ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਭਾਰਤ ਪਹੁੰਚੇ, ਜੀ-20 ਦੇਸ਼ਾਂ ਦੀ ਬੈਠਕ 'ਚ ਹੋਣਗੇ ਸ਼ਾਮਲ

Wednesday, Mar 01, 2023 - 05:28 AM (IST)

ਨੈਸ਼ਨਲ ਡੈਸਕ : ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਜੀ-20 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ 2 ਦਿਨਾਂ ਬੈਠਕ 'ਚ ਹਿੱਸਾ ਲੈਣ ਮੰਗਲਵਾਰ ਰਾਤ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਪਹੁੰਚ ਗਏ। ਇਹ ਬੈਠਕ ਬੁੱਧਵਾਰ ਅਤੇ ਵੀਰਵਾਰ ਨੂੰ ਯੂਕ੍ਰੇਨ 'ਤੇ ਹਮਲੇ ਨੂੰ ਲੈ ਕੇ ਪੱਛਮੀ ਸ਼ਕਤੀਆਂ ਨਾਲ ਰੂਸ ਦੇ ਵਧਦੇ ਟਕਰਾਅ ਦੇ ਵਿਚਕਾਰ ਹੋਵੇਗੀ।

ਇਹ ਵੀ ਪੜ੍ਹੋ : ਅਫਗਾਨਿਸਤਾਨ ਦੇ ਫੈਜ਼ਾਬਾਦ 'ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਤੀਬਰਤਾ ਰਹੀ 4.0

ਲਾਵਰੋਵ ਵੱਲੋਂ ਬੁੱਧਵਾਰ ਨੂੰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਦੁਵੱਲੀ ਮੀਟਿੰਗ ਕਰਨ ਦੀ ਸੰਭਾਵਨਾ ਹੈ। ਇਸ ਦੌਰਾਨ ਦੋਵੇਂ ਧਿਰਾਂ ਵੱਲੋਂ ਦੁਵੱਲੇ ਸਬੰਧਾਂ ਦੀ ਵਿਆਪਕ ਸਮੀਖਿਆ ਕਰਨ ਦੀ ਉਮੀਦ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ, ਫਰਾਂਸ ਤੋਂ ਕੈਥਰੀਨ ਕੋਲੋਨਾ, ਚੀਨ ਦੇ ਵਿਦੇਸ਼ ਮੰਤਰੀ ਕਿਨ ਗੈਂਗ, ਜਰਮਨੀ ਦੀ ਐਨਾਲੇਨਾ ਬੀਅਰਬੌਕ ਅਤੇ ਬ੍ਰਿਟਿਸ਼ ਵਿਦੇਸ਼ ਸਕੱਤਰ ਜੇਮਸ ਕਲੀਵਰਲੇ ਵੀ ਭਾਰਤ ਦੀ ਮੇਜ਼ਬਾਨੀ ਵਿੱਚ ਹੋਣ ਵਾਲੀ ਮੀਟਿੰਗ 'ਚ ਸ਼ਾਮਲ ਹੋਣ ਵਾਲੇ ਹਨ।

ਇਹ ਵੀ ਪੜ੍ਹੋ : ਸਿਡਨੀ 'ਚ ਆਸਟ੍ਰੇਲੀਆਈ ਪੁਲਸ ਵੱਲੋਂ ਕੀਤੀ ਫਾਇਰਿੰਗ 'ਚ ਭਾਰਤੀ ਨਾਗਰਿਕ ਦੀ ਮੌਤ

ਵਿਦੇਸ਼ ਮਾਮਲਿਆਂ ਲਈ ਯੂਰਪੀ ਸੰਘ ਦੇ ਉੱਚ ਪ੍ਰਤੀਨਿਧੀ ਜੋਸੇਪ ਬੋਰੇਲ ਫੋਂਟੇਲੇਸ, ਇਟਲੀ ਦੇ ਵਿਦੇਸ਼ ਮੰਤਰੀ ਐਂਟੋਨੀਓ ਤਜਾਨ, ਆਸਟ੍ਰੇਲੀਆ ਦੇ ਪੈਨੀ ਵੋਂਗ, ਸਾਊਦੀ ਵਿਦੇਸ਼ ਮੰਤਰੀ ਪ੍ਰਿੰਸ ਫੈਜ਼ਲ ਬਿਨ ਫਰਹਾਨ, ਇੰਡੋਨੇਸ਼ੀਆ ਦੇ ਰੇਤਨੋ ਮਾਰਸੁਦੀ ਅਤੇ ਅਰਜਨਟੀਨਾ ਦੇ ਵਿਦੇਸ਼ ਮੰਤਰੀ ਸੈਂਟੀਆਗੋ ਕੈਫੇਰੋ ਮੀਟਿੰਗ ਵਿੱਚ ਹਿੱਸਾ ਲੈਣ ਵਾਲਿਆਂ 'ਚ ਸ਼ਾਮਲ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News