...ਜਦੋਂ ਰੂਸੀ ਫੌਜ ਦੇ ਕੈਡੇਟਸ ਨੇ ਗਾਇਆ ''ਐ ਵਤਨ, ਐ ਵਤਨ ਹਮਕੋ ਤੇਰੀ ਕਸਮ'' (ਵੀਡੀਓ)

12/01/2019 12:04:14 PM

ਨਵੀਂ ਦਿੱਲੀ— ਰੂਸੀ ਫੌਜ ਦੇ ਕੈਡੇਟਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਰੂਸੀ ਕੈਡੇਟਸ ਹਿੰਦੀ ਦਾ ਮਸ਼ਹੂਰ ਦੇਸ਼ ਭਗਤੀ ਗੀਤ 'ਐ ਵਤਨ, ਐ ਵਤਨ ਹਮਕੋ ਤੇਰੀ ਕਸਮ, ਤੇਰੀ ਰਾਹੋਂ ਮੇਂ ਜਾਂ ਤਕ ਲੁਟਾ ਜਾਏਂਗੇ' ਗਾ ਰਹੇ ਹਨ। ਇਹ ਗੀਤ 1965 'ਚ ਰਿਲੀਜ਼ ਹੋਈ ਫਿਲਮ 'ਸ਼ਹੀਦ' ਦਾ ਹੈ, ਜਿਸ ਨੂੰ ਮੁਹੰਮਦ ਰਫੀ ਨੇ ਗਾਇਆ ਸੀ। ਸੋਸ਼ਲ ਮੀਡੀਆ 'ਤੇ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਟਵਿਟਰ ਯੂਜ਼ਰ ਨੇ ਕਿਹਾ ਕਿ ਇਸ ਨੇ ਮੇਰਾ ਦਿਨ ਬਣਾ ਦਿੱਤਾ, ਰੂਸੀ ਜਵਾਨ ਐ ਵਤਨ, ਐ ਵਤਨ ਗਾ ਰਹੇ ਹਨ ।ਮਹਿਜ 27 ਸੈਕਿੰਡ ਦੇ ਇਸ ਵੀਡੀਓ ਨੂੰ ਟਵਿੱਟਰ 'ਤੇ ਇਕ ਨਿਊਜ਼ ਏਜੰਸੀ ਨੇ ਸ਼ੇਅਰ ਕੀਤਾ ਹੈ।

 

ਮਾਸਕੋ 'ਚ ਇਕ ਪ੍ਰੋਗਰਾਮ ਦੌਰਾਨ ਰੂਸੀ ਫੌਜ ਦੇ ਕੈਡੇਟਸ ਵਲੋਂ 'ਐ ਵਤਨ' ਗਾਇਆ ਜਾ ਰਿਹਾ ਹੈ। ਮਾਸਕੋ ਸਥਿਤ ਭਾਰਤੀ ਦੂਤਘਰ 'ਚ ਫੌਜ ਦੇ ਸਲਾਹਕਾਰ ਬ੍ਰਜੇਸ਼ ਪੁਸ਼ਕਰ ਨੂੰ ਵੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ। ਇਕ ਯੂਜ਼ਰ ਨੇ ਲਿਖਿਆ, ਸ਼ਾਨਦਾਰ! ਰੂਸੀ ਭਾਰਤੀ ਦੇਸ਼ ਭਗਤੀ ਦਾ ਗੀਤ ਗਾ ਰਹੇ ਹਨ, ਐ ਵਤਨ, ਐ ਵਤਨ। ਇਕ ਹੋਰ ਯੂਜ਼ਰ ਨੇ ਲਿਖਿਆ, ''ਸਾਡੇ ਲਈ ਮਾਣ ਵਾਲੀ ਗੱਲ, ਉਹ ਇਹ ਗੀਤ ਗਾ ਰਹੇ ਹਨ।'' ਇੰਟਰਨੈੱਟ 'ਤੇ ਭਾਵੁਕ ਕਰ ਦੇਣ ਵਾਲੀ ਇਸ ਵੀਡੀਓ ਨੂੰ 7 ਹਜ਼ਾਰ ਲੋਕਾਂ ਵਲੋਂ ਲਾਈਕ ਕੀਤਾ ਜਾ ਚੁੱਕਾ ਹੈ ਅਤੇ ਕਰੀਬ 37,000 ਵਾਰ ਦੇਖੀ ਜਾ ਚੁੱਕੀ ਹੈ।


Tanu

Content Editor

Related News