ਪੁਲਸ ਦਾ ਵੱਡਾ ਐਕਸ਼ਨ, ਕਾਰ ''ਚੋਂ ਬਰਾਮਦ ਹੋਈ 3.70 ਕਰੋੜ ਦੀ ਨਕਦੀ
Saturday, Nov 09, 2024 - 10:55 AM (IST)
ਮੁੰਬਈ- ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਪੂਰੇ ਸੂਬੇ ਵਿਚ ਪੁਲਸ ਚੌਕਸ ਹੋ ਗਈ ਹੈ ਅਤੇ ਥਾਂ-ਥਾਂ ਨਾਕਾਬੰਦੀ ਕਰ ਰਹੀ ਹੈ, ਤਾਂ ਕਿ ਚੋਣਾਂ ਦੌਰਾਨ ਕੋਈ ਵੀ ਵੋਟਰਾਂ ਨੂੰ ਭੜਕਾ ਨਾ ਸਕੇ। ਆਏ ਦਿਨ ਸੂਬਾਈ ਪੁਲਸ ਪੈਸਿਆਂ ਨਾਲ ਲੱਦੀਆਂ ਗੱਡੀਆਂ ਨੂੰ ਫੜ ਰਹੀ ਹੈ।
ਇਸ ਦਰਮਿਆਨ ਮਹਾਰਾਸ਼ਟਰ ਦੇ ਪਾਲਘਰ ਵਿਚ ਵਾਡਾ ਪੁਲਸ ਨੇ ਕਰੋੜਾਂ ਨਾਲ ਲੱਦੀ ਇਕ ਕਾਰ ਫੜੀ ਹੈ। ਵਾਡਾ ਪੁਲਸ ਨੇ ਇਸ ਕਾਰ ਤੋਂ 3.70 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਬਰਾਮਦ ਕੀਤੀ। ਇਸ ਤੋਂ ਬਾਅਦ ਪੁਲਸ ਨੇ ਰਾਸ਼ੀ ਨੂੰ ਜ਼ਬਤ ਕਰ ਕੇ ਡਰਾਈਵਰ ਅਤੇ ਕਾਰ ਨੂੰ ਪੁਲਸ ਸਟੇਸ਼ਨ ਲੈ ਗਈ, ਜਿੱਥੇ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਸ ਮੁਤਾਬਕ ਕਾਰ ਏਰੋਲੀ, ਨਵੀ ਮੁੰਬਈ ਤੋਂ ਵਾਡਾ, ਵਿਕ੍ਰਮਗੜ੍ਹ ਜਾ ਰਹੀ ਸੀ। ਪੁਲਸ ਨੇ ਦਾਅਵਾ ਕੀਤਾ ਕਿ ਇਹ ਨਕਦੀ ਏ. ਟੀ. ਐੱਮ. ਨੂੰ ਫਿਰ ਤੋਂ ਭਰਨ ਲਈ ਸੀ ਪਰ ਡਰਾਈਵਰ ਕੋਲ ਇੰਨੀ ਵੱਡੀ ਰਕਮ ਲਈ ਜ਼ਰੂਰੀ ਦਸਤਾਵੇਜ਼ ਨਹੀਂ ਸੀ, ਇਸ ਲਈ ਅਸੀਂ ਨਕਦੀ ਜ਼ਬਤ ਕਰ ਲਈ ਅਤੇ ਆਦਰਸ਼ ਚੋਣ ਜ਼ਾਬਤਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕਾਰਵਾਈ ਕੀਤੀ।