ਧਨ ਸੋਧ ਮਾਮਲਾ : ਵਿਦੇਸ਼ ਯਾਤਰਾ ਦੀ ਮਨਜ਼ੂਰੀ ਮੰਗਣ ਕੋਰਟ ਪੁੱਜੇ ਰਾਬਰਟ ਵਾਡਰਾ

Tuesday, May 21, 2019 - 03:47 PM (IST)

ਧਨ ਸੋਧ ਮਾਮਲਾ : ਵਿਦੇਸ਼ ਯਾਤਰਾ ਦੀ ਮਨਜ਼ੂਰੀ ਮੰਗਣ ਕੋਰਟ ਪੁੱਜੇ ਰਾਬਰਟ ਵਾਡਰਾ

ਨਵੀਂ ਦਿੱਲੀ— ਧਨ ਸੋਧ ਦੇ ਇਕ ਮਾਮਲੇ 'ਚ ਦੋਸ਼ੀ ਰਾਬਰਟ ਵਾਡਰਾ ਵਿਦੇਸ਼ ਯਾਤਰਾ ਦੀ ਮਨਜ਼ੂਰੀ ਲਈ ਮੰਗਲਵਾਰ ਨੂੰ ਦਿੱਲੀ ਦੀ ਇਕ ਅਦਾਲਤ ਪੁੱਜੇ। ਵਾਡਰਾ ਦੇ ਵਕੀਲ ਨੇ ਜੱਜ ਅਰਵਿੰਦ ਕੁਮਾਰ ਨੂੰ ਇਹ ਯਕੀਨੀ ਕਰਨ ਦੀ ਅਪੀਲ ਕੀਤੀ ਕਿ ਉਨ੍ਹਾਂ ਦੀ ਯਾਤਰਾ ਦਾ ਪ੍ਰੋਗਰਾਮ ਕਿਸੇ ਤੀਜੇ ਪੱਖ ਨਾਲ ਸਾਂਝਾ ਨਾ ਕੀਤਾ ਜਾਵੇ, ਕਿਉਂਕਿ ਇਹ ਉਨ੍ਹਾਂ ਦੀ ਸੁਰੱਖਿਆ ਦਾ ਮਾਮਲਾ ਹੈ। ਵਕੀਲ ਨੇ ਇਹ ਵੀ ਅਪੀਲ ਕੀਤੀ ਕਿ ਉਨ੍ਹਾਂ ਦੀ ਅਰਜ਼ੀ 24 ਮਈ ਨੂੰ ਸੁਣਵਾਈ ਲਈ ਲਿਆਂਦੀ ਜਾਵੇ, ਕਿਉਂਕਿ ਪ੍ਰਮੁੱਖ ਐਡਵੋਕੇਟ ਅੱਜ ਦਲੀਲਾਂ ਲਈ ਉਪਲੱਬਧ ਨਹੀਂ ਹਨ।

ਵਾਡਰਾ ਧਨ ਸੋਧ ਦੇ ਇਕ ਮਾਮਲੇ 'ਚ ਜਾਂਚ ਦਾ ਸਾਹਮਣਾ ਕਰ ਰਹੇ ਹਨ। ਵਾਡਰਾ ਨੂੰ ਇਕ ਅਪ੍ਰੈਲ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਇੱਥੇ ਦੀ ਉਸ ਅਦਾਲਤ ਦੀ ਮਨਜ਼ੂਰੀ ਤੋਂ ਬਿਨਾਂ ਦੇਸ਼ ਨਾ ਛੱਡ ਜਾਣ, ਜਿਸ ਨੇ ਉਨ੍ਹਾਂ 'ਤੇ ਕਈ ਸ਼ਰਤਾਂ ਲਗਾਉਂਦੇ ਹੋਏ ਉਨ੍ਹਾਂ ਨੂੰ ਪੇਸ਼ਗੀ ਜ਼ਮਾਨਤ ਪ੍ਰਦਾਨ ਕੀਤੀ ਸੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਜੀਜਾ ਵਾਡਰਾ ਲੰਡਨ ਦੇ 12, ਬ੍ਰਾਇੰਸਟਨ ਸਕਵਾਇਰ 'ਚ 19 ਲੱਖ ਪਾਊਂਡ ਕੀਮਤ ਦੀ ਜਾਇਦਾਦ ਦੀ ਖਰੀਦ ਨੂੰ ਲੈ ਕੇ ਧਨ ਸੋਧ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।


author

DIsha

Content Editor

Related News