ਼ੀ ਦਿੱਤੀ ਸੀ। ਫਿਲਹਾਲ ਸਪੂਤਨਿਕ-ਵੀ ਭਾਰਤ ’ਚ ਡਾ. ਰੈੱਡੀਜ਼ ਲੈਬਾਰਟਰੀਆਂ ਵੱਲੋਂ ਤਿਆਰ ਕੀਤੀ ਜਾ ਰਹੀ ਹੈ। ਇਸ ਰੂਸੀ ਵੈਕਸੀਨ ਦੀ ਵਰਤੋਂ 14 ਮਈ ਤੋਂ ਸ਼ੁਰੂ ਹੋਈ ਸੀ। ਸਪੂਤਨਿਕ-ਵੀ ਹੁਣ 50 ਤੋਂ ਵੱਧ ਦੇਸ਼ਾਂ ’ਚ ਰਜਿਸਟਰਡ ਹੈ। ਇਕ ਅਧਿਐਨ ਅਨੁਸਾਰ ਇਹ ਵੈਕਸੀਨ (ਦੋਵੇਂ ਖੁਰਾਕਾਂ) 97.6 ਫੀਸਦੀ ਪ੍ਰਭਾਵਸ਼ਾਲੀ ਹਨ।

ਇਹ ਵੀ ਪੜ੍ਹੋ : ਬ੍ਰਿਟੇਨ ’ਚ 12 ਤੋਂ 15 ਸਾਲ ਦੇ ਬੱਚਿਆਂ ਨੂੰ ਲੱਗੇਗੀ ਫਾਈਜ਼ਰ ਵੈਕਸੀਨ, ਸਰਕਾਰ ਨੇ ਕਿਹਾ-ਪੂਰੀ ਤਰ੍ਹਾਂ ਸੁਰੱਖਿਅਤ ਹੈ

ਉਧਰ ਸੀਰਮ ਇੰਸਟੀਚਿਊਟ ਨੇ ਇਹ ਵੀ ਮੰਗ ਕੀਤੀ ਹੈ ਕਿ ਵਿਦੇਸ਼ੀ ਵੈਕਸੀਨ ਕੰਪਨੀਆਂ ਵਾਂਗ ਉਨ੍ਹਾਂ ਨੂੰ ਵੀ ਸਰਕਾਰ ਵੱਲੋਂ ਸੁਰੱਖਿਆ ਦਿੱਤੀ ਜਾਵੇ। ਸੀਰਮ ਇੰਸਟੀਚਿਊਟ ਸਮੇਤ ਹੋਰ ਦੇਸੀ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੇ ਹੁਣ ਅਪੀਲ ਕੀਤੀ ਹੈ ਕਿ ਜੇ ਉਨ੍ਹਾਂ ਨੂੰ ਇਹ ਸਹੂਲਤ ਮਿਲ ਰਹੀ ਹੈ ਤਾਂ ਸਰਕਾਰ ਉਨ੍ਹਾਂ ਨੂੰ ਵੀ ਸੁਰੱਖਿਆ ਦੇਵੇ। ਦਰਅਸਲ, ਅਮਰੀਕੀ ਟੀਕਾ ਨਿਰਮਾਤਾ ਫਾਈਜ਼ਰ ਅਤੇ ਮਾਡਰਨਾ ਨੇ ਸਰਕਾਰ ਨੂੰ ਸੁਰੱਖਿਆ ਪ੍ਰਾਪਤ ਕਰਨ ਦੀ ਅਪੀਲ ਕੀਤੀ ਸੀ ਤਾਂ ਕਿ ਜੇ ਵੈਕਸੀਨ ਤੋਂ ਬਾਅਦ ਕੋਈ ਸਮੱਸਿਆ ਆਉਂਦੀ ਹੈ, ਤਾਂ ਕੋਈ ਵੀ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਨਹੀਂ ਕਰ ਸਕਦਾ। ਹੁਣ ਸੀਰਮ ਤੋਂ ਇਲਾਵਾ ਭਾਰਤ ਬਾਇਓਨਟੈੱਕ ਵੀ ਸਰਕਾਰ ਤੋਂ ਅਜਿਹੀ ਮੰਗ ਕਰ ਰਹੀ ਹੈ।


Manoj

Content Editor

Related News