ਭਾਰਤ ’ਚ ਇਸਲਾਮ ਨਾਲ ਅਛੂਤਤਾ ਅਤੇ ਦਲਿਤ ਸ਼ਬਦ ਅੰਗਰੇਜਾਂ ਨਾਲ ਆਏ: RSS ਨੇਤਾ

08/27/2019 4:13:04 PM

ਨਵੀਂ ਦਿੱਲੀ—ਰਾਸ਼ਟਰੀ ਸਵੈ ਸੇਵਕ ਸੰਘ (ਆਰ. ਐੱਸ. ਐੱਸ) ਦੇ ਸੰਯੁਕਤ ਜਨਰਲ ਸਕੱਤਰ ਕ੍ਰਿਸ਼ਣ ਗੋਪਾਲ ਨੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਕਿ ਪ੍ਰਾਚੀਨ ਭਾਰਤ ’ਚ ਗਊਮਾਸ ਖਾਣ ਵਾਲਿਆਂ ਨੂੰ ਹੀ ‘ਅਛੂਤ’ ਕਿਹਾ ਜਾਂਦਾ ਸੀ। ਭਾਰਤ ’ਚ ‘ਅਛੂਤਤਾ’ ਸ਼ਬਦ ਇਸਲਾਮ ਦੇ ਨਾਲ ਆਇਆ ਸੀ। ਆਧੁਨਿਕ ਭਾਰਤ ’ਚ ਅੰਗਰੇਜਾਂ ਦੇ ਆਉਣ ਤੋਂ ਬਾਅਦ ‘ਦਲਿਤ’ ਸ਼ਬਦ ਹੋਂਦ ’ਚ ਆਇਆ ਸੀ। ਸਾਡੇ ਪ੍ਰਾਚੀਨ ਭਾਰਤ ’ਚ ਤਾਂ ਦਲਿਤ ਸ਼ਬਦ ਨਹੀਂ ਸੀ। 

ਦੱਸ ਦੇਈਏ ਕਿ ਕ੍ਰਿਸ਼ਣ ਗੋਪਾਲ ਦਿੱਲੀ ’ਚ ‘ਭਾਰਤ ਦਾ ਰਾਜਨੀਤਿਕ ਉਤਰਾਧਿਕਾਰੀ’ ਅਤੇ ‘ਭਾਰਤ ਦਾ ਦਲਿਤ ਭਾਸ਼ਣ’ ਪੁਸਤਕ ਦੇ ਰਿਲੀਜ਼ ਪ੍ਰੋਗਰਾਮ ’ਚ ਪਹੁੰਚੇ। ਪ੍ਰੋਗਰਾਮ ’ਚ ਸੰਸਕ੍ਰਿਤੀ ਅਤੇ ਸੈਰ ਸਪਾਟਾ ਮੰਤਰੀ ਪ੍ਰਹਿਲਾਦ ਪਟੇਲ ਵੀ ਮੌਜੂਦ ਸੀ। ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਨੇ ਵੀ ‘ਦਲਿਤ’ ਸ਼ਬਦ ਦੀ ਥਾਂ ‘ਅਨੁਸੂਚਿਤ ਜਾਤੀ’ ਸ਼ਬਦ ਦੀ ਵਰਤੋਂ ਕੀਤੀ ਸੀ। ਅੰਗਰੇਜੀ ਦੀ ਸਾਜਿਸ਼ ਤਹਿਤ ਹੀ ਦਲਿਤ ਸ਼ਬਦ ਭਾਰਤੀ ਸਮਾਜ ’ਚ ਹੌਲੀ-ਹੌਲੀ ਫੈਲਦਾ ਗਿਆ। 

ਉਨ੍ਹਾਂ ਨੇ ਕਿਹਾ ਹੈ ਕਿ ਭਾਰਤੀ ਇਤਿਹਾਸ ’ਚ ਇਸਲਾਮਿਕ ਯੁੱਗ ਇੱਕ ਕਾਲਾ ਆਧਿਆਏ ਸੀ। ਭਾਰਤ ਤੋਂ ਇਲਾਵਾ ਕੋਈ ਵੀ ਦੇਸ਼ ਇਸਲਾਮਿਕ ਯੁੱਗ ਨੂੰ ਝੱਲ ਨਹੀਂ ਸਕਿਆ। ਇਹ ਸਾਡੀ ਸੰਸਕਿ੍ਰਤੀ ਅਤੇ ਅਧਿਆਤਮਿਕ ਸ਼ਕਤੀ ਸੀ ਕਿ ਅਸੀਂ ਇਸ ਯੁੱਗ ਨਾਲ ਲੜ ਸਕੇ। ਇਸਲਾਮ ਤੋਂ ਬਾਅਦ ਹੀ ਗਊ ਮਾਸ ਦਾ ਪ੍ਰਥਾ ਸ਼ੁਰੂ ਹੋਈ। 

ਕ੍ਰਿਸ਼ਣ ਗੋਪਾਲ ਨੇ ਕਿਹਾ ਕਿ ਭਾਰਤ ’ਚ ਅਛੂਤਤਾ ਦਾ ਪਹਿਲਾ ਉਦਾਹਰਣ ਉਸ ਸਮੇਂ ਆਇਆ ਜਦੋਂ ਲੋਕ ਗਾਂ ਦਾ ਮਾਸ ਖਾਂਦੇ ਸਨ। ਗਊ ਮਾਸ ਖਾਣ ਵਾਲਿਆਂ ਨੂੰ ਅਛੂਤ ਦੱਸਿਆ ਗਿਆ ਸੀ। ਇਹ ਖੁਦ ਬਾਬਾ ਸਾਹਿਬ ਅੰਬੇਡਕਰ ਜੀ ਨੇ ਵੀ ਲਿਖਿਆ ਹੈ। ਇਹ ਹੌਲੀ-ਹੌਲੀ ਪ੍ਰਸਾਰਿਤ ਹੁੰਦਾ ਗਿਆ ਅਤੇ ਸਮਾਜ ਦੇ ਇੱਕ ਵੱਡੇ ਹਿੱਸੇ ਨੂੰ ਅਛੂਤ ਦੱਸਿਆ ਗਿਆ। ਲੰਬੇ ਸਮੇਂ ਤੱਕ ਉਨ੍ਹਾਂ ਨੂੰ ਤੰਗ ਅਤੇ ਅਪਮਾਨ ਕੀਤਾ ਗਿਆ। ਰਮਾਇਣ ਲਿਖਣ ਵਾਲੇ ਮਹਾਰਿਸ਼ੀ ਬਾਲਮੀਕ ਦਲਿਤ ਨਹੀਂ ਬਲਕਿ ਸ਼ੂਦਰ ਸੀ। ਕਈ ਮਹਾਨ ਰਿਸ਼ੀ ਵੀ ਸ਼ੂਦਰ ਸੀ ਅਤੇ ਉਨ੍ਹਾਂ ਦਾ ਬਹੁਤ ਸਨਮਾਣ ਕੀਤਾ ਜਾਂਦਾ ਸੀ।


Iqbalkaur

Content Editor

Related News