‘ਰੁਪਏ’ ਨੇ ਦਿੱਤਾ ਡਾਲਰ ਨੂੰ ਮੂੰਹਤੋੜ ਜਵਾਬ, ਮਾਰੀ 2 ਸਾਲਾਂ ਦੀ ਸਭ ਤੋਂ ਲੰਬੀ ਛਾਲ
Wednesday, Feb 12, 2025 - 07:32 AM (IST)
![‘ਰੁਪਏ’ ਨੇ ਦਿੱਤਾ ਡਾਲਰ ਨੂੰ ਮੂੰਹਤੋੜ ਜਵਾਬ, ਮਾਰੀ 2 ਸਾਲਾਂ ਦੀ ਸਭ ਤੋਂ ਲੰਬੀ ਛਾਲ](https://static.jagbani.com/multimedia/2025_2image_07_30_156272411doller.jpg)
ਮੁੰਬਈ (ਭਾਸ਼ਾ) : ਇਕ ਕਹਾਵਤ ਹੈ ‘ਸੌ ਸੁਨਾਰ ਦੀ, ਇਕ ਲੌਹਾਰ ਦੀ’, ਇਸ ਨੂੰ ਮੰਗਲਵਾਰ ਨੂੰ ਰੁਪਏ ਨੇ ਸਿੱਧ ਕਰ ਦਿੱਤਾ। ਡਾਲਰ ਦੇ ਕਾਰਨ ਰੁਪਏ ’ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ। ਰੋਜ਼ ਥੋੜ੍ਹੀ-ਥੋੜ੍ਹੀ ਗਿਰਾਵਟ ਰੁਪਏ ਨੂੰ ਕਾਫ਼ੀ ਨੁਕਸਾਨ ਪਹੁੰਚਾ ਰਹੀ ਸੀ। ਜਦੋਂ ਤੋਂ ਡੋਨਾਲਡ ਟਰੰਪ ਅਮਰੀਕੀ ਸੱਤਾ ’ਤੇ ਕਾਬਜ਼ ਹੋਏ ਹਨ, ਉਦੋਂ ਤੋਂ ਰੁਪਇਆ ਡਾਲਰ ਦੇ ਮੁਕਾਬਲੇ 4 ਫੀਸਦੀ ਤੋਂ ਵੱਧ ਦੀ ਗਿਰਾਵਟ ਝੱਲ ਚੁੱਕਾ ਸੀ।
ਮੰਗਲਵਾਰ ਨੂੰ ਰੁਪਏ ਨੇ ਡਾਲਰ ਦੇ ਮੁਕਾਬਲੇ ਲੌਹਾਰ ਦੀ ਇਕ ਹੀ ਸੱਟ ਮਾਰੀ ਅਤੇ 2 ਸਾਲਾਂ ’ਚ ਡਾਲਰ ਨੂੰ ਸਭ ਤੋਂ ਵੱਡਾ ਨੁਕਸਾਨ ਪਹੁੰਚਾਉਣ ’ਚ ਸਫਲ ਰਿਹਾ। ਬਾਜ਼ਾਰ ਦੀ ਭਾਸ਼ਾ ’ਚ ਕਹੀਏ ਤਾਂ ਰੁਪਏ ਨੇ ਡਾਲਰ ਦੇ ਮੁਕਾਬਲੇ ’ਚ 2 ਸਾਲਾਂ ਦੀ ਸਭ ਤੋਂ ਵੱਡੀ ਛਾਲ ਮਾਰੀ। ਜਾਣਕਾਰਾਂ ਦੀ ਮੰਨੀਏ ਤਾਂ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੇ ਦਖਲ ਤੋਂ ਬਾਅਦ ਰੁਪਏ ’ਚ ਸਭ ਤੋਂ ਜ਼ਿਆਦਾ ਮਜ਼ਬੂਤੀ ਦੇਖਣ ਨੂੰ ਮਿਲੀ ਹੈ।
ਇਹ ਵੀ ਪੜ੍ਹੋ : ਪਲਾਟ ’ਚੋਂ ਬੰਬ ਵਰਗੀ ਚੀਜ਼ ਹੋਈ ਬਰਾਮਦ, ਸਕੁਐਡ ਨੇ ਕੀਤੀ ਨਕਾਰਾ
ਖਾਸ ਗੱਲ ਤਾਂ ਇਹ ਹੈ ਕਿ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਇਕਾਨਮੀ ਭਾਰਤ ਦੇ ਰੁਪਏ ਨੇ ਡਾਲਰ ਦੇ ਸਾਹਮਣੇ ਸਭ ਤੋਂ ਚੰਗਾ ਪ੍ਰਦਰਸ਼ਨ ਕੀਤਾ ਹੈ। ਮਤਲਬ ਸਾਫ ਹੈ ਕਿ ਟਰੰਪ ਦੇ ਟਰੇਡ ਕਾਰਨ ਏਸ਼ੀਆਈ ਕਰੰਸੀਜ਼ ਨੂੰ ਜੋ ਨੁਕਸਾਨ ਹੋ ਰਿਹਾ ਸੀ, ਉਸ ਦਾ ਮੂੰਹਤੋੜ ਜਵਾਬ ਦੇਣ ’ਚ ਭਾਰਤੀ ਰੁਪਇਆ ਸਫਲ ਰਿਹਾ।
ਟਰੇਡ ਵਾਰ ਦੇ ਖਦਸ਼ਿਆਂ ਵਿਚਾਲੇ ਕਰੰਸੀ ਦੀ ਹਾਲੀਆ ਗਿਰਾਵਟ ਨੂੰ ਰੋਕਣ ਲਈ ਆਰ. ਬੀ. ਆਈ. ਦੇ ਦਖਲ ਤੋਂ ਬਾਅਦ ਮੰਗਲਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ 63 ਪੈਸੇ ਦੀ ਤੇਜ਼ੀ ਨਾਲ 86.82 ’ਤੇ ਪਹੁੰਚ ਗਿਆ। ਕਾਰੋਬਾਰੀ ਸੈਸ਼ਨ ਦੌਰਾਨ ਰੁਪਏ ’ਚ ਲਗਭਗ 1 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ, ਜੋ ਨਵੰਬਰ 2022 ਤੋਂ ਬਾਅਦ ਇਸ ਦੀ ਸਭ ਤੋਂ ਵੱਡੀ ਛਾਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8