ਪੰਜਾਬ ''ਚ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧਣ ਦਾ ਖਦਸ਼ਾ, ਜਾਰੀ ਹੋਏ ਹੈਲਪਲਾਈਨ ਨੰਬਰ

Sunday, Oct 05, 2025 - 05:42 PM (IST)

ਪੰਜਾਬ ''ਚ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧਣ ਦਾ ਖਦਸ਼ਾ, ਜਾਰੀ ਹੋਏ ਹੈਲਪਲਾਈਨ ਨੰਬਰ

ਅਜਨਾਲਾ/ਰਮਦਾਸ/ਅੰਮ੍ਰਿਤਸਰ (ਨਿਰਵੈਲ, ਸਾਰੰਗਲ, ਨੀਰਜ)-ਮੌਸਮ ਵਿਭਾਗ ਵੱਲੋਂ ਜਾਰੀ ਚਿਤਾਵਨੀ ਤੋਂ ਬਾਅਦ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧਣ ਦਾ ਖਦਸ਼ਾ ਹੈ, ਜਿਸ ਕਾਰਨ ਲੋਕਾਂ ਨੂੰ ਅਲਰਟ ਰਹਿਣ ਦੇ ਆਦੇਸ਼ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਕ ਵਾਰ ਫਿਰ ਰਾਵੀ ਦਰਿਆ ਦਾ ਜਾਇਜ਼ਾ ਲਿਆ, ਉਨ੍ਹਾਂ ਨਾਲ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਸਨ।

ਇਹ ਵੀ ਪੜ੍ਹੋ-ਪੰਜਾਬ 'ਚ ਰੱਦ ਹੋਈਆਂ ਛੁੱਟੀਆਂ, ਨਵੇਂ ਹੁਕਮ ਜਾਰੀ

ਰਾਵੀ ਦਰਿਆ 'ਚ ਪਾਣੀ ਦੇ ਪੱਧਰ ਦੀ ਜਾਂਚ ਕਰਨ ਲਈ ਇਕ ਗੇਜ ਲਾਇਆ ਗਿਆ ਹੈ। ਡੀ. ਸੀ. ਨੇ ਕਿਹਾ ਕਿ ਸਥਿਤੀ ਇਸ ਸਮੇਂ ਕਾਬੂ ਹੇਠ ਹੈ ਪਰ ਪ੍ਰਸ਼ਾਸਨ ਵੱਲੋਂ 24 ਘੰਟੇ ਰਾਵੀ ਦਰਿਆ ਦੀ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਜੰਮੂ-ਕਸ਼ਮੀਰ ਅਤੇ ਹੋਰ ਖੇਤਰਾਂ ’ਚ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਉੱਜ ਦਰਿਆ ਸਮੇਤ ਹੋਰ ਨਾਲਿਆਂ ਦਾ ਸਾਰਾ ਪਾਣੀ ਰਾਵੀ ’ਚ ਹੀ ਆਉਂਦਾ ਦਾ ਹੈ।

ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਨੇ ਇਸ ਜ਼ਿਲ੍ਹੇ ਦੇ 35 ਸਕੂਲਾਂ ਨੂੰ ਕੀਤਾ ਅਲਰਟ

ਜ਼ਿਕਰਯੋਗ ਹੈ ਕਿ ਰਾਵੀ ਦਰਿਆ ਦੇ 23 ਕੰਢੇ ਹੜ੍ਹ ਦੇ ਪਾਣੀ ਨਾਲ ਟੁੱਟ ਗਏ ਸਨ, ਜਿਨ੍ਹਾਂ ’ਚੋਂ ਹੁਣ ਤੱਕ ਸਿਰਫ਼ ਚਾਰ ਦੀ ਮੁਰੰਮਤ ਕੀਤੀ ਗਈ ਹੈ। ਡੀ. ਸੀ. ਨੇ ਇਲਾਕਾ ਵਾਸੀਆਂ ਨੂੰ ਦਰਿਆ ਨੂੰ ਨਾ ਪਾਰ ਕਰਨ ਅਤੇ ਦਰਿਆ ਦੇ ਕੰਢਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨ ਨੇ ਪਹਿਲਾਂ ਹੀ ਜ਼ਿਲਾ ਅਤੇ ਤਹਿਸੀਲ ਪੱਧਰ ’ਤੇ ਹੈਲਪਲਾਈਨ ਨੰਬਰ 0183-2229195 ਅਤੇ 01858-245510 ਜਾਰੀ ਕਰ ਦਿੱਤੇ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ, ਸਿੱਖਿਆ ਵਿਭਾਗ ਵਲੋਂ ਵਿਸ਼ੇਸ਼ ਗਾਈਡਲਾਈਨਜ਼ ਜਾਰੀ

ਕਿੱਥੋਂ-ਕਿੱਥੋਂ ਟੁੱਟਿਆ ਧੁੱਸੀ ਬੰਨ੍ਹ

ਰਾਵੀ ਦਰਿਆ ’ਤੇ ਧੁੱਸੀ ਬੰਨ੍ਹ ਘੋਨੇਵਾਲਾ ’ਚ ਤਿੰਨ ਥਾਵਾਂ, ਮਾਛੀਵਾਲਾ ਵਿਚ ਚਾਰ ਥਾਵਾਂ, ਕਮਾਲਪੁਰ ਖੁਰਦ ’ਚ ਤਿੰਨ ਥਾਵਾਂ, ਦਰਿਆ ਮੂਸਾ, ਰੂੜੇਵਾਲ, ਨਿਸੋਕੇ, ਕਮਾਲਪੁਰ ਕਲਾਂ ’ਚ ਦੋ ਥਾਵਾਂ, ਸਿਘੋਕੇ ਵਿਚ ਤਿੰਨ ਥਾਵਾਂ, ਪੰਜਗਰਾਈਵਾਲਾ ’ਚ ਤਿੰਨ ਥਾਵਾਂ ਅਤੇ ਕੋਟ ਰਜ਼ਾਦਾ ’ਚ ਟੁੱਟ ਗਿਆ ਸੀ, ਜਿਨ੍ਹਾਂ ਨੂੰ ਜੋੜਨ ਦਾ ਕੰਮ ਫੌਜ, ਪੈਰਾ ਮਿਲਟਰੀ ਫੋਰਸਾਂ, ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ ਅਤੇ ਸਥਾਨਕ ਨਿਵਾਸੀਆਂ ਦੀ ਵੀ ਮਦਦ ਲਈ ਜਾ ਰਹੀ ਹੈ।

ਫਿਰ ਤੋਂ ਦਹਿਸ਼ਤ ’ਚ ਲੋਕ

ਰਾਵੀ ਦਰਿਆ ਦੇ ਨਾਲ ਲੱਗਦੇ ਰਾਮਦਾਸ ਅਤੇ ਅਜਨਾਲਾ ਇਲਾਕਿਆਂ ਦੇ ਲੋਕ ਫਿਰ ਤੋਂ ਦਹਿਸ਼ਤ ’ਚ ਹਨ। ਟੁੱਟੇ ਬੰਨ੍ਹਾਂ ਦੀ ਅਜੇ ਤੱਕ ਮੁਰੰਮਤ ਨਹੀਂ ਕੀਤੀ ਗਈ ਹੈ ਅਤੇ ਖੇਤ ਚਾਰ ਤੋਂ ਪੰਜ ਫੁੱਟ ਰੇਤ ਅਤੇ ਗਾਰ ਨਾਲ ਭਰੇ ਹੋਏ ਹਨ, ਜਿਸ ਨੂੰ ਹਟਾਇਆ ਜਾ ਰਿਹਾ ਹੈ। ਹੜ੍ਹਾਂ ਦੇ ਪਾਣੀ ਨੇ 196 ਪਿੰਡ ਪ੍ਰਭਾਵਿਤ ਕੀਤੇ ਹਨ, ਜਿਨ੍ਹਾਂ ’ਚੋਂ 100 ਫੀਸਦੀ ਤੱਕ ਝੋਨੇ ਦੀ ਫਸਲ ਤਬਾਹ ਹੋ ਗਈ ਹੈ। ਕਣਕ ਦੀ ਬਿਜਾਈ ਖੇਤਾਂ ’ਚੋਂ ਰੇਤ ਕੱਢਣ ਤੋਂ ਬਾਅਦ ਹੀ ਸ਼ੁਰੂ ਹੋ ਸਕਦੀ ਹੈ। ਅਜਿਹੇ ਵਿਚ ਜੇਕਰ ਫਿਰ ਤੋਂ ਪਾਣੀ ਆ ਜਾਂਦਾ ਹੈ ਤਾਂ ਸਥਿਤੀ ਹੋਰ ਵੀ ਵਿਗੜ ਸਕਦੀ ਹੈ। ਕੁਝ ਲੋਕ ਤਾਂ ਆਪਣਾ ਸਾਮਾਨ ਿਫਰ ਘਰਾਂ ਦੀਆਂ ਛੱਤਾਂ ’ਤੇ ਸ਼ਿਫਟ ਕਰ ਰਹੇ ਹਨ ਤਾਂ ਕਿ ਜ਼ਿਆਦਾ ਨੁਕਸਾਨ ਤੋਂ ਬਚਿਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News