RTO ਨੇ ਵੀ.ਆਈ.ਪੀ. ਕੈਟਾਗਰੀ 'ਚ ਸ਼ਾਮਲ ਕੀਤੇ ਇਹ ਨੰਬਰ
Saturday, Mar 10, 2018 - 01:29 AM (IST)

ਲਖਨਊ—ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਕਈ ਗੱਡੀਆਂ 'ਚ ਨੰਬਰ ਪਲੇਟ ਦੀ ਜਗ੍ਹਾ 'ਬਾਸ', 'ਪਾਪਾ', ਅਤੇ 'ਰਾਮ' ਵਰਗੇ ਨੰਬਰ ਲਿਖੇ ਹੁੰਦੇ ਹਨ। ਹੁਣ ਅਜਿਹੇ ਨੰਬਰ ਲਿਖਾਉਣ ਵਾਲਿਆਂ ਦੀ ਜੇਬ 'ਤੇ ਭਾਰ ਵਧੇਗਾ। ਆਰ.ਟੀ.ਓ. ਇਨ੍ਹਾਂ ਨੰਬਰਸ ਨੂੰ ਵੀ.ਆਈ.ਪੀ. ਨੰਬਰਸ 'ਚ ਰੱਖਣਾ ਚਾਹੁੰਦੀ ਹੈ। ਰਜਿਸਟ੍ਰੇਸ਼ਨ ਤੋਂ ਬਾਅਦ ਇਨ੍ਹਾਂ ਨੰਬਰਸ ਨੂੰ ਲੈਣ ਲਈ ਜ਼ਿਆਦਾ ਪੈਸੇ ਦੇਣਗੇ ਪੈਣਗੇ।
ਨੰਬਰ 4141 ਨੂੰ ਸਟਾਈਲ 'ਚ ਲਿਖਾਉਣ 'ਤੇ ਉਹ ਪਾਪਾ, 8055 ਨੰਬਰ ਬਾਸ, ਅਤੇ ਇਸੇ ਤਰ੍ਹਾਂ 0124 ਨੰਬਰ ਹਿੰਦੀ 'ਚ ਰਾਮ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਦੇ ਨੰਬਰਸ ਨੂੰ ਵੀ.ਆਈ.ਪੀ. ਨੰਬਰਾਂ ਦੀ ਲਿਸਟ 'ਚ ਸ਼ਾਮਲ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਫੈਸਲੇ ਤੋÎਂ ਬਾਅਦ ਸਟਾਈਲਿਸ਼ ਨੰਬਰ ਲਿਖਾਉਣ ਵਾਲਿਆਂ ਦੀ ਗਿਣਤੀ ਘੱਟ ਹੋਵੇਗੀ ਅਤੇ ਵਿਭਾਗ ਦਾ ਮਾਲਿਆ ਵਧੇਗਾ। ਆਰ.ਟੀ.ਓ. ਨੇ ਪ੍ਰਸਤਾਵ ਬਣਾ ਕੇ ਟਰਾਂਸਪੋਰਟ ਵਿਭਾਗ ਨੂੰ ਭੇਜ ਦਿੱਤਾ ਹੈ।
ਆਨਲਾਈਨ ਹੋਵੇਗੀ ਨੰਬਰਸ ਦੀ ਨੀਲਾਮੀ
ਪ੍ਰਦੇਸ਼ ਦੇ ਟਰਾਂਸਪੋਰਟ ਵਿਭਾਗ ਹੁਣ ਵੀ.ਪੀ.ਆਈ. ਨੰਬਰਸ ਲਈ ਆਨਲਾਈਨ ਨੀਲਾਮੀ ਸ਼ੁਰੂ ਕਰਨ ਜਾ ਰਿਹਾ ਹੈ। ਵਿਭਾਗ ਕੋਲ 350 ਨੰਬਰਸ ਦੀ ਲਿਸਟ ਹੈ ਜਿਨ੍ਹਾਂ ਨੂੰ ਵੀ.ਆਈ.ਪੀ ਨੰਬਰਸ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ। ਇਨ੍ਹਾਂ ਨੰਬਰਸ ਨੂੰ ਤਿੰਨ ਸ਼੍ਰੇਣੀ 'ਚ ਵੰਡਿਆਂ ਗਿਆ ਹੈ। ਪਹਿਲੇ ਸ਼੍ਰੇਣੀ ਮੋਸਟ ਅਟਰੈਕਟਿਵ (ਉੱਚਤਮ ਆਕਰਸ਼ਕ), ਨੰਬਰ ਦੂਜੀ ਅਟਰੈਕਟਿਵ ਨੰਬਰਸ (ਆਕਰਸ਼ਕ ਨੰਬਰ) ਅਤੇ ਤੀਸਰੀ ਇੰਪਾਰਟੈਂਟ ਨੰਬਰਸ (ਮਹੱਤਵਪੂਰਨ ਨੰਬਰ) ਦੀ ਸ਼੍ਰੇਣੀ ਹੈ।