ਨਿਵੇਸ਼ ਦੇ ਲਿਹਾਜ਼ ਨਾਲ ਚਾਂਦੀ ਦੀ ਚਮਕ ਬਰਕਰਾਰ, ਇਸ ਸਾਲ ਦਿੱਤਾ 11 ਫੀਸਦੀ ਦਾ ਰਿਟਰਨ
Monday, Mar 10, 2025 - 03:43 AM (IST)

ਨਵੀਂ ਦਿੱਲੀ (ਭਾਸ਼ਾ) - ਕੌਮਾਂਤਰੀ ਬੇਯਕੀਨੀਆਂ ਦਰਮਿਆਨ ਚਾਂਦੀ ਵੀ ਨਿਵੇਸ਼ਕਾਂ ਨੂੰ ਨਿਵੇਸ਼ ਦੇ ਲਿਹਾਜ਼ ਨਾਲ ਆਕਰਸ਼ਿਤ ਕਰ ਰਹੀ ਹੈ ਅਤੇ ਇਸ ਨੇ ਇਸ ਸਾਲ ਹੁਣ ਤੱਕ ਲੱਗਭਗ 11 ਫੀਸਦੀ ਦਾ ਰਿਟਰਨ (ਰਿਵਾਰਡ) ਦਿੱਤਾ ਹੈ। ਇਸ ਦੇ ਬਾਵਜੂਦ ਮਾਹਿਰਾਂ ਦਾ ਮੰਨਣਾ ਹੈ ਕਿ ਮਜ਼ਬੂਤ ਬੁਨਿਆਦ ਅਤੇ ਹੋਰ ਮੁੱਲਵਾਨ ਧਾਤਾਂ ਦੀ ਤੁਲਣਾ ’ਚ ਸਸਤੀਆਂ ਕੀਮਤਾਂ ਨਾਲ, ਚਾਂਦੀ ਦਾ ਪ੍ਰਦਰਸ਼ਨ ਰਿਟਰਨ ਦੇ ਲਿਹਾਜ਼ ਨਾਲ ਅਗਲੇ 2-3 ਸਾਲ ਬਿਹਤਰ ਰਹਿਣ ਦੀ ਉਮੀਦ ਹੈ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਸੋਨੇ ਦੀ ਤੁਲਣਾ ’ਚ ਚਾਂਦੀ ’ਚ ਉਤਰਾਅ-ਚੜ੍ਹਾਅ ਜ਼ਿਆਦਾ ਹੁੰਦਾ ਹੈ।
ਇਸ ਦਾ ਕਾਰਨ ਇਹ ਨਿਵੇਸ਼ ਜਾਇਦਾਦ ਦੇ ਨਾਲ-ਨਾਲ ਉਦਯੋਗਕ ਧਾਤੂ ਦੇ ਰੂਪ ’ਚ ਲਾਭਦਾਇਕ ਅਤੇ ਆਕਰਸ਼ਕ ਹੈ ਪਰ ਇਹ ਸੋਨੇ ਦੀ ਤੁਲਨਾ ’ਚ ਜ਼ਿਆਦਾ ਕਿਫਾਇਤੀ ਹੈ, ਜਿਸ ਦੇ ਨਾਲ ਛੋਟੇ ਨਿਵੇਸ਼ਕਾਂ ਲਈ ਇਸ ਨੂੰ ਖਰੀਦਣਾ ਆਸਾਨ ਹੋ ਜਾਂਦਾ ਹੈ। ਮਹਿਤਾ ਇਕੁਇਟੀਜ਼ ਲਿ. ਦੇ ਉਪ-ਪ੍ਰਧਾਨ (ਜਿਣਸ ) ਰਾਹੁਲ ਕਲੰਤਰੀ ਨੇ ਕਿਹਾ,‘‘ਦੇਸ਼ ’ਚ ਚਾਂਦੀ ਦੀ ਕੀਮਤ ਐੱਮ. ਸੀ. ਐੱਕਸ. (ਮਲਟੀ ਕਮੋਡਿਟੀ ਐਕਸਚੇਂਜ) ਵਾਅਦੇ ’ਚ ਬੀਤੇ ਸਾਲ 17.50 ਫੀਸਦੀ ਚੜ੍ਹੀ ਹੈ ਅਤੇ ਇਹ 10 ਸਾਲਾਂ ਦੇ ਔਸਤ ਰਿਟਰਨ 9.56 ਫੀਸਦੀ ਤੋਂ ਜ਼ਿਆਦਾ ਹੈ । ਪਿਛਲੇ 2 ਸਾਲਾਂ ’ਚ ਇਸ ’ਚ ਮਜ਼ਬੂਤ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ ਅਤੇ ਇਸ ਸਾਲ ਵੀ ਹੁਣ ਤੱਕ ਇਸ ’ਚ 11 ਫੀਸਦੀ ਦਾ ਵਾਧਾ ਹੋਇਆ ਹੈ।”
ਕਲੰਤਰੀ ਨੇ ਵੀ ਕਿਹਾ,‘‘ਚਾਂਦੀ ’ਚ ਨਿਵੇਸ਼ ਕਰਦੇ ਸਮੇਂ, ਭੌਤਿਕ ਚਾਂਦੀ (ਸਿੱਕੇ), ਚਾਂਦੀ ਈ. ਟੀ. ਐੱਫ. ਜਾਂ ਚਾਂਦੀ ਮਿਊਚੁਅਲ ਫੰ ’ਚ ਦੀ ਚੋਣ ਨਕਦੀ, ਸੁਰੱਖਿਆ, ਲਾਗਤ ਅਤੇ ਨਿਵੇਸ਼ ਟੀਚਿਆਂ ਵਰਗੇ ਕਾਰਕਾਂ ’ਤੇ ਨਿਰਭਰ ਕਰਦਾ ਹੈ। ਮੇਰਾ ਮੰਨਣਾ ਹੈ ਕਿ ਛੋਟੀ ਤੋਂ ਦਰਮਿਆਨੀ ਮਿਆਦ ਦੇ ਨਿਵੇਸ਼ਕਾਂ ਲਈ, ਉੱਚ ਤਰਲਤਾ (ਨਕਦੀ), ਲਾਗਤ- ਯੋਗਤਾ ਅਤੇ ਟ੍ਰੇਡਿੰਗ ’ਚ ਆਸਾਨੀ ਕਾਰਨ ਚਾਂਦੀ ਈ. ਟੀ. ਐੱਫ. ਬਿਹਤਰ ਹੈ।’’