ਝੂਠ ''ਤੇ ਟਿਕੀ ਹੈ ਆਰ.ਐੱਸ.ਐੱਸ.-ਭਾਜਪਾ ਦੀ ਬੁਨਿਆਦ : ਰਾਹੁਲ ਗਾਂਧੀ

Saturday, Jul 02, 2022 - 05:29 PM (IST)

ਝੂਠ ''ਤੇ ਟਿਕੀ ਹੈ ਆਰ.ਐੱਸ.ਐੱਸ.-ਭਾਜਪਾ ਦੀ ਬੁਨਿਆਦ : ਰਾਹੁਲ ਗਾਂਧੀ

ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਅਤੇ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐੱਸ.ਐੱਸ.) 'ਤੇ ਗਲਤ ਪ੍ਰਚਾਰ ਅਤੇ ਝੂਠ ਪ੍ਰਸਾਰਿਤ ਕਰਨ ਦਾ ਦੋਸ਼ ਲਗਾਇਆ। ਰਾਹੁਲ ਨੇ ਕਿਹਾ ਕਿ ਭਾਜਪਾ-ਆਰ.ਐੱਸ.ਐੱਸ. ਦੀ ਬੁਨਿਆਦ ਝੂਠ 'ਤੇ ਟਿਕੀ ਹੈ ਅਤੇ ਇਸ ਅਸਲੀਅਤ ਨੂੰ ਪੂਰਾ ਦੇਸ਼ ਜਾਣਦਾ ਹੈ। ਰਾਹੁਲ ਨੇ ਕਿਹਾ ਕਿ ਭਾਜਪਾ ਅਤੇ ਆਰ.ਐੱਸ.ਐੱਸ. ਝੂਠ ਦਾ ਤਾਨਾ-ਬਾਨਾ ਤਿਆਰ ਕਰ ਕੇ ਦੇਸ਼ ਵੰਡਣ ਲਈ ਧਰੂਵੀਕਰਨ ਦੀ ਨੀਤੀ ਅਪਣਾ ਰਹੇ ਹਨ, ਜਦੋਂ ਕਿ ਕਾਂਗਰਸ ਭਾਰਤ ਜੋੜਨ ਦਾ ਕੰਮ ਕਰਦੀ ਰਹੀ ਹੈ ਅਤੇ ਅੱਗੇ ਵੀ ਦੇਸ਼ ਜੋੜਨ ਲਈ ਹੀ ਕੰਮ ਕਰਦੀ ਰਹੇਗੀ। 

PunjabKesari

ਰਾਹੁਲ ਨੇ ਟਵੀਟ ਕੀਤਾ,''ਗਲਤ ਪ੍ਰਚਾਰ ਅਤੇ ਝੂਠ ਹੀ ਭਾਜਪਾ-ਆਰ.ਐੱਸ.ਐੱਸ. ਦੀ ਨੀਂਹ ਹੈ। ਦੇਸ਼ ਨੂੰ ਨਫ਼ਰਤ ਦੀ ਅੱਗ 'ਚ ਸੁੱਟ ਕੇ ਹੱਥ ਸੇਕਣ ਵਾਲੀ ਭਾਜਪਾ-ਆਰ.ਐੱਸ.ਐੱਸ. ਦਾ ਇਤਿਹਾਸ ਪੂਰਾ ਹਿੰਦੁਸਤਾਨ ਜਾਣਦਾ ਹੈ। ਇਹ ਦੇਸ਼ਧ੍ਰੋਹੀ ਭਾਵੇਂ ਜਿੰਨਾ ਤੋੜਨ ਦਾ ਕੰਮ ਕਰ ਲਵੇ, ਕਾਂਗਰਸ ਉਸ ਤੋਂ ਜ਼ਿਆਦਾ ਭਾਰਤ ਜੋੜਨ ਦਾ ਕੰਮ ਕਰਦੀ ਰਹੇਗੀ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News