ਹਰਿਆਣਾ ਦੇ ਸਾਬਕਾ ਸੀ.ਐੱਮ. ਓਮ ਪ੍ਰਕਾਸ਼ ਚੌਟਾਲਾ ਦੀ 3.68 ਕਰੋੜ ਦੀ ਜ਼ਾਇਦਾਦ ਜ਼ਬਤ
Monday, Apr 15, 2019 - 07:30 PM (IST)

ਚੰਡੀਗੜ੍ਹ— ਇਨਫੋਰਸਮੈਂਟ ਡਾਇਰੈਕੋਰੇਟ ਨੇ ਧਨ ਸੋਧ ਨਾਲ ਜੁੜੇ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ 3.68 ਕਰੋੜ ਰੁਪਏ ਦੀ ਕੀਮਤ ਦੀ ਜ਼ਾਇਦਾਦ ਕੁਰਕ ਕੀਤੀ ਹੈ। ਇਨ੍ਹਾਂ ਜ਼ਾਇਦਾਦਾਂ 'ਚ ਓਮ ਪ੍ਰਕਾਸ਼ ਚੌਟਾਲਾ ਦੇ ਫਲੈਟ, ਪਲਾਟ ਤੇ ਜ਼ਮੀਨ ਸ਼ਾਮਲ ਹਨ। ਜ਼ਬਤ ਕੀਤੀਆਂ ਗਈਆਂ ਸੰਪਤੀਆਂ ਨਵੀਂ ਦਿੱਲੀ, ਪੰਚਕੂਲਾ ਤੇ ਸਿਰਸਾ 'ਚ ਹਨ। ਇਹ ਕਾਰਵਾਈ ਆਮਦਨ ਤੋਂ ਜ਼ਿਆਦਾ ਸੰਪਤੀ ਦੇ ਇਕ ਮਾਮਲੇ 'ਚ ਮਨੀ ਲਾਂਡਰਿੰਗ ਤਹਿਤ ਦਰਜ ਹੋਈ ਐੱਫ.ਆਈ.ਆਰ. ਨੂੰ ਲੈ ਕੇ ਹੋਈ ਹੈ।
ਦੱਸ ਦਈਏ ਕਿ ਸਾਬਕਾ ਸੀ.ਐੱਮ. ਓਮ ਪ੍ਰਕਾਸ਼ ਚੌਟਾਲਾ ਨੂੰ ਜਨਵਰੀ 2013 'ਚ ਜੇਬੀਟੀ ਘਪਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਨੈਲੋ ਸੁਪਰੀਮੋ ਨੂੰ ਪ੍ਰੀਵੇਂਸ਼ਨ ਆਫ ਕਰੱਪਸ਼ਨ 'ਚ 7 ਸਾਲ ਤੇ ਸਾਜ਼ਿਸ਼ 'ਚ ਦੋਸ਼ੀ ਪਾਏ ਜਾਣ 'ਤੇ 10 ਸਾਲ ਦੀ ਸਜ਼ਾ ਹੋਈ ਸੀ। ਚੌਟਾਲਾ ਤਿਹਾੜ ਜੇਲ 'ਚ ਬੰਦ ਹਨ।