ਮੈਡਮ! ਇਹ CM ਸਾਬ੍ਹ ਦੀ ਸੀਟ ਹੈ, ਮਹਿਲਾ ਯਾਤਰੀ ਬੋਲੀ- ਜਹਾਜ਼ 'ਚ ਬਹੁਤ ਥਾਂ ਕਿਤੇ ਵੀ ਬਿਠਾ ਦਿਓ
Thursday, Jan 19, 2023 - 12:18 PM (IST)
ਨੈਸ਼ਨਲ ਡੈਸਕ- ਦਿੱਲੀ ਹਵਾਈ ਅੱਡੇ 'ਤੇ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਨੂੰ ਉਸ ਸਮੇਂ ਅਜੀਬੋ-ਗਰੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ, ਜਦੋਂ ਇਕ ਔਰਤ ਜਹਾਜ਼ ਵਿਚ ਉਨ੍ਹਾਂ ਦੀ ਸੀਟ 'ਤੇ ਬੈਠ ਗਈ। ਦਰਅਸਲ ਇੰਡੀਗੋ ਦੀ ਫਲਾਈਟ ਦਿੱਲੀ ਤੋਂ ਅਗਰਤਲਾ ਜਾ ਰਹੀ ਸੀ। ਇਸ ਫਲਾਈਟ ਵਿਚ ਮੁੱਖ ਮੰਤਰੀ ਸਾਹਾ ਦੀ ਟਿਕਟ ਬੁੱਕ ਸੀ ਪਰ ਇਕ ਔਰਤ ਉਨ੍ਹਾਂ ਦੀ ਸੀਟ 'ਤੇ ਆ ਕੇ ਬੈਠ ਗਈ। ਇੰਨਾ ਹੀ ਨਹੀਂ ਔਰਤ ਨੇ ਸੀਟ ਤੋਂ ਉੱਠਣ ਤੋਂ ਵੀ ਮਨਾ ਕਰ ਦਿੱਤਾ।
ਇਹ ਵੀ ਪੜ੍ਹੋ- ਐਸ਼ੋ-ਆਰਾਮ ਦੀ ਜ਼ਿੰਦਗੀ ਛੱਡ ਕੇ ਹੀਰਾ ਕਾਰੋਬਾਰੀ ਦੀ ਧੀ ਬਣੀ ਸੰਨਿਆਸੀ, ਅੱਜ ਤੱਕ ਨਹੀਂ ਵੇਖਿਆ ਟੀਵੀ
ਜ਼ਿੱਦ 'ਤੇ ਅੜੀ ਔਰਤ
ਮੁੱਖ ਮੰਤਰੀ ਦੀ ਟਿਕਟ ਬਿਜ਼ਨੈੱਸ ਕਲਾਸ ਦਾ ਸੀ, ਜਦਕਿ ਔਰਤ ਇਕਾਨਮੀ ਕਲਾਸ ਵਿਚ ਸਫ਼ਰ ਕਰ ਰਹੀ ਸੀ। ਇਸ ਦੇ ਬਾਵਜੂਦ ਉਹ ਆਪਣੀ ਸੀਟ ਤੋਂ ਉੱਠ ਕੇ ਮੁੱਖ ਮੰਤਰੀ ਦੀ ਸੀਟ 'ਤੇ ਆ ਕੇ ਬੈਠ ਗਈ। ਜਦੋਂ ਔਰਤ ਨੂੰ ਕਿਹਾ ਗਿਆ ਕਿ ਇਹ ਸੀਟ ਤ੍ਰਿਪੁਰਾ ਦੇ ਮੁੱਖ ਮੰਤਰੀ ਦੀ ਹੈ। ਜਵਾਬ ਵਿਚ ਔਰਤ ਨੇ ਕਿਹਾ ਕਿ ਤਾਂ ਕੀ ਹੋਇਆ? ਮੁੱਖ ਮੰਤਰੀ ਚਾਹੁਣ ਤਾਂ ਉਨ੍ਹਾਂ ਦੀ ਸੀਟ 'ਤੇ ਜਾ ਕੇ ਬੈਠ ਸਕਦੇ ਹਨ। ਮੈਂ ਇਸ ਸੀਟ ਤੋਂ ਨਹੀਂ ਉੱਠਾਂਗੀ। ਇਸ ਗੱਲ ਨੂੰ ਲੈ ਕੇ ਫਲਾਈਟ ਵਿਚ ਹੰਗਾਮਾ ਹੋਇਆ। ਔਰਤ ਨੂੰ ਇਹ ਵੀ ਕਿਹਾ ਗਿਆ ਕਿ ਤੁਹਾਡੀ ਇਸ ਹਰਕਤ 'ਤੇ ਤੁਹਾਨੂੰ ਫਲਾਈਟ ਤੋਂ ਆਫ਼ ਲੋਡ ਕਰ ਕੇ ਪੁਲਸ ਦੇ ਹਵਾਲੇ ਕੀਤਾ ਜਾ ਸਕਦਾ ਹੈ। ਫਿਰ ਕਿਸੇ ਤਰ੍ਹਾਂ ਔਰਤ ਮੁੱਖ ਮੰਤਰੀ ਦੀ ਸੀਟ ਤੋਂ ਉੱਠੀ।
ਇਹ ਵੀ ਪੜ੍ਹੋ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 'ਸਰੂਪ' ਅਫ਼ਗਾਨਿਸਤਾਨ ਤੋਂ ਮਰਿਆਦਾ ਸਹਿਤ ਪਹੁੰਚੇ ਦਿੱਲੀ
ਮੁੱਖ ਮੰਤਰੀ ਮਾਣਿਕ ਸਾਹਾ ਅਗਰਤਲਾ ਜਾ ਰਹੇ ਸਨ
ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਇੰਡੀਗੋ ਦੀ ਫਲਾਈਟ ਨੰਬਰ-6ਈ-5022 ਰਾਹੀਂ ਦਿੱਲੀ ਹਵਾਈ ਅੱਡੇ ਦੇ ਟੀ-3 ਤੋਂ ਤ੍ਰਿਪੁਰਾ ਦੇ ਅਗਰਤਲਾ ਜਾ ਰਹੇ ਸਨ। ਉਨ੍ਹਾਂ ਦੀ ਸੀਟ ਵੀ ਬਿਜ਼ਨੈੱਸ ਕਲਾਸ ਵਿਚ ਸਭ ਤੋਂ ਪਹਿਲੀ ਸੀਟ ਸੀ। ਫਲਾਈਟ ਨੇ ਬੁੱਧਵਾਰ ਸਵੇਰੇ 11:45 ਵਜੇ ਟੀ-3 ਤੋਂ ਉਡਾਣ ਭਰਨੀ ਸੀ। ਮੁੱਖ ਮੰਤਰੀ ਦੇ ਨਾਲ ਦੋ ਸੀਨੀਅਰ ਆਈ.ਏ.ਐਸ. ਅਧਿਕਾਰੀ ਵੀ ਸਨ। ਮੁੱਖ ਮੰਤਰੀ ਦੇ ਫਲਾਈਟ 'ਚ ਸਵਾਰ ਹੋਣ ਤੋਂ ਬਾਅਦ ਉਨ੍ਹਾਂ ਦੇ ਅਧਿਕਾਰੀਆਂ ਨੇ ਦੇਖਿਆ ਕਿ ਮੁੱਖ ਮੰਤਰੀ ਦੀ ਸੀਟ 'ਤੇ ਇਕ ਔਰਤ ਬੈਠੀ ਹੈ।
ਇਹ ਵੀ ਪੜ੍ਹੋ- 2 ਹਿੰਦੂ ਤੇ 1 ਸਿੱਖ ਨੇਤਾ ਦੇ ਕਤਲ ਦੇ 3 ਕਰੋੜ; ਕਾਬਲੀਅਤ ਸਾਬਤ ਕਰਨ ਲਈ ਅੱਤਵਾਦੀਆਂ ਵੱਢਿਆ ਨੌਜਵਾਨ ਦਾ ਗਲ਼
ਅਧਿਕਾਰੀਆਂ ਨੇ ਜਦੋਂ ਮੁੱਖ ਮੰਤਰੀ ਦੇ ਬੋਰਡਿੰਗ ਪਾਸ ਦੀ ਮੁੜ ਜਾਂਚ ਕੀਤੀ ਤਾਂ ਉਨ੍ਹਾਂ ਦੀ ਸੀਟ ਕਨਫਰਮ ਸੀ। ਇਸ ਦੌਰਾਨ ਏਅਰ ਹੋਸਟੈਸ ਵੀ ਉੱਥੇ ਪਹੁੰਚ ਗਈ। ਏਅਰ ਹੋਸਟੈਸ ਨੇ ਮੁੱਖ ਮੰਤਰੀ ਦੀ ਸੀਟ 'ਤੇ ਬੈਠੀ ਮਹਿਲਾ ਯਾਤਰੀ ਨੂੰ ਕਿਹਾ ਕਿ ਇਹ ਤੁਹਾਡੀ ਸੀਟ ਨਹੀਂ ਹੈ। ਇਹ ਸੀਟ 'ਮੁੱਖ ਮੰਤਰੀ ਸਾਬ੍ਹ' ਦੀ ਹੈ ਪਰ ਔਰਤ ਨੇ ਸੀ. ਐੱਮ ਦੀ ਸੀਟ ਤੋਂ ਉੱਠਣ ਤੋਂ ਇਨਕਾਰ ਕਰ ਦਿੱਤਾ। ਉਸ ਨੂੰ ਕਿਹਾ ਗਿਆ ਕਿ ਸਾਬ੍ਹ ਤ੍ਰਿਪੁਰਾ ਦੇ ਮੁੱਖ ਮੰਤਰੀ ਹਨ ਪਰ ਔਰਤ ਨੇ ਸੀਟ ਤੋਂ ਉੱਠਣ ਤੋਂ ਇਨਕਾਰ ਕਰ ਦਿੱਤਾ ਅਤੇ ਜਵਾਬ ਦਿੱਤਾ ਕਿ ਫਿਰ ਕੀ ਹੋਇਆ।