ਦੁਖੀ ਮਾਂ ਦੇ ਬੋਲ- ‘ਮੈਂ ਪੁੱਤ ਦਾ ਮੂੰਹ ਨਹੀਂ ਵੇਖਣਾ ਚਾਹੁੰਦੀ, ਉਹ ਭਾਵੇਂ ਅੱਜ ਹੀ ਮਰ ਜਾਵੇ’

2/14/2021 6:50:46 PM

ਗੋਹਾਨਾ— ਹਰਿਆਣਾ ਦੇ ਰੋਹਤਕ ਦੇ ਜਾਟ ਕਾਲਜ ’ਚ ਸਥਿਤ ਅਖਾੜੇ ’ਚ ਬੀਤੇ ਸ਼ੁੱਕਰਵਾਰ ਨੂੰ 5 ਲੋਕਾਂ ਦੇ ਕਤਲ ਮਾਮਲੇ ਵਿਚ ਵੱਖ-ਵੱਖ ਗੱਲਾਂ ਸਾਹਮਣੇ ਆ ਲੱਗੀਆਂ ਹਨ। ਮੁੱਖੀ ਦੋਸ਼ੀ ਕੋਚ ਸੁਖਵਿੰਦਰ ਦੇ ਪਰਿਵਾਰ ਨੂੰ ਜਦੋਂ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰ ਨੇ 5 ਲੋਕਾਂ ਦਾ ਕਤਲ ਕਰ ਦਿੱਤਾ ਹੈ ਤਾਂ ਉਨ੍ਹਾਂ ਨੂੰ ਡੂੰਘਾ ਸਦਮਾ ਲੱਗਾ। ਹੁਣ ਸੁਖਵਿੰਦਰ ਦੀ ਮਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ। ਸੁਖਵਿੰਦਰ ਦੀ ਮਾਂ ਦੀਆਂ ਗੱਲਾਂ ਜਾਣ ਕੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ। ਸੁਖਵਿੰਦਰ ਦੀ ਮਾਂ ਸਰੋਜਨੀ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤਰ ਸੁਖਵਿੰਦਰ ਦਾ ਮੂੁੰਹ ਤੱਕ ਨਹੀਂ ਵੇਖਣਾ ਚਾਹੁੰਦੀ, ਜਿੱਥੇ ਉਹ ਕੱਲ੍ਹ ਮਰਨ ਵਾਲਾ ਹੈ ਤਾਂ ਅੱਜ ਹੀ ਮਰ ਜਾਵੇ।

PunjabKesari

ਇਹ ਵੀ ਪੜ੍ਹੋ: ਰੋਹਤਕ ਗੋਲੀਬਾਰੀ: ਮੁੱਖ ਦੋਸ਼ੀ ਦਾ ਸੁਰਾਗ ਦੇਣ ਵਾਲੇ ਨੂੰ ਮਿਲੇਗਾ 1 ਲੱਖ ਰੁਪਏ ਦਾ ਇਨਾਮ

ਦਰਅਸਲ ਗੋਹਾਨਾ ਦੇ ਪਿੰਡ ਬਰੋਦਾ ਵਾਸੀ ਫ਼ੌਜ ਤੋਂ ਸੇਵਾਮੁਕਤ ਸੂਬੇਦਾਰ ਮਹਿਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਸਰੋਜਨੀ ਨੂੰ ਸ਼ੁੱਕਰਵਾਰ ਰਾਤ ਨੂੰ ਹੀ ਪਤਾ ਲੱਗਾ ਕਿ ਉਨ੍ਹਾਂ ਦੇ ਪੁੱਤਰ ਸੁਖਵਿੰਦਰ ਨੇ ਰੋਹਤਕ ਵਿਚ ਗੋਲੀਆਂ ਵਰ੍ਹਾ ਕੇ 5 ਲੋਕਾਂ ਦਾ ਕਤਲ ਅਤੇ ਮਾਸੂਮ ਬੱਚੇ ਸਮੇਤ 2 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਹੈ ਤਾਂ ਉਹ ਹੈਰਾਨ ਰਹਿ ਗਏ। ਪਹਿਲਾਂ ਤਾਂ ਉਨ੍ਹਾਂ ਨੂੰ ਵਿਸ਼ਵਾਸ ਨਾ ਹੋਇਆ ਪਰ ਮੋਬਾਇਲ ਦੀਆਂ ਘੰਟੀਆਂ ਵਜਣ ਲੱਗੀਆਂ ਅਤੇ ਪੁਲਸ ਉਨ੍ਹਾਂ ਦੇ ਘਰ ਪਹੁੰਚ ਗਈ ਤਾਂ ਸਥਿਤੀ ਸਾਫ਼ ਹੋਈ।

ਇਹ ਵੀ ਪੜ੍ਹੋ: ਰੋਹਤਕ ਹੱਤਿਆਕਾਂਡ : ਮੁੱਖ ਦੋਸ਼ੀ ਸੁਖਵਿੰਦਰ ਦਿੱਲੀ ਤੋਂ ਗ੍ਰਿਫਤਾਰ

PunjabKesari

ਇਸ ਵਾਰਦਾਤ ਦਾ ਪਤਾ ਲੱਗਣ ਮਗਰੋਂ ਮਹਿਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਡੂੰਘਾ ਸਦਮਾ ਲੱਗਾ ਹੈ। ਸੁਖਵਿੰਦਰ ਦੀ ਮਾਂ ਸਰੋਜਨੀ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਨੂੰ 5 ਲੋਕਾਂ ਨਾਲ ਮਾਸੂਮ ਬੱਚੇ ਨੂੰ ਗੋਲੀ ਮਾਰਨ ਲੱਗਿਆ ਜ਼ਰਾ ਵੀ ਰਹਿਮ ਨਹੀਂ ਆਇਆ। ਉਹ ਸੋਚਦੀ ਹੈ ਕਿ ਉਹ ਮਰ ਜਾਵੇ, ਉਸ ਨੂੰ ਕੋਈ ਦੁੱਖ ਨਹੀਂ ਹੋਵੇਗਾ ਪਰ ਜੋ ਮਾਰੇ ਗਏ ਹਨ, ਉਹ ਉਨ੍ਹਾਂ ਲਈ ਦੁਖੀ ਹੈ। ਮਾਂ ਸਰੋਜਨੀ ਨੇ ਦੱਸਿਆ ਕਿ ਸੁਖਵਿੰਦਰ ਦੇ ਜਿੱਦੀ ਸੁਭਾਅ ਕਾਰਨ ਉਸ ਨੂੰ 4 ਸਾਲ ਪਹਿਲਾਂ ਘਰੋਂ ਬੇਦਖ਼ਲ ਕਰ ਦਿੱਤਾ ਸੀ। ਸੁਖਵਿੰਦਰ ਦਾ ਕਰੀਬ 6 ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦਾ ਸਾਢੇ 4 ਸਾਲ ਦਾ ਪੁੱਤਰ ਸ਼ਿਵਾਂਗ ਹੈ। ਸੁਖਵਿੰਦਰ ਦੇ ਜਿੱਦੀ ਸੁਭਾਅ ਕਾਰਨ ਉਸ ਦੀ ਪਤਨੀ ਉਸ ਸਮੇਂ ਸਹੁਰੇ ਘਰ ਤੋਂ ਚੱਲੀ ਗਈ, ਉਸ ਸਮੇਂ ਉਸ ਦਾ ਪੁੱਤਰ ਇਕ ਮਹੀਨੇ ਦਾ ਸੀ। ਕਈ ਵਾਰ ਉਸ ਨੇ ਸੁਖਵਿੰਦਰ ਨੂੰ ਨੂੰਹ ਨੂੰ ਵਾਪਸ ਲੈ ਕੇ ਆਉਣ ਨੂੰ ਕਿਹਾ। ਜਿੱਦੀਪਣ ਦੇ ਚੱਲਦੇ ਪਿਤਾ ਮਹਿਰ ਨੇ ਕਰੀਬ 4 ਸਾਲ ਪਹਿਲਾਂ ਉਸ ਨੂੰ ਆਪਣੀ ਜਾਇਦਾਦ ਤੋਂ ਬੇਦਖ਼ਲ ਕਰ ਦਿੱਤਾ ਸੀ।


Tanu

Content Editor Tanu