ਭੈਣ ਦੇ ਵਿਆਹ ''ਚ ਜਾਣ ਲਈ ਨਹੀਂ ਮਿਲੀ ਛੁੱਟੀ, ਡਾਕਟਰ ਨੇ ਕੀਤੀ ਖੁਦਕੁਸ਼ੀ

06/15/2019 12:55:13 PM

ਰੋਹਤਕ—ਹਰਿਆਣਾ ਦੇ ਰੋਹਤਕ 'ਚ ਪੀ. ਜੀ. ਆਈ. ਦੇ ਇੱਕ ਡਾਕਟਰ ਨੇ ਭੈਣ ਦੇ ਵਿਆਹ 'ਚ ਜਾਣ ਲਈ ਛੁੱਟੀ ਨਾ ਮਿਲਣ ਕਾਰਨ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕਰਨਾਟਕ ਦਾ ਰਹਿਣ ਵਾਲਾ ਹੈ। ਡਾਕਟਰ ਦੇ ਖੁਦਕੁਸ਼ੀ ਕਰਨ ਮਗਰੋਂ ਪੀ. ਜੀ. ਆਈ. ਦੀ ਸਥਿਤੀ ਤਣਾਅਪੂਰਨ ਹੋ ਗਈ। ਰੈਜੀਡੈਂਸ ਡਾਕਟਰਾਂ ਨੇ ਪੀ. ਜੀ. ਆਈ. 'ਚ ਕੰਮ ਕਰਨਾ ਬੰਦ ਕਰਕੇ ਹੜਤਾਲ ਕਰ ਦਿੱਤੀ। ਵਿਭਾਗ ਦੀ ਐੱਚ. ਓ. ਡੀ. ਡਾਂ. ਗੀਤਾ ਗਠਵਾਲ 'ਤੇ ਓਂਕਾਰ 'ਤੇ ਦਬਾਅ ਪਾਉਣ ਦੇ ਦੋਸ਼ ਲਗਾਏ।

ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਰੋਹਤਕ ਦੇ ਪੰਡਿਤ ਭਾਗਵਤ ਦਿਆਲ ਸ਼ਰਮਾ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਪੀ. ਜੀ. ਆਈ. ਐੱਮ. ਐੱਸ.)ਦਾ ਹੈ, ਜਿੱਥੇ 30 ਸਾਲਾਂ ਓਂਕਾਰ ਨਾਂ ਦੇ ਡਾਕਟਰ ਨੇ ਆਪਣੇ ਹੋਸਟਲ 'ਚ ਖੁਦਕੁਸ਼ੀ ਕਰ ਲਈ ਫਿਲਹਾਲ ਪੁਲਸ ਨੂੰ ਓਂਕਾਰ ਕੋਲੋ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ। ਮ੍ਰਿਤਕ ਦੇ ਸਾਥੀਆਂ ਨੇ ਦੱਸਿਆ ਹੈ ਕਿ ਓਂਕਾਰ ਦੀ ਭੈਣ ਦਾ ਵਿਆਹ 12 ਜੂਨ ਨੂੰ ਸੀ ਪਰ ਉਸ ਨੂੰ ਵਿਆਹ 'ਚ ਜਾਣ ਲਈ ਛੁੱਟੀ ਨਹੀਂ ਮਿਲੀ। ਵੀਰਵਾਰ ਸ਼ਾਮ ਜਦੋਂ ਲਗਭਗ ਸ਼ਾਮ 9.30 ਵਜੇ ਮ੍ਰਿਤਕ ਓਂਕਾਰ ਆਪਣੇ ਕਮਰੇ 'ਚ ਵਾਪਸ ਆਇਆ ਅਤੇ ਇਸ ਤੋਂ ਬਾਅਦ ਰਾਤ 10 ਵਜੇ ਜਦੋਂ ਉਸ ਦੇ ਇੱਕ ਸਾਥੀ ਨੇ ਗੇਟ ਖੋਲਿਆ ਤਾਂ ਡਾ. ਓਂਕਾਰ ਨੇ ਕਮਰੇ 'ਚ ਫਾਹਾ ਲਿਆ ਹੋਇਆ ਸੀ। 

PunjabKesari

ਦੱਸ ਦੇਈਏ ਕਿ ਰੈਜੀਡੈਂਸ ਡਾਕਟਰਾਂ ਨੇ ਸ਼ੁੱਕਰਵਾਰ ਦੇਰ ਸ਼ਾਮ ਕੈਂਡਲ ਮਾਰਚ ਕੱਢਿਆ ਅਤੇ ਕੈਂਪਸ 'ਚ ਐੱਚ. ਓ. ਡੀ. ਦੇ ਘਰ ਤੋਂ ਬਾਹਰ ਓਂਕਾਰ ਦੀ ਫੋਟੋ ਰੱਖ ਕੇ ਸ਼ਰਧਾਂਜਲੀ ਦਿੱਤੀ। ਇਸ ਤੋਂ ਇਲਾਵਾ ਦੇਸ਼ ਭਰ 'ਚ ਡਾਕਟਰਾਂ ਦੀ ਹੜਤਾਲ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੰਗਾਲ 'ਚ ਲਗਾਤਾਰ ਪੰਜਵੇਂ ਦਿਨ ਵੀ ਡਾਕਟਰਾਂ ਦੀ ਹੜਤਾਲ ਜਾਰੀ ਹੈ। ਬੰਗਾਲ ਦੇ ਡਾਕਟਰਾਂ ਦੀ ਹੜਤਾਲ ਨੂੰ ਦੇਸ਼ ਭਰ ਦਾ ਸਮਰਥਨ ਮਿਲ ਰਿਹਾ ਹੈ।


Iqbalkaur

Content Editor

Related News