70 ਲੱਖ ਦੇ ਸੈਕਸ ਖਿਡੌਣੇ ਜ਼ਬਤ

09/25/2019 7:49:52 PM

ਕੋਲਕਾਤਾ — ਕਸਟਮ ਵਿਭਾਗ ਦੀ ਕਲਕੱਤਾ ਵਿੰਗ ਨੇ ਵੀਰਵਾਰ ਨੂੰ ਇਕ ਘਰ ’ਚੋਂ 70 ਲੱਖ ਰੁਪਏ ਤੋਂ ਜ਼ਿਆਦਾ ਦੇ ਸੈਕਸ ਖਿਡੌਣਿਆਂ ਨੂੰ ਜ਼ਬਤ ਕੀਤਾ। ਇਕ ਕਸਟਮ ਅਧਿਕਾਰੀ ਨੇ ਦੱਸਿਆ ਕਿ ਚੀਨ ਅਤੇ ਤਾਈਵਾਨ ਦੇ ਖਿਡੌਣਿਆਂ ਨੂੰ ਭੂਟਾਨ ਦੀ ਸਰਹੱਦ ਰਾਹੀਂ ਭਾਰਤ ਵਿਚ ਸਮੱਗਲਿੰਗ ਕੀਤੇ ਜਾਣ ਦਾ ਸ਼ੱਕ ਹੈ। ਅਧਿਕਾਰੀ ਨੇ ਦੱਸਿਆ ਕਿ ਕਸਟਮ ਅਧਿਕਾਰੀਆਂ ਨੇ ਕੁਝ ਖਾਸ ਜਾਣਕਾਰੀ ਦੇ ਆਧਾਰ ’ਤੇ 24 ਨਿਵੇਦਿਤਾ ਸਰਾਨੀ, ਪਰਨਾਸ੍ਰੀ ਏਅਰਪੋਰਟ ਰੋਡ ਵਿਖੇ ਘਰ 'ਤੇ ਛਾਪਾ ਮਾਰਿਆ ਅਤੇ ਖਿਡੌਣਿਆਂ ਦੇ ਡੱਬੇ ਬਰਾਮਦ ਕੀਤੇ।

ਕਾਰੋਬਾਰ ਚਲਾ ਰਹੇ ਵਿਅਕਤੀ ਨੇ ਦੱਸਿਆ ਕਿ ਇਕ ਵੈੱਬਸਾਈਟ ਦੇ ਜ਼ਰੀਏ ਖਿਡੌਣੇ ਆਨਲਾਈਨ ਵੇਚੇ ਗਏ ਸਨ। ਇਮਾਰਤ ਨੂੰ ‘ਬ੍ਰਾਈਡਲ-ਮੇਕਅਪ’ ਅਤੇ ਸਜਾਵਟ ਦੇ ਕੰਮ ਵਜੋਂ ਦਿਖਾਇਆ ਗਿਆ ਸੀ। ਜਦੋਂ ਕਸਟਮ ਟੀਮ ਨੇ ਇਮਾਰਤ ’ਤੇ ਛਾਪਾ ਮਾਰਿਆ ਤਾਂ ਦਫਤਰ ਵਿਚ 9 ਮਹਿਲਾਵਾਂ ਕੰਮ ਕਰ ਰਹੀਆਂ ਸਨ । ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਕੋਲ ਕੰਪਿਊਟਰ ਸੈਂਟਰ ਚਲਾਉਣ ਦਾ ਲਾਇਸੈਂਸ ਹੈ।

ਜਾਂਚ ਵਿਚ ਪਤਾ ਚੱਲਿਆ ਕਿ 2 ਵਿਅਕਤੀਆਂ ਨੇ ਇਕ ਵੈੱਬਸਾਈਟ ਲਾਂਚ ਕੀਤੀ ਸੀ, ਜਿਸ ਰਾਹੀਂ ਉਹ ਆਰਡਰ ਲੈਣ ਦੇ ਅਤੇ ਨਾਮਵਰ ਆਨਲਾਈਨ ਸ਼ਾਪਿੰਗ ਪੋਰਟਲਾਂ ਦੇ ਲੋਗੋ ਦੀ ਵਰਤੋਂ ਕਰਦਿਆਂ ਲੋਕਾਂ ਨੂੰ ਉਤਪਾਦ ਸਪਲਾਈ ਕਰਦੇ ਸਨ। ਦੋਵੇਂ ਕਾਰੋਬਾਰੀ ਭਾਈਵਾਲ ਹਨ। ਇਨ੍ਹਾਂ ਵਿਚੋਂ ਇਕ ਵਿਅਕਤੀ ਨੂੰ ਮੌਕੇ 'ਤੇ ਹੀ ਹਿਰਾਸਤ ਵਿਚ ਲੈ ਲਿਆ ਗਿਆ ਜਦਕਿ ਦੂਜੇ ਦਾ ਪਤਾ ਲਾਉਣਾ ਅਜੇ ਬਾਕੀ ਹੈ। ਅਧਿਕਾਰੀ ਨੇ ਕਿਹਾ ਕਿ ਖਿਡੌਣਿਆਂ ਲਈ ਕੋਈ ਜਾਇਜ਼ ਦਸਤਾਵੇਜ਼ ਨਹੀਂ ਸਨ।

ਕਸਟਮ ਨਿਯਮਾਂ ਦੇ ਅਨੁਸਾਰ, ਜੇ ਜ਼ਬਤ ਕੀਤੀ ਗਈ ਖੇਪ ਦੀ ਕੀਮਤ 20 ਲੱਖ ਰੁਪਏ ਜਾਂ ਵੱਧ ਹੈ ਤਾਂ ਦੋਸ਼ੀ ਨੂੰ ਜ਼ਮਾਨਤੀ ਵਾਰੰਟ 'ਤੇ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਜੇ ਮੁੱਲ 1 ਕਰੋੜ ਰੁਪਏ ਜਾਂ ਵੱਧ ਹੈ ਤਾਂ ਦੋਸ਼ੀ ਨੂੰ ਗੈਰ-ਜ਼ਮਾਨਤੀ ਵਾਰੰਟ 'ਤੇ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਅਧਿਕਾਰੀ ਨੇ ਕਿਹਾ ਕਿ ਸਾਮਾਨ ਦਾ ਮੁੱਲ-ਮੁਲਾਂਕਣ ਅਜੇ ਵੀ ਜਾਰੀ ਹੈ। ਹੁਣ ਤੱਕ, ਜਿਸ ਸਾਮਾਨ ਦਾ ਹਿਸਾਬ ਲਿਆ ਗਿਆ ਹੈ, ਦੀ ਕੀਮਤ 70 ਲੱਖ ਰੁਪਏ ਹੈ।


Inder Prajapati

Content Editor

Related News