ਸਸਤੇ ਗੈਸ ਸਿਲੰਡਰ ਤੇ ਸੀਨੀਅਰ ਸਿਟੀਜ਼ਨਜ਼ ਨੂੰ ਰਾਹਤ! 1 ਅਪ੍ਰੈਲ ਤੋਂ ਹੋਣ ਜਾ ਰਹੇ ਵੱਡੇ ਬਦਲਾਅ
Thursday, Mar 20, 2025 - 06:15 PM (IST)

ਵੈੱਬ ਡੈਸਕ : ਵਿੱਤੀ ਸਾਲ 2025-26 ਦੀ ਸ਼ੁਰੂਆਤ ਦੇ ਨਾਲ 1 ਅਪ੍ਰੈਲ 2025 ਤੋਂ ਕਈ ਮਹੱਤਵਪੂਰਨ ਨਿਯਮ ਬਦਲਣ ਜਾ ਰਹੇ ਹਨ, ਜੋ ਸਿੱਧੇ ਤੌਰ 'ਤੇ ਤੁਹਾਡੀ ਜੇਬ ਅਤੇ ਵਿੱਤੀ ਯੋਜਨਾਵਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਨ੍ਹਾਂ 'ਚ ਟੈਕਸ, ਕਿਰਾਏ ਦੀ ਆਮਦਨ, ਵਿਦੇਸ਼ੀ ਲੈਣ-ਦੇਣ, ਮਿਊਚੁਅਲ ਫੰਡ, ਐੱਲਪੀਜੀ ਤੇ ਬਾਲਣ ਦੀਆਂ ਕੀਮਤਾਂ ਨਾਲ ਸਬੰਧਤ ਨਿਯਮ ਸ਼ਾਮਲ ਹਨ। ਆਓ ਇਨ੍ਹਾਂ ਤਬਦੀਲੀਆਂ ਬਾਰੇ ਵਿਸਥਾਰ 'ਚ ਜਾਣੀਏ।
1. ਐੱਲਪੀਜੀ ਸਿਲੰਡਰ ਦੀਆਂ ਕੀਮਤਾਂ 'ਚ ਬਦਲਾਅ ਸੰਭਵ
ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਐੱਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ।
1 ਅਪ੍ਰੈਲ ਨੂੰ ਘਰੇਲੂ ਅਤੇ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਬਦਲਾਅ ਹੋ ਸਕਦਾ ਹੈ।
ਭਾਰਤ ਨਾਲ ਸਬੰਧ ਸੁਧਾਰਣ ਲਈ ਬੇਕਰਾਰ ਕੈਨੇਡਾ! ਮੋਦੀ ਸਰਕਾਰ ਚੁੱਕ ਸਕਦੀ ਹੈ ਵੱਡਾ ਕਦਮ
2. ਬਜ਼ੁਰਗ ਨਾਗਰਿਕਾਂ ਤੇ ਘਰਾਂ ਦੇ ਮਾਲਕਾਂ ਲਈ ਵੱਡੀ ਰਾਹਤ
ਸੀਨੀਅਰ ਨਾਗਰਿਕਾਂ ਲਈ ਟੀਡੀਐੱਸ ਕਟੌਤੀ ਸੀਮਾ ₹50,000 ਤੋਂ ਵਧਾ ਕੇ ₹1 ਲੱਖ ਕਰ ਦਿੱਤੀ ਗਈ ਹੈ, ਜਿਸ ਨਾਲ ਉਹ ਉੱਚ ਵਿਆਜ ਦਰਾਂ 'ਤੇ ਟੈਕਸ ਬਚਾ ਸਕਦੇ ਹਨ।
ਮਕਾਨ ਮਾਲਕਾਂ ਲਈ ਵੀ ਵੱਡੀ ਰਾਹਤ, ਹੁਣ ਕਿਰਾਏ ਦੀ ਆਮਦਨ 'ਤੇ ਟੀਡੀਐੱਸ ਕਟੌਤੀ ਦੀ ਸੀਮਾ ₹2.4 ਲੱਖ ਤੋਂ ਵਧਾ ਕੇ ₹6 ਲੱਖ ਪ੍ਰਤੀ ਵਿੱਤੀ ਸਾਲ ਕਰ ਦਿੱਤੀ ਗਈ ਹੈ।
3. ਵਿਦੇਸ਼ੀ ਲੈਣ-ਦੇਣ 'ਤੇ TCS ਲਿਮਟ 'ਚ ਵਾਧਾ
ਵਿਦੇਸ਼ਾਂ 'ਚ ਪੈਸੇ ਭੇਜਣ 'ਤੇ TCS ਕਟੌਤੀ ਦੀ ਸੀਮਾ (ਲਿਬਰਲਾਈਜ਼ਡ ਰੈਮਿਟੈਂਸ ਸਕੀਮ - LRS) ਨੂੰ ₹7 ਲੱਖ ਤੋਂ ਵਧਾ ਕੇ ₹10 ਲੱਖ ਕਰ ਦਿੱਤੀ ਗਈ ਹੈ। ਇਸ ਨਾਲ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ, ਯਾਤਰਾ ਕਰਨ ਅਤੇ ਨਿਵੇਸ਼ ਕਰਨ ਵਾਲੇ ਲੋਕਾਂ ਨੂੰ ਰਾਹਤ ਮਿਲੇਗੀ।
4. ਸਿੱਖਿਆ ਕਰਜ਼ੇ 'ਤੇ ਟੀਸੀਐੱਸ ਹਟਾਇਆ
ਹੁਣ, ਜੇਕਰ ਕਿਸੇ ਖਾਸ ਵਿੱਤੀ ਸੰਸਥਾ ਤੋਂ ਸਿੱਖਿਆ ਕਰਜ਼ੇ ਲਏ ਜਾਂਦੇ ਹਨ ਤਾਂ ਉਸ 'ਤੇ ਕੋਈ ਟੀਸੀਐੱਸ ਨਹੀਂ ਲਗਾਇਆ ਜਾਵੇਗਾ।
ਪਹਿਲਾਂ, 7 ਲੱਖ ਰੁਪਏ ਤੋਂ ਵੱਧ ਦੇ ਕਰਜ਼ਿਆਂ 'ਤੇ 0.5 ਫੀਸਦੀ ਤੇ ਸਿੱਖਿਆ ਲੈਣ-ਦੇਣ 'ਤੇ 5 ਫੀਸਦੀ ਦੀ ਟੀਸੀਐੱਸ ਕਟੌਤੀ ਸੀ, ਜਿਸ ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ।
ਨਮੋਨੀਆ ਦੇ ਵੱਧ ਰਹੇ ਮਾਮਲੇ, ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼, ਜਾ ਸਕਦੀ ਹੈ ਜਾਨ!
5. ਲਾਭਅੰਸ਼ਾਂ ਅਤੇ ਮਿਉਚੁਅਲ ਫੰਡਾਂ 'ਤੇ ਟੀਡੀਐੱਸ ਦੀ ਲਿਮਟ ਵਧਾਈ
ਲਾਭਅੰਸ਼ ਆਮਦਨ 'ਤੇ ਟੀਡੀਐੱਸ ਦੀ ਲਿਮਟ ਪ੍ਰਤੀ ਵਿੱਤੀ ਸਾਲ ₹5,000 ਤੋਂ ਵਧਾ ਕੇ ₹10,000 ਕਰ ਦਿੱਤੀ ਗਈ ਹੈ।
ਮਿਊਚੁਅਲ ਫੰਡ ਯੂਨਿਟਾਂ ਤੋਂ ਹੋਣ ਵਾਲੀ ਆਮਦਨ 'ਤੇ ਟੀਡੀਐੱਸ ਸੀਮਾ ਵੀ ₹5,000 ਤੋਂ ਵਧਾ ਕੇ ₹10,000 ਕਰ ਦਿੱਤੀ ਗਈ ਹੈ।
ਹੁਣ ਇਨਾਮ ਜਿੱਤਣ 'ਤੇ ਵੀ ₹10,000 ਤੱਕ ਦਾ TDS ਨਹੀਂ ਕੱਟਿਆ ਜਾਵੇਗਾ।
6. ATF ਅਤੇ CNG-PNG ਕੀਮਤਾਂ 'ਚ ਸੋਧ
1 ਅਪ੍ਰੈਲ ਤੋਂ ਏਅਰ ਟਰਬਾਈਨ ਫਿਊਲ (ATF), CNG ਅਤੇ PNG ਦੀਆਂ ਕੀਮਤਾਂ 'ਚ ਬਦਲਾਅ ਹੋ ਸਕਦਾ ਹੈ।
ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਨਵੀਆਂ ਦਰਾਂ ਤੈਅ ਕਰਦੀਆਂ ਹਨ, ਜਿਸ ਨਾਲ ਆਵਾਜਾਈ ਅਤੇ ਘਰੇਲੂ ਬਜਟ ਪ੍ਰਭਾਵਿਤ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8