ਵੋਡਾਫੋਨ ਆਈਡੀਆ ਨੂੰ 16.73 ਕਰੋੜ ਰੁਪਏ ਦੇ GST ਭੁਗਤਾਨ ਦਾ ਹੁਕਮ
Saturday, Mar 01, 2025 - 01:51 PM (IST)

ਨਵੀਂ ਦਿੱਲੀ (ਭਾਸ਼ਾ) - ਦੂਰਸੰਚਾਰ ਸੇਵਾਦਾਤਾ ਵੋਡਾਫੋਨ ਆਈਡੀਆ ਲਿਮਟਿਡ (ਵੀ. ਆਈ. ਐੱਲ.) ਨੇ ਕਿਹਾ ਕਿ ਉਸ ਨੂੰ ਪੱਛਮੀ ਬੰਗਾਲ ਦੇ ਡਿਪਟੀ ਕਮਿਸ਼ਨਰ (ਵੱਡੀ ਟੈਕਸ ਭੁਗਤਾਨ ਇਕਾਈ) ਵੱਲੋਂ 16.73 ਕਰੋੜ ਰੁਪਏ ਦੇ ਜੀ. ਐੱਸ. ਟੀ. ਭੁਗਤਾਨ ਦਾ ਹੁਕਮ ਮਿਲਿਆ ਹੈ।
ਇਹ ਵੀ ਪੜ੍ਹੋ : ਸਿਰਫ਼ 11 ਰੁਪਏ 'ਚ ਫਲਾਈਟ ਦੀ ਟਿਕਟ! ਸਸਤੇ 'ਚ ਪਰਿਵਾਰ ਨਾਲ ਘੁੰਮਣ ਜਾਣ ਦਾ ਸੁਨਹਿਰੀ ਮੌਕਾ
ਦੂਰਸੰਚਾਰ ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਇਸ ਹੁਕਮ ਦੀ ਸੂਚਨਾ ਦਿੰਦੇ ਹੋਏ ਕਿਹਾ ਹੈ ਕਿ ਉਹ ਇਸ ਨਾਲ ਸਹਿਮਤ ਨਹੀਂ ਹੈ ਅਤੇ ਇਸ ਹੁਕਮ ਦੇ ਖਿਲਾਫ ਅਪੀਲ ਦਾਖ਼ਲ ਕਰਨ ਲਈ ਢੁੱਕਵੀਂ ਕਾਰਵਾਈ ਕਰੇਗੀ। ਕੰਪਨੀ ਨੂੰ ਇਹ ਹੁਕਮ 27 ਫਰਵਰੀ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ : 7ਵਾਂ ਤਨਖਾਹ ਕਮਿਸ਼ਨ: ਕੇਂਦਰੀ ਕਰਮਚਾਰੀਆਂ ਦੀ ਹੋ ਗਈ ਬੱਲੇ-ਬੱਲੇ, ਸਰਕਾਰ ਨੇ ਕੀਤਾ ਵੱਡੇ ਪੈਕੇਜ ਦਾ ਐਲਾਨ
ਵੋਡਾਫੋਨ ਆਈਡੀਆ ਨੇ ਕਿਹਾ ਹੈ ਕਿ ਇਹ ਹੁਕਮ ਕੇਂਦਰੀ ਮਾਲ ਅਤੇ ਸੇਵਾ ਕਰ (ਜੀ. ਐੱਸ. ਟੀ.) ਕਾਨੂੰਨ, 2017 ਦੀ ਧਾਰਾ 73 ਦੇ ਤਹਿਤ ਪਾਸ ਕੀਤਾ ਗਿਆ ਹੈ। ਇਸ ’ਚ ਟੈਕਸ ਮੰਗ ਦੇ ਨਾਲ 16,73,33,489 ਰੁਪਏ ਦਾ ਜੁਰਮਾਨਾ ਅਤੇ ਵਿਆਜ ਵੀ ਲਾਗੂ ਹੈ। ਵੀ. ਆਈ. ਐੱਲ. ਨੇ ਕਿਹਾ ਕਿ ਇਹ ਹੁਕਮ ਇਨਪੁਟ ਟੈਕਸ ਕ੍ਰੈਡਿਟ ਦਾ ਕਥਿਤ ਤੌਰ ’ਤੇ ਜ਼ਿਆਦਾ ਲਾਭ ਚੁੱਕਣ ਅਤੇ ਟੈਕਸ ਦਾ ਘੱਟ ਭੁਗਤਾਨ ਕਰਨ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ : ਖ਼ਸਤਾ ਹਾਲਤ ਸੜਕਾਂ ਲਈ ਨਹੀਂ ਵਸੂਲਿਆ ਜਾ ਸਕਦਾ ਟੋਲ ਟੈਕਸ... ਹਾਈਕੋਰਟ ਦਾ ਵੱਡਾ ਫੈਸਲਾ
ਇਹ ਵੀ ਪੜ੍ਹੋ : ਧੜੰਮ ਡਿੱਗਾ ਸੋਨਾ, ਆਲ ਟਾਈਮ ਹਾਈ ਤੋਂ ਟੁੱਟੀਆਂ ਕੀਮਤਾਂ, ਭਾਰਤ 'ਚ ਹੋ ਸਕਦੈ 2700 ਰੁਪਏ ਤੱਕ ਸਸਤਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8