ਫਾਇਰਿੰਗ ਮਾਮਲੇ ’ਚ ਹੈੱਡ ਕਾਂਸਟੇਬਲ ਹੋਇਆ ਜਾਂਚ ’ਚ ਸ਼ਾਮਲ, ਹੋਈ ਪੁੱਛਗਿੱਛ

Thursday, Oct 02, 2025 - 12:15 PM (IST)

ਫਾਇਰਿੰਗ ਮਾਮਲੇ ’ਚ ਹੈੱਡ ਕਾਂਸਟੇਬਲ ਹੋਇਆ ਜਾਂਚ ’ਚ ਸ਼ਾਮਲ, ਹੋਈ ਪੁੱਛਗਿੱਛ

ਚੰਡੀਗੜ੍ਹ (ਸੁਸ਼ੀਲ) : ਮੋਹਾਲੀ ’ਚ ਜਿੰਮ ਮਾਲਕ ਵਿੱਕੀ ਨੂੰ ਗੋਲੀ ਮਾਰਨ ਤੋਂ ਬਾਅਦ ਕਜਹੇੜੀ ’ਚ ਗੋਲੀਬਾਰੀ ਮਾਮਲੇ ’ਚ ਮੁਅੱਤਲ ਹੈੱਡ ਕਾਂਸਟੇਬਲ ਵਰਿੰਦਰ ਬੁੱਧਵਾਰ ਨੂੰ ਜਾਂਚ ਵਿਚ ਸ਼ਾਮਲ ਹੋਇਆ। ਹੈੱਡ ਕਾਂਸਟੇਬਲ ਤੋਂ ਸੈਕਟਰ-36 ਥਾਣਾ ਇੰਚਾਰਜ ਜੇ.ਪੀ. ਸਿੰਘ ਨੇ ਗੋਲੀਬਾਰੀ ਮਾਮਲੇ ’ਚ ਸਵਾਲ-ਜਵਾਬ ਕੀਤੇ। ਉਸ ਤੋਂ ਸੂਰਜ ਉਰਫ਼ ਭੋਲੂ ਅਤੇ ਵਿਕਾਸ ਬਾਰੇ ਵੀ ਪੁੱਛਗਿੱਛ ਕੀਤੀ ਗਈ। ਦੋਵਾਂ ਮੁਲਜ਼ਮਾਂ ਨੂੰ ਕਦੋਂ ਤੋਂ ਜਾਣਦਾ ਹੈ ਅਤੇ ਕਦੋਂ ਮਿਲਦਾ ਸੀ। ਪੁਲਸ ਸੂਤਰਾਂ ਦੀ ਮੰਨੀਏ ਤਾਂ ਹੈੱਡ ਕਾਂਸਟੇਬਲ ਨੇ ਪੁਲਸ ਹਿਰਾਸਤ ਵਿਚ ਰਿਤਵਿਕ ਭਾਰਦਵਾਜ ਉਰਫ਼ ਬਿੱਲਾ ਅਤੇ ਅਮਨ ਨੂੰ ਜਾਣਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੁਲਸ ਨੇ ਦੋਹਾਂ ਦੀ ਗ੍ਰਿਫ਼ਤਾਰੀ ਬਾਰੇ ਵੀ ਸਵਾਲ ਕੀਤੇ।

ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਵਾਪਸ ਭੇਜ ਦਿੱਤਾ। ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।ਪੁਲਸ ਰਿਮਾਂਡ ’ਤੇ ਚੱਲ ਰਹੇ ਰਿਤਵਿਕ ਭਾਰਦਵਾਜ ਉਰਫ਼ ਬਿੱਲਾ ਅਤੇ ਅਮਨ ਨੇ ਖ਼ੁਲਾਸਾ ਕੀਤਾ ਕਿ ਕਜਹੇੜੀ ਦੇ ਹੋਟਲ ’ਚ ਗੋਲੀਬਾਰੀ ਤੋਂ ਬਾਅਦ ਵਾਪਸ ਮੋਹਾਲੀ ਚਲੇ ਗਏ ਸੀ। ਉੱਥੋਂ ਇਨੋਵਾ ਅਤੇ ਆਈ 20 ਗੱਡੀ ’ਚ ਸਵਾਰ ਨੌਜਵਾਨ ਲੈਣ ਆਏ। ਮੋਹਾਲੀ ਤੋਂ ਇਨੋਵਾ ਗੱਡੀ ’ਚ ਸਿੱਧਾ ਪਿੰਜੌਰ ਦੇ ਹੋਟਲ ਵਿਚ ਲਿਜਾਇਆ ਗਿਆ। ਗੋਲੀਬਾਰੀ ਤੋਂ ਲੈ ਕੇ ਪਿੰਜੌਰ ਪਹੁੰਚਾਉਣ ਤੱਕ ਪੂਰੀ ਯੋਜਨਾ ਤਹਿਤ ਕੰਮ ਕੀਤਾ ਗਿਆ।

ਇਸ ਤੋਂ ਬਾਅਦ ਸਰੈਂਡਰ ਕਰਵਾਉਣ ਦੀ ਪੂਰੀ ਯੋਜਨਾ ਆਸਿਫ਼ ਨੇ ਹੀ ਬਣਾਈ ਸੀ। ਤੀਜੀ ਪਿਸਤੌਲ ਵੀ ਹਾਲੇ ਤੱਕ ਆਸਿਫ਼ ਕੋਲ ਹੈ। ਪੁਲਸ ਟੀਮਾਂ ਵਾਂਟੇਡ ਆਸਿਫ਼ ਦੀ ਭਾਲ ਕਰ ਰਹੀਆਂ ਹਨ। ਪੁੱਛਗਿੱਛ ’ਚ ਰਿਤਵਿਕ ਅਤੇ ਅਮਨ ਨੇ ਦੱਸਿਆ ਕਿ ਪਿੰਜੌਰ ਤੋਂ ਲੈਣ ਆਪ੍ਰੇਸ਼ਨ ਸੈੱਲ ਦਾ ਇੰਸਪੈਕਟਰ ਅਤੇ ਉਸਦੇ ਨਾਲ ਇੱਕ ਨੌਜਵਾਨ ਆਇਆ ਸੀ। ਇਸ ਦੇ ਬਾਅਦ ਇੰਸਪੈਕਟਰ ਨੇ ਚੰਡੀਗੜ੍ਹ ਵਿਚ ਗ੍ਰਿਫ਼ਤਾਰੀ ਦਿਖਾਈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਗ੍ਰਿਫ਼ਤਾਰੀ ਤੋਂ ਲੈ ਕੇ ਸਾਰਾ ਮਾਮਲਾ ਹੀ ਯੋਜਨਾ ਤਹਿਤ ਹੋਇਆ ਹੈ।


author

Babita

Content Editor

Related News