ਰਾਮ ਮੰਦਰ ਨਿਰਮਾਣ ''ਚ ਹੁਣ ਤੱਕ ਖਰਚ ਹੋਏ 900 ਕਰੋੜ ਰੁਪਏ, ਟਰੱਸਟ ਦੇ ਖਾਤੇ ''ਚ ਅਜੇ ਵੀ 3 ਹਜ਼ਾਰ ਕਰੋੜ
Monday, Oct 09, 2023 - 06:35 PM (IST)
ਅਯੁੱਧਿਆ- ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਮੰਦਰ ਦੇ ਨਿਰਮਾਣ 'ਤੇ 5 ਫਰਵਰੀ 2020 ਤੋਂ 31 ਮਾਰਚ 2023 ਤੱਕ 900 ਕਰੋੜ ਰੁਪਏ ਖਰਚ ਕੀਤੇ ਹਨ ਅਤੇ ਅਜੇ ਵੀ ਟਰੱਸਟ ਦੇ ਬੈਂਕ ਖਾਤਿਆਂ 'ਚ 3 ਹਜ਼ਾਰ ਕਰੋੜ ਰੁਪਏ ਹਨ। ਟਰੱਸਟ ਦੇ ਅਧਿਕਾਰੀਆਂ ਵਲੋਂ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਸ਼ਨੀਵਾਰ ਸਵੇਰੇ ਟਰੱਸਟ ਦੇ ਅਧਿਕਾਰੀਆਂ ਦੀ ਤਿੰਨ ਘੰਟੇ ਚੱਲੀ ਬੈਠਕ ਤੋਂ ਬਾਅਦ ਟਰੱਸਟ ਦੇ ਸਕੱਤਰ ਚੰਪਤ ਰਾਏ ਨੇ ਕਿਹਾ,''ਮੰਦਰ ਨਿਰਮਾਣ 'ਤੇ 5 ਫਰਵਰੀ 2020 ਤੋਂ 31 ਮਾਰਚ 2023 ਤੱਕ 900 ਕਰੋੜ ਰੁਪਏ ਖਰਚ ਹੋ ਚੁੱਕੇ ਹਨ ਅਤੇ 3 ਹਜ਼ਾਰ ਕਰੋੜ ਰੁਪਏ ਤੋਂ ਵੱਧ ਅਜੇ ਵੀ ਟਰੱਸਟ ਦੇ ਬੈਂਕ ਖਾਤਿਆਂ 'ਚ ਹਨ।''
ਰਾਏ ਨੇ ਦੱਸਿਆ ਕਿ ਬੈਠਕ 'ਚ ਵਿਦੇਸ਼ੀ ਕਰੰਸੀ 'ਚ ਦਾਨ ਲੈਣ ਲੈਣ ਦੀ ਕਾਨੂੰਨੀ ਪ੍ਰਕਿਰਿਆ ਸਮੇਤ 18 ਬਿੰਦੂਆਂ 'ਤੇ ਚਰਚਾ ਹੋਈ ਅਤੇ ਟਰੱਸਟ ਨੇ ਐੱਫ.ਸੀ.ਆਰ.ਏ. (ਵਿਦੇਸ਼ੀ ਅੰਸ਼ਦਾਨ ਰੈਗੂਲੇਸ਼ਨ ਐਕਟ) ਦੇ ਅਧੀਨ ਮਨਜ਼ੂਰੀ ਲਈ ਅਪਲਾਈ ਕੀਤਾ ਹੈ। ਰਾਏ ਨੇ ਦੱਸਿਆ ਕਿ ਸਰਊ ਤੱਟ 'ਤੇ ਸਥਿਤ ਰਾਮ ਕਥਾ ਮਿਊਜ਼ੀਅਮ ਇਕ ਕਾਨੂੰਨੀ ਟਰੱਸਟ ਹੋਵੇਗਾ ਅਤੇ ਇਸ 'ਚ ਮੰਦਰ ਦਾ 500 ਸਾਲ ਦਾ ਇਤਿਹਾਸ ਅਤੇ 50 ਸਾਲ ਦੇ ਕਾਨੂੰਨੀ ਦਸਤਾਵੇਜ਼ ਰੱਖੇ ਜਾਣਗੇ। ਟਰੱਸਟ ਨੇ ਅਪੀਲ ਕੀਤੀ ਕਿ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇ ਦਿਨ ਸੂਰਜ ਡੁੱਬਣ ਦੇ ਸਮੇਂ ਦੇਸ਼ ਭਰ ਦੇ ਨਾਗਰਿਕਾਂ ਨੂੰ ਆਪਣੇ ਘਰਾਂ ਦੇ ਸਾਹਮਣੇ 5 ਦੀਵੇ ਜਗਾਉਣੇ ਚਾਹੀਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8