ਰੋਹਤਕ ਦੇ 3 ਦੋਸਤ ਕਾਰਗਿਲ ਯੁੱਧ ''ਚ ਹੋਏ ਸਨ ਸ਼ਹੀਦ

07/25/2019 4:55:15 PM

ਰੋਹਤਕ— 3 ਜੁਲਾਈ 1999 'ਚ 17ਵੀਂ ਜਾਟ ਰੈਂਜੀਮੈਂਟ ਦੇ ਲਾਂਸ ਨਾਇਕ ਵਿਜੇ ਸਿੰਘ ਅਤੇ ਉਨ੍ਹਾਂ ਦੇ 5 ਹੋਰ ਜਵਾਨ ਕਾਰਗਿਲ ਦੀ ਟਾਈਗਰ ਹਿੱਲ ਚੋਟੀ ਵੱਲ ਵਧ ਰਹੇ ਸਨ। ਉਨ੍ਹਾਂ ਦਾ ਮਕਸਦ ਲਾਂਸ ਨਾਇਕ ਕ੍ਰਿਸ਼ਨ ਪਾਲ ਅਤੇ ਲਾਂਸ ਹੌਲਦਾਰ ਬਲਵਾਨ ਸਿੰਘ ਦੀਆਂ ਲਾਸ਼ਾਂ ਨੂੰ ਪਾਕਿਸਤਾਨੀ ਦੀ ਗੋਲੀਬਾਰੀ ਦਰਮਿਆਨ ਚੁੱਕ ਲਿਆਉਣਾ ਸੀ। ਇਕ ਗੋਲਾ ਵਿਜੇ 'ਤੇ ਸਿੱਧੇ ਆ ਡਿੱਗਿਆ ਅਤੇ ਉਹ ਸ਼ਹੀਦ ਹੋ ਗਿਆ। ਵਿਜੇ ਸਿੰਘ ਸੁੰਦਰਪੁਰ ਤੋਂ, ਕ੍ਰਿਸ਼ਨ ਪਾਲ ਟਿਟੋਲੀ ਤੋਂ ਅਤੇ ਬਲਵਾਨ ਸਿੰਘ ਜਿੰਦਰਾਨ ਕਲਾਂ ਦਾ ਰਹਿਣ ਵਾਲਾ ਸੀ। ਇਹ ਤਿੰਨੋਂ ਦੋਸਤ ਹਰਿਆਣਾ ਦੇ ਰੋਹਤਕ ਜ਼ਿਲੇ ਦੇ ਨੇੜਲੇ ਪਿੰਡਾਂ ਦੇ ਸਨ। ਤਿੰਨੋਂ ਹੀ ਦੋਸਤ ਸਨ, ਜਿਨ੍ਹਾਂ ਨੇ ਫੌਜ 'ਚ ਆਪਣਾ ਕਰੀਅਰ ਬਣਾਇਆ ਅਤੇ ਉੱਥੇ ਹੀ ਸ਼ਹਾਦਤ ਪ੍ਰਾਪਤ ਕੀਤੀ। ਤਿਰੰਗੇ 'ਚ ਲਿਪਟੀਆਂ ਉਨ੍ਹਾਂ ਦੀਆਂ ਲਾਸ਼ਾਂ ਇਕੋ ਸਮੇਂ ਉਨ੍ਹਾਂ ਦੇ ਪਿੰਡਾਂ ਪਹੁੰਚੀਆਂ।

ਕਾਰਗਿਲ ਯੁੱਧ ਦੀ ਸਮਾਪਤੀ ਦੇ 2 ਦਹਾਕੇ ਬਾਅਦ (26 ਜੁਲਾਈ 1999 ਨੂੰ ਖਤਮ ਹੋਇਆ) ਸਿੰਘ ਦੇ 80 ਸਾਲਾ ਪਿਤਾ ਜੀਤ ਰਾਮ ਉਸ ਦਿਨ ਨੂੰ ਯਾਦ ਕਰਦੇ ਹਨ, ਜਦੋਂ ਉਨ੍ਹਾਂ ਨੂੰ ਬੇਟੇ ਦੀ ਮੌਤ ਬਾਰੇ ਪਤਾ ਲੱਗਾ ਸੀ। ਇਹ 6 ਜੁਲਾਈ 1999 ਦਾ ਦਿਨ ਸੀ। ਰੱਖਿਆ ਮੰਤਰਾਲੇ ਦੇ ਸੈਨਿਕ ਬੋਰਡ ਰਿਟਾਇਰਡ ਜਵਾਨ (ਜੋ ਰਿਟਾਇਰਡ ਫੌਜ ਦੇ ਜਵਾਨਾਂ ਦੇ ਕਲਿਆਣ ਦੀ ਦੇਖਭਾਲ ਕਰਦਾ ਹੈ) ਉਸ ਦਿਨ ਉਨ੍ਹਾਂ ਦੇ ਘਰ ਆਉਂਦਾ ਹੈ ਅਤੇ ਪਰਿਵਾਰ ਦੇ ਕਲਿਆਣ ਬਾਰੇ ਪੁੱਛਣ ਤੋਂ ਬਾਅਦ ਅਤੇ ਜੀਤ ਰਾਮ ਨਾਲ ਇਕ ਕੱਪ ਚਾਹ ਪੀਣ ਤੋਂ ਬਾਅਦ ਦੱਸਦਾ ਹੈ ਕਿ ਸਿੰਘ ਨੇ ਦੇਸ਼ ਲਈ ਜਾਨ ਦੇ ਦਿੱਤੀ ਹੈ। ਰਾਮ ਨੇ ਕਿਹਾ,''ਮੈਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਭਾਰਤੀ ਇਤਿਹਾਸ 'ਚ ਪਹਿਲੀ ਵਾਰ ਜਵਾਨਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਸੰਬੰਧਤ ਪਿੰਡਾਂ ਅਤੇ ਘਰਾਂ 'ਚ ਭੇਜਿਆ।''

ਉਨ੍ਹਾਂ ਨੇ ਕਿਹਾ,''ਮੇਰੇ 2 ਪੋਤੇ ਜੋਗਿੰਦਰ ਸਿੰਘ ਅਤੇ ਸਤੇਂਦਰ ਸਿੰਘ ਫੌਜ 'ਚ ਸ਼ਾਮਲ ਹਨ ਅਤੇ ਉਹ ਸਰੱਹਦ 'ਤੇ ਦੇਸ਼ ਦੀ ਸੇਵਾ ਕਰ ਰਹੇ ਹਨ।'' ਸਿੰਘ ਅਤੇ ਪਾਲ ਦੇ ਪਰਿਵਾਰ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਹ ਲੋਕਾਂ ਨੂੰ ਫੌਜ 'ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਹੇ ਹਨ। ਪਾਲ ਜਦੋਂ ਸ਼ਹੀਦ ਹੋਇਆ ਉਦੋਂ ਉਹ ਕਾਰਗਿਲ 'ਚ ਅੰਤਿਮ ਤਾਇਨਾਤੀ 'ਤੇ ਸੀ। ਉਹ ਅਗਲੇ ਮਹੀਨੇ ਰਿਟਾਇਰਡ ਹੋਣ ਵਾਲਾ ਸੀ। ਉਨ੍ਹਾਂ ਦੀ ਪਤਨੀ ਰਾਜਪਤੀ (60) ਕਹਿੰਦੀ ਹੈ ਕਿ ਉਹ ਉਨ੍ਹਾਂ ਦੇ ਰਿਟਾਇਰ ਹੋਣ ਅਤੇ ਘਰ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਪਰ ਉਨ੍ਹਾਂ ਦੀ ਲਾਸ਼ ਘਰ ਆਈ। ਉਨ੍ਹਾਂ ਦੀ ਪਤਨੀ ਕਹਿੰਦੀ ਹੈ ਕਿ ਮੈਨੂੰ ਮਾਣ ਹੈ ਕਿ ਮੇਰੇ ਪਤੀ ਨੇ ਦੇਸ਼ ਲਈ ਆਪਣੀ ਜਾਨ ਦੇ ਦਿੱਤੀ।

ਬਲਵਾਨ ਸਿੰਘ ਦੇ ਪਰਿਵਾਰ ਨੂੰ ਇਕ ਦਿਨ ਪਹਿਲਾਂ ਹੀ ਉਨ੍ਹਾਂ ਦੀ ਸ਼ਹਾਦਤ ਦਾ ਪਤਾ ਲੱਗ ਗਿਆ ਸੀ। ਬਲਵਾਨ ਸਿੰਘ ਦੇ ਵੱਡੇ ਭਰਾ ਸੂਰਜਮਲ ਸਿੰਘ ਨੇ ਕਿਹਾ ਕਿ ਬਲਵਾਨ 8ਵੀਂ ਜਮਾਤ ਪਾਸ ਕਰਨ ਤੋਂ ਬਾਅਦ ਹੀ ਭਾਰਤੀ ਫੌਜ ਦੀ 17-ਜਾਟ ਰੈਂਜੀਮੈਂਟ 'ਚ ਸ਼ਾਮਲ ਹੋ ਗਿਆ ਸੀ। ਸੂਰਜਮਲ ਨੇ ਕਿਹਾ,''ਬਲਵਾਨ ਨੂੰ ਫੌਜ ਦੀ ਵਰਦੀ ਪਾਉਣ ਦੀ ਇੱਛਾ ਸੀ। ਪਿੰਡ ਦੇ ਇਕ ਵਾਸੀ ਨੇ ਉਸ ਦੇ ਭਰਾ ਨੂੰ ਦੱਸਿਆ ਕਿ ਪੰਚਾਇਤ ਦਫ਼ਤਰ 'ਚ ਉਨ੍ਹਾਂ ਲਈ ਇਕ ਫੋਨ ਆਇਆ ਸੀ। ਇਹ ਫੋਨ ਫੌਜ ਦਾ ਸੀ ਅਤੇ ਖਬਰ ਚੰਗੀ ਨਹੀਂ ਸੀ। ਅਗਲੇ ਦਿਨ ਉਨ੍ਹਾਂ ਦੇ ਦੋਸਤ ਵਿਜੇ ਸਿੰਘ ਅਤੇ ਕ੍ਰਿਸ਼ਨਪਾਲ ਸ਼ਹੀਦ ਹੋ ਗਏ। ਉਨ੍ਹਾਂ ਤਿੰਨਾਂ ਦੀ ਸ਼ਹਾਦਤ ਦੀ ਖਬਰ ਮਿਲਦੇ ਹੀ ਤਿੰਨਾਂ ਪਿੰਡਾਂ ਦੇ ਲੋਕ ਸੋਗ ਪੀੜਤ ਹੋ ਗਏ।


DIsha

Content Editor

Related News