ਰੂਸ ਦੀ ਕੋਰੋਨਾ ਵੈਕਸੀਨ 'ਚ 20 ਦੇਸ਼ਾਂ ਨੇ ਦਿਖਾਈ ਦਿਲਚਸਪੀ, ਭਾਰਤ ਵੀ ਸ਼ਾਮਲ

08/12/2020 3:43:38 PM

ਮਾਸਕੋ : ਕੋਰੋਨਾ ਵਾਇਰਸ ਮਰੀਜ਼ਾਂ ਲਈ ਬਣਾਈ ਗਈ ਰੂਸ ਦੀ ਵੈਕਸੀਨ ਦੀ ਦੁਨੀਆਭਰ ਵਿਚ ਭਾਰੀ ਮੰਗ ਹੋ ਰਹੀ ਹੈ। ਰੂਸ ਦੇ ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਦਾਅਵਾ ਕੀਤਾ ਹੈ ਕਿ 20 ਦੇਸ਼ਾਂ ਨੇ ਵੈਕਸੀਨ ਸਪੂਤਨਿਕ-V ਵਿਚ ਦਿਲਚਸਪੀ ਦਿਖਾਈ ਹੈ। ਭਾਰਤ ਵੀ ਇਨ੍ਹਾਂ ਦੇਸ਼ਾਂ ਵਿਚ ਸ਼ਾਮਲ ਹੈ। ਰੂਸੀ ਡਾਇਰੇਕਟ ਇੰਵੈਸਟਮੈਂਟ ਫੰਡ (ਆਰ.ਡੀ.ਆਈ.ਐੱਫ.) ਵੈਕਸੀਨ ਨੂੰ ਵੱਡੀ ਮਾਤਰਾ ਵਿਚ ਬਣਾਉਣ ਅਤੇ ਵਿਦੇਸ਼ਾਂ ਵਿਚ ਪ੍ਰਮੋਟ ਕਰਣ ਵਿਚ ਨਿਵੇਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ:  WHO ਦੀ ਚਿਤਾਵਨੀ, ਰੂਸ ਕੋਰੋਨਾ ਵੈਕਸੀਨ ਦੇ ਮਾਮਲੇ 'ਚ ਨਾ ਕਰੇ ਜਲਦਬਾਜ਼ੀ, ਹੋ ਸਕਦੈ ਖ਼ਤਰਨਾਕ

ਰੂਸੀ ਵੈਕਸੀਨ ਨਾਲ ਸਬੰਧਤ ਵੈੱਬਸਾਈਟ ਨੇ ਦਾਅਵਾ ਕਰਦੇ ਹੋਏ ਉਨ੍ਹਾਂ ਦੇਸ਼ਾਂ ਦੇ ਨਾਮ ਦੱਸੇ ਹਨ, ਜਿਨ੍ਹਾਂ ਨੇ ਸਪੂਤਨਿਕ V ਨੂੰ ਖ਼ਰੀਦਣ ਦੀ ਇੱਛਾ ਜਤਾਈ ਹੈ। ਇਸ ਵਿਚ ਭਾਰਤ, ਸਾਊਦੀ ਅਰਬ, ਇੰਡੋਨੇਸ਼ੀਆ, ਫਿਲੀਪੀਨਜ਼, ਬ੍ਰਾਜ਼ੀਲ, ਮੈਕਸੀਕੋ ਆਦਿ ਦੇਸ਼ ਸ਼ਾਮਲ ਹਨ। ਵੈੱਬਸਾਈਟ ਦਾ ਕਹਿਣਾ ਹੈ ਕਿ ਸਾਲ 2020  ਦੇ ਅੰਤ ਤੱਕ 20 ਕਰੋੜ ਕੋਰੋਨਾ ਵੈਕਸੀਨ ਦੇ ਉਤਪਾਦਨ ਦੀ ਯੋਜਨਾ ਹੈ। ਇਸ ਵਿਚੋਂ 3 ਕਰੋੜ ਡੋਜ ਰੂਸ ਖੁਦ ਲਈ ਰੱਖੇਗਾ।

ਇਹ ਵੀ ਪੜ੍ਹੋ: ਰੂਸ ਦੇ ਰਾਸ਼ਟਰਪਤੀ ਪੁਤਿਨ ਦਾ ਦਾਅਵਾ: ਕੋਰੋਨਾ ਦੀ ਪਹਿਲੀ ਵੈਕਸੀਨ ਹੋਈ ਤਿਆਰ, ਧੀ ਨੂੰ ਵੀ ਦਿੱਤੀ ਡੋਜ਼

ਮੰਨਿਆ ਜਾ ਰਿਹਾ ਹੈ ਕਿ ਵੈਕਸੀਨ ਦਾ ਵੱਡੇ ਪੱਧਰ 'ਤੇ ਉਤਪਾਦਨ ਇਸ ਸਾਲ ਸਤੰਬਰ ਵਿਚ ਸ਼ੁਰੂ ਹੋ ਜਾਵੇਗਾ। ਵੈਬਸਾਈਟ ਕਹਿੰਦੀ ਹੈ ਕਿ ਆਰ.ਡੀ.ਆਈ.ਐੱਫ. ਵੈਕਸੀਨ ਵਿਚ ਮਜਬੂਤ ਗਲੋਬਲ ਰੂਚੀ ਵੇਖ ਰਿਹਾ ਹੈ। ਉਸ ਦੀ ਯੋਜਨਾ ਫੇਜ-3 ਕਲੀਨੀਕਲ ਟ੍ਰਾਇਲ ਕਈ ਹੋਰ ਦੇਸ਼ਾਂ ਵਿਚ ਕਰਣ ਦੀ ਹੈ। ਇਨ੍ਹਾਂ ਦੇਸ਼ਾਂ ਵਿਚ ਸਾਊਦੀ ਅਰਬ, ਬ੍ਰਾਜ਼ੀਲ, ਭਾਰਤ, ਫਿਲੀਪੀਨਜ਼ ਆਦਿ ਸ਼ਾਮਲ ਹਨ। ਭਾਰਤ ਅਤੇ ਦੱਖਣੀ ਕੋਰੀਆ ਸਮੇਤ ਹੋਰ ਦੇਸ਼ਾਂ ਨਾਲ ਪਾਰਟਨਰਸ਼ਿਪ ਵਿਚ ਇਸ ਦਾ ਮਾਸ ਪ੍ਰੋਡਕਸ਼ਨ ਵੀ ਸ਼ੁਰੂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: PM ਮੋਦੀ ਕੱਲ ਲਾਂਚ ਕਰਨਗੇ TAX ਨਾਲ ਜੁੜੀ ਨਵੀਂ ਯੋਜਨਾ, ਈਮਾਨਦਾਰ ਟੈਕਸਦਾਤਾਵਾਂ ਲਈ ਹੈ ਖ਼ਾਸ

ਦੱਸਣਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਬੀਤੇ ਦਿਨ ਐਲਾਨ ਕੀਤਾ ਸੀ ਕਿ, 'ਅਸੀਂ ਕੋਰੋਨਾ ਦੀ ਸੁਰੱਖਿਅਤ ਵੈਕਸੀਨ ਬਣਾ ਲਈ ਹੈ ਅਤੇ ਦੇਸ਼ ਵਿਚ ਰਜਿਸਟਰਡ ਵੀ ਕਰਾ ਲਿਆ ਹੈ। ਉਨ੍ਹਾਂ ਦੀਆਂ ਦੋ ਧੀਆਂ ਵਿਚੋਂ ਇਕ ਧੀ ਨੂੰ ਪਹਿਲੀ ਵੈਕਸੀਨ ਲੁਆਈ ਗਈ ਹੈ ਅਤੇ ਉਹ ਬਿਲਕੁੱਲ ਠੀਕ ਹੈ।'

ਇਹ ਵੀ ਪੜ੍ਹੋ: ਪੁਤਿਨ ਨੇ ਧੀ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦੇਣ ਨੂੰ ਲੈ ਕੇ ਬੋਲਿਆ ਝੂਠ, ਸੱਚ ਆਇਆ ਸਾਹਮਣੇ


cherry

Content Editor

Related News