ਜੰਮੂ-ਕਸ਼ਮੀਰ ਨੂੰ ਦਿੱਤੇ ਪੈਕੇਜ ਨਾਲ ਇਸ ਨੁਕਸਾਨ ਦੀ ਭਰਪਾਈ ਨਹੀਂ ਹੋ ਸਕਦੀ: ਨੇਕਾਂ

09/20/2020 12:12:02 AM

ਸ਼੍ਰੀਨਗਰ - ਜੰਮੂ ਕਸ਼ਮੀਰ ਲਈ ਦਿੱਤੇ ਗਏ 1,350 ਕਰੋੜ ਰੁਪਏ ਦੇ ਆਰਥਿਕ ਪੈਕੇਜ ਨੂੰ ਨੈਸ਼ਨਲ ਕਾਨਫਰੰਸ ਨੇ ਸ਼ਨੀਵਾਰ ਨੂੰ “ਭੱਦਾ ਮਜਾਕ” ਕਰਾਰ ਦਿੱਤਾ ਅਤੇ ਕਿਹਾ ਕਿ ਸੰਘ ਸ਼ਾਸਿਤ ਪ੍ਰਦੇਸ਼ ਦੀ ਮਾਲੀ ਹਾਲਤ ਨੂੰ ਹੋਏ 45,000 ਕਰੋੜ ਰੁਪਏ ਦੇ ਨੁਕਸਾਨ ਦੇ ਸਾਹਮਣੇ ਇਹ ਪੈਕੇਜ ਬਹੁਤ ਹੀ ਘੱਟ ਹੈ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕੋਵਿਡ-19 ਕਾਰਨ ਪ੍ਰਭਾਵਿਤ ਹੋਏ ਸੈਰ ਸਪਾਟਾ ਅਤੇ ਹੋਰ ਇਲਾਕਿਆਂ ਲਈ 1350 ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ।

ਨੇਕਾਂ ਬੁਲਾਰਾ ਇਮਰਾਨ ਨਬੀ ਡਾਰ ਨੇ ਇੱਕ ਬਿਆਨ 'ਚ ਕਿਹਾ, “ਆਰਥਿਕ ਸਥਿਤੀ ਨੂੰ ਮਜ਼ਬੂਤੀ ਦੇਣ ਵਾਲਾ ਪੈਕੇਜ ਲੋਕਾਂ ਦੀਆਂ ਅੱਖਾਂ 'ਚ ਧੂੜ ਪਾਉਣ ਵਾਲਾ ਹੈ। ਪੰਜ ਅਗਸਤ ਦੀਆਂ ਪਾਬੰਦੀਆਂ ਅਤੇ ਕੋਵਿਡ-19 ਤੋਂ ਬਾਅਦ ਉਦਯੋਗ ਜਗਤ ਨੂੰ ਜੋ ਨੁਕਸਾਨ ਹੋਇਆ ਉਸ ਨਾਲ ਜੰਮੂ-ਕਸ਼ਮੀਰ ਦੀ ਆਰਥਿਕ ਸਥਿਤੀ ਦੀ ਕਮਰ ਟੁੱਟ ਗਈ ਹੈ। ਸਥਾਨਕ ਅਰਥ ਵਿਵਸਥਾ ਨੂੰ ਉਭਾਰਨ ਲਈ ਦਿੱਤਾ ਗਿਆ 1,350 ਕਰੋੜ ਰੁਪਏ ਦਾ ਪੈਕੇਜ ਇੱਕ ਭੱਦਾ ਮਜਾਕ ਹੈ।” 

ਉਨ੍ਹਾਂਨੇ ਕਿਹਾ ਕਿ ਕਸ਼ਮੀਰ  ਦੇ ਵੱਖ-ਵੱਖ ਆਰਥਿਕ ਸੰਸਥਾਵਾਂ ਵੱਲੋਂ ਦਿੱਤੇ ਗਏ ਅੰਕੜਿਆਂ ਦੇ ਅਨੁਸਾਰ ਘਾਟੀ ਦੀ ਆਰਥਿਕ ਸਥਿਤੀ ਨੂੰ 40 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਸਹਾਇਤਾ ਦੇ ਰੂਪ 'ਚ ਸਿਰਫ 1350 ਕਰੋੜ ਰੁਪਏ ਦਿੱਤੇ ਗਏ ਹਨ। ਨੇਕਾਂ ਬੁਲਾਰਾ ਨੇ ਕਿਹਾ ਕਿ ਪੈਕੇਜ ਨਾਲ ਕਿਸੇ ਵੀ ਸੂਰਤ 'ਚ ਸੰਘ ਸ਼ਾਸਿਤ ਪ੍ਰਦੇਸ਼ 'ਚ ਹੋਏ ਨੁਕਸਾਨ ਦੀ ਭਰਪਾਈ ਨਹੀਂ ਹੋ ਸਕਦੀ।


Inder Prajapati

Content Editor

Related News