ਦੇਸ਼ ਦੇ ਇਸ ਬੈਂਕ ’ਚ ਰੋਬੋਟ ਗਿਣਦੇ ਹਨ ਨੋਟ, 70 ਮਾਪਦੰਡਾਂ ਦੇ ਅਧਾਰ ’ਤੇ ਹੁੰਦੀ ਹੈ ਜਾਂਚ
Thursday, Aug 29, 2019 - 05:27 PM (IST)

ਨਵੀਂ ਦਿਲੀ — ਹੁਣ ਤੱਕ ਲੋਕ ਬੈਂਕ ਵਿਚੋਂ ਪੈਸਾ ਕਢਵਾਉਣ ਲਈ ਜਾਂਦੇ ਸਨ ਤਾਂ ਕੈਸ਼ੀਅਰ ਪੈਸੇ ਗਿਣ ਤੇ ਦਿੰਦਾ ਸੀ ਪਰ ਅਗਲੀ ਵਾਰ ਜੇਕਰ ਤੁਹਾਨੂੰ ਬੈਂਕ ’ਚ ਰੋਬੋਟ ਪੈਸੇ ਗਿਣਦਾ ਹੋਇਆ ਨਜ਼ਰ ਆਏ ਤਾਂ ਹੈਰਾਨ ਨਾ ਹੋਣਾ। ਜੀ ਹਾਂ, ਅਸÄ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਦੇਸ਼ ਦੇ ਪ੍ਰਮੁੱਖ ਬੈਂਕਾਂ ’ਚੋਂ ਇਕ ਬੈਂਕ ਆਈ.ਸੀ.ਆਈ.ਸੀ.ਆਈ. ਬੈਂਕ ’ਚ ਹੁਣ ਰੋਬੋਟ ਪੈਸੇ ਗਿਣਨਗੇ।
ਇਸ ਲਈ ਬੈਂਕ ਨੇ ਦੇਸ਼ ਭਰ ’ਚ ਮੌਜੂਦ ਆਪਣੀ ਕਰੰਸੀ ਚੈਸਟਸ ’ਚ ਨੋਟਾਂ ਦੀ ਗਿਣਤੀ ਲਈ ਰੋਬੋਟ ਤਾਇਨਾਤ ਕੀਤੇ ਹਨ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀ ਤਜਰਬਾ ਕਰਨ ਵਾਲਾ ICICI ਬੈਂਕ ਦੇਸ਼ ਦਾ ਪਹਿਲਾ ਬੈਂਕ ਬਣ ਗਿਆ ਹੈ।
ਬੈਂਕ ’ਚ ਰੋਬੋਟ ਦਾ ਤਾਇਨਾਤੀ ਨੂੰ ਲੈ ਕੇ ICICI ਬੈਂਕ ਦੀ ਆਪਰੇਸ਼ਨਲ ਅਤੇ ਕਸਟਮਰ ਸਰਵਿਸ ਦੇ ਮੁੱਖੀ ਅਨੁਭੂਤੀ ਸੰਘਾਈ ਨੇ ਆਪਣੇ ਬਿਆਨ ’ਚ ਕਿਹਾ ਕਿ ਇਨ੍ਹਾਂ ਰੋਬੋਟਸ ਮੁੰਬਈ ਅਤੇ ਦਿੱਲੀ ਸਮੇਤ ਦੇਸ਼ ਦੇ 12 ਪ੍ਰਮੁੱਖ ਸ਼ਹਿਰਾਂ ਦੀ ਸ਼ਾਖਾਵਾਂ ’ਚ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਇਕ ਦਿਨ ’ਚ ਗਿਣਨਗੇ 60 ਲੱਖ ਨੋਟ
ਰਿਪੋਰਟ ਅਨੁਸਾਰ ਇਹ ਰੋਬੋਟ ਇਕ ਦਿਨ ’ਚ 60 ਲੱਖ ਰੁਪਏ ਦੇ ਨੋਟ ਗਿਣ ਸਕਦੇ ਹਨ। ਸੰਘਾਈ ਮੁਤਾਬਕ 12 ਸ਼ਹਿਰਾਂ ਦੀਆਂ ਸ਼ਾਖਾਵਾਂ ’ਚ ਕੁੱਲ 14 ਰੋਬੋਟ ਆਪਣੀਆਂ ਸੇਵਾਵਾਂ ਦੇ ਰਹੇ ਹਨ। ਮੁੰਬਈ, ਸਾਂਗਲੀ, ਦਿੱਲੀ, ਬੈਂਗਲੁਰੂ ਅਤੇ ਮੰਗਲੁਰੂ, ਜੈਪੁਰ, ਹੈਦਰਾਬਾਦ, ਚੰਡੀਗੜ੍ਹ, ਭੋਪਾਲ, ਰਾਏਪੁਰ, ਸਿਲੀਗੁੜੀ ਅਤੇ ਵਾਰਾਣਸੀ ਦੇ ਨਾਂ ਸ਼ਾਮਲ ਹਨ।
ਰੋਬੋਟ ’ਚ ਲੱਗੇ ਹਨ ਸੈਂਸਰਸ
ਸ਼ੰਘਾਈ ਨੇ ਦੱਸਿਆ ਕਿ ਨੋਟ ਗਿਣਨ ਦਾ ਕੰਮ ਕਰ ਰਹੇ ਇਨ੍ਹਾਂ ਰੋਬੋਟਸ ਦੇ ਹੱਥ ’ਚ ਕਈ ਤਰ੍ਹਾਂ ਦੇ ਸੈਂਸਰਸ ਲੱਗੇ ਹੋਏ ਹਨ ਜਿਹੜੇ ਕਿ ਨਕਲੀ ਨੋਟ ਦੀ ਪਛਾਣ ਕਰ ਸਕਦੇ ਹਨ। ਇਹ ਨੋਟ ਇਕ ਨੋਟ ਦੀ ਜਾਂਚ 70 ਤੋਂ ਜ਼ਿਆਦਾ ਮਾਪਦੰਡਾਂ ਦੇ ਆਧਾਰ ’ਤੇ ਕਰਦੇ ਹਨ। ਇਹ ਰੋਬੋਟ ਬਿਨਾਂ ਗਲਤੀ ਕੀਤੇ ਕਈ ਘੰਟੇ ਕੰਮ ਕਰ ਸਕਦੇ ਹਨ।