ਕੋਲਾ ਘਪਲਾ : SC ਤੋਂ ਨਿਯੁਕਤ ਸਪੈਸ਼ਲ PP RS ਚੀਮਾ ਨੇ ED ਕੇਸ ਤੋਂ ਹਟਣ ਦੀ ਕੀਤੀ ਮੰਗ

Friday, Sep 27, 2019 - 08:46 PM (IST)

ਨਵੀਂ ਦਿੱਲੀ — ਕੋਲ ਬਲਾਕ ਮਾਮਲੇ 'ਚ ਸੁਪਰੀਮ ਕੋਰਟ ਤੋਂ ਨਿਯੁਕਤ ਸਪੈਸ਼ਲ ਪੀ.ਪੀ. ਆਰ.ਐੱਸ. ਚੀਮਾ ਨੇ ਈ.ਡੀ. ਕੇਸ ਤੋਂ ਹਟਣ ਦੀ ਕੋਰਟ ਤੋਂ ਮੰਗ ਕੀਤੀ। ਸੁਪਰੀਮ ਕੋਰਟ ਨੇ ਕੋਲ ਬਲਾਕ ਮਾਮਲੇ ਦੀ ਜਾਂਚ ਕਰ ਰਹੇ ਸੀ.ਬੀ.ਆਈ. ਤੇ ਈ.ਡੀ. ਦੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਮੂਲ ਕੈਡਰ ਭੇਜਣ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਇਕ ਵਾਰ ਫਿਰ ਦੋਹਰਾਇਆ ਕਿ ਕੋਲਾ ਬਲਾਕ ਵੰਡ ਘਪਲਾ ਮਾਮਲਿਆਂ ਦੀ ਜਾਂਚ ਨਾਲ ਜੁੜੇ ਕਿਸੇ ਵੀ ਜਾਂਚ ਅਧਿਕਾਰੀ ਨੂੰ ਅਦਾਲਤ ਦੀ ਮਨਜ਼ੂਰੀ ਤੋਂ ਬਿਨਾਂ ਤਬਾਦਲਾ ਜਾਂ ਹਟਾਇਆ ਨਹੀਂ ਜਾਵੇਗਾ। ਕੋਰਟ 8 ਅਕਤੂਬਰ ਨੂੰ ਇਸ ਮਾਮਲੇ 'ਚ ਅਗਲੀ ਸੁਣਵਾਈ ਕਰੇਗਾ।
ਮਾਮਲੇ ਦੀ ਸੁਣਵਾਈ ਦੌਰਾਨ ਸਪੈਸ਼ਲ ਪੀ.ਪੀ. ਆਰ.ਐੱਸ. ਚੀਮਾ ਨੇ ਕਿਹਾ ਕਿ ਈ.ਡੀ. ਨੇ 20 ਦੋਸ਼ ਪੱਤਰ ਦਾਖਲ ਕੀਤੇ ਹਨ, ਜਿਨ੍ਹਾਂ 'ਚ 4 'ਚ ਹੀ ਕੋਰਟ ਨੇ ਨੋਟਿਸ ਲਿਆ ਹੈ। ਜਦਕਿ ਸੀ.ਬੀ.ਆਈ. ਨੇ 33 ਕੇਸ ਦਰਜ ਕੀਤੇ ਹਨ ਜਿਨ੍ਹਾਂ 'ਚੋਂ 6 ਕੇਸ 'ਚ ਫੈਸਲਾ ਆ ਚੁੱਕਾ ਹੈ। ਪਿਛਲੀ ਸੁਣਵਾਈ 'ਚ ਕੋਰਟ ਨੇ ਸੀ.ਬੀ.ਆਈ. ਤੇ ਈ.ਡੀ. ਤੋਂ ਕੋਲਾ ਬਲਾਕ ਵੰਡ ਘਪਲੇ ਦੇ ਮਾਮਲਿਆਂ 'ਚ ਜਾਂਚ ਤੇ ਮੁਕੱਦਮੇ ਦੇ ਪੱਧਰ ਦੀ ਜਾਣਕਾਰੀ ਮੰਗੀ ਸੀ।
ਕੋਰਟ ਨੇ ਕਿਹਾ ਸੀ ਕਿ ਉਹ ਕੋਲਾ ਘਪਲੇ ਦੇ ਮਾਮਲਿਆਂ 'ਚ ਜਾਂਚ 'ਚ ਸ਼ਾਮਲ ਅਧਿਕਾਰੀਆਂ ਦੇ ਉਨ੍ਹਾਂ ਦੇ ਮੂਲ ਵਿਭਾਗਾਂ 'ਚ ਅਜਿਹੀ ਵਾਪਸੀ 'ਤੇ ਵਿਵਹਾਰਿਕ ਨਜ਼ਰੀਆ ਅਪਣਾਏਗੀ ਤਾਂ ਕਿ ਜਾਂਚ ਪ੍ਰਭਾਵਿਤ ਨਾ ਹੋਵੇ। ਕੋਰਟ ਨੇ ਕਿਹਾ ਕਿ ਉਹ ਸੀਨੀਅਰ ਵਕੀਲ ਆਰ.ਆਸ. ਚੀਮਾ ਦੀ ਸਹਾਇਤਾ ਲੈਣਾ ਚਾਹੇਗੀ ਜਿਨ੍ਹਾਂ ਨੂੰ ਚੋਟੀ ਦੀ ਅਦਾਲਤ ਨੇ ਕੋਲਾ ਘਪਲਾ ਦੇ ਮਾਮਲਿਆਂ 'ਚ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਗਿਆ ਹੈ।


Inder Prajapati

Content Editor

Related News