ਦਿੱਲੀ ’ਚ 25 ਕਰੋੜ ਦੇ ਗਹਿਣੇ ਚੋਰੀ ਮਾਮਲੇ 'ਚ 2 ਗ੍ਰਿਫ਼ਤਾਰ, ਛੱਤੀਸਗੜ੍ਹ ਤੋਂ 18.5 ਕਿਲੋ ਗਹਿਣੇ ਬਰਾਮਦ

Friday, Sep 29, 2023 - 12:59 PM (IST)

ਦਿੱਲੀ ’ਚ 25 ਕਰੋੜ ਦੇ ਗਹਿਣੇ ਚੋਰੀ ਮਾਮਲੇ 'ਚ 2 ਗ੍ਰਿਫ਼ਤਾਰ, ਛੱਤੀਸਗੜ੍ਹ ਤੋਂ 18.5 ਕਿਲੋ ਗਹਿਣੇ ਬਰਾਮਦ

ਨਵੀਂ ਦਿੱਲੀ (ਅਨਸ)- ਦਿੱਲੀ ਦੇ ਭੋਗਲ ਇਲਾਕੇ ’ਚ ਇਕ ਗਹਿਣਿਆਂ ਦੀ ਦੁਕਾਨ ’ਚੋਂ 25 ਕਰੋੜ ਰੁਪਏ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ’ਚ ਛੱਤੀਸਗੜ੍ਹ ਪੁਲਸ ਨੇ ਬਿਲਾਸਪੁਰ ਤੋਂ ਦੋ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ ਅਤੇ ਉਨ੍ਹਾਂ ਕੋਲੋਂ ਸੋਨੇ ਅਤੇ ਹੀਰੇ ਦੇ ਲਗਭਗ 18.5 ਕਿਲੋ ਗਹਿਣੇ ਬਰਾਮਦ ਕੀਤੇ ਹਨ। ਬਿਲਾਸਪੁਰ ਦੇ ਐੱਸ. ਪੀ. ਸੰਤੋਸ਼ ਸਿੰਘ ਨੇ ਦੱਸਿਆ ਕਿ ਅਪਰਾਧ ਰੋਕੂ ਅਤੇ ਸਾਈਬਰ ਇਕਾਈ ਅਤੇ ਬਿਲਾਸਪੁਰ ਜ਼ਿਲ੍ਹੇ ਵਿਚ ਸਿਵਲ ਲਾਈਨ ਪੁਲਸ ਥਾਣੇ ਦੇ ਅਧਿਕਾਰੀਆਂ ਦੀ ਇਕ ਸੰਯੁਕਤ ਟੀਮ ਨੇ ਬਿਲਾਸਪੁਰ ਸ਼ਹਿਰ ਵਿਚ ਚੋਰੀ ਦੀਆਂ ਕਈ ਘਟਨਾਵਾਂ ਦੀ ਜਾਂਚ ਦੌਰਾਨ ਮੁਹਿੰਮ ਚਲਾਈ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਲੋਕੇਸ਼ ਸ਼੍ਰੀਵਾਸ ਅਤੇ ਸ਼ਿਵਾ ਚੰਦਰਵੰਸ਼ੀ ਦੇ ਤੌਰ ’ਤੇ ਕੀਤੀ ਗਈ ਹੈ। ਲੋਕੇਸ਼ ਬਿਲਾਸਪੁਰ ਵਿਚ ਚੋਰੀ ਦੇ 7 ਮਾਮਲਿਆਂ ਵਿਚ ਸ਼ਾਮਲ ਹੈ।

ਇਹ ਵੀ ਪੜ੍ਹੋ : ਦਿੱਲੀ 'ਚ ਸਨਸਨੀਖੇਜ਼ ਵਾਰਦਾਤ: ਸ਼ੋਅਰੂਮ 'ਚ ਸੰਨ੍ਹ ਲਾ ਕੇ ਚੋਰਾਂ ਨੇ ਲੁੱਟੀ 25 ਕਰੋੜ ਦੀ ਜਿਊਲਰੀ

ਸ਼੍ਰੀਵਾਸ ਦੇ ਛੱਤੀਸਗੜ੍ਹ ਦੇ ਕਬੀਰਧਾਮ ਜ਼ਿਲੇ ਵਿਚ ਕਵਰਧਾ ਸ਼ਹਿਰ ਵਿਚ ਮੌਜੂਦ ਹੋਣ ਦੀ ਗੁਪਤ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਉਥੇ ਛਾਪਾ ਮਾਰਿਆ ਅਤੇ ਚੰਦਰਵੰਸ਼ੀ ਨੂੰ ਗ੍ਰਿਫ਼ਤਾਰ ਕੀਤਾ। ਇਸ ਦਰਮਿਆਨ ਸ਼੍ਰੀਵਾਸ ਫਰਾਰ ਹੋ ਗਿਆ। ਪੁਲਸ ਨੇ ਇਸ ਤੋਂ ਬਾਅਦ ਸ਼੍ਰੀਵਾਸ ਨੂੰ ਦੁਰਗ ਜ਼ਿਲੇ ਦੇ ਸਮ੍ਰਿਤੀਨਗਰ ਪੁਲਸ ਥਾਣਾ ਖੇਤਰ ਵਿਚ ਇਕ ਘਰ ਵਿਚੋਂ ਫੜਿਆ ਅਤੇ ਉਸਦੇ ਕੋਲੋਂ ਤੋਂ 18.5 ਕਿਲੋ ਸੋਨੇ ਅਤੇ ਹੀਰੇ ਦੇ ਗਹਿਣੇ ਅਤੇ 12.5 ਲੱਖ ਰੁਪਏ ਨਕਦ ਬਰਾਮਦ ਕੀਤੇ। ਜਾਂਚ ਵਿਚ ਖੁਲਾਸਾ ਹੋਇਆ ਕਿ ਗਹਿਣੇ ਨਵੀਂ ਦਿੱਲੀ ਵਿਚ ਇਕ ਦੁਕਾਨ ਤੋਂ ਚੋਰੀ ਗਏ ਸਨ। ਦਿੱਲੀ ਪੁਲਸ ਦੀ ਇਕ ਟੀਮ ਵੀ ਛੱਤੀਸਗੜ੍ਹ ਪਹੁੰਚੀ ਅਤੇ ਅੱਗੇ ਦੀ ਜਾਂਚ ਚਲ ਰਹੀ ਹੈ। ਦਿੱਲੀ ਪੁਲਸ ਮੁਤਾਬਕ, ਦਿੱਲੀ ਵਿਚ ਚੋਰੀ ਦੀਆਂ ਸਭ ਤੋਂ ਵੱਡੀਆਂ ਘਟਨਾਵਾਂ ਵਿਚੋਂ ਇਕ ਇਸ ਵਾਰਦਾਤ ਵਿਚ 3 ਅਣਪਛਾਤੇ ਲੋਕ ਸ਼ਾਮਲ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News