Axis ਬੈਂਕ ''ਚ ਹੋਈ ਡਕੈਤੀ, ਮੋਟਰਸਾਈਕਲ ''ਤੇ ਆਏ ਲੁਟੇਰੇ ਲੁੱਟ ਕੇ ਲੈ ਗਏ 1 ਕਰੋੜ ਰੁਪਏ

Wednesday, Aug 02, 2023 - 02:24 AM (IST)

Axis ਬੈਂਕ ''ਚ ਹੋਈ ਡਕੈਤੀ, ਮੋਟਰਸਾਈਕਲ ''ਤੇ ਆਏ ਲੁਟੇਰੇ ਲੁੱਟ ਕੇ ਲੈ ਗਏ 1 ਕਰੋੜ ਰੁਪਏ

ਹਾਜੀਪੁਰ (ਭਾਸ਼ਾ): ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਲਾਲਗੰਜ ਥਾਣਾ ਖੇਤਰ ਸਥਿਤ ਐਕਸਿਸ ਬੈਂਕ ਦੀ ਇਕ ਬ੍ਰਾਂਚ ਤੋਂ ਅਪਰਾਧੀਆਂ ਨੇ ਹਥਿਆਰ ਦੇ ਜ਼ੋਰ 'ਤੇ ਮੰਗਲਵਾਰ ਨੂੰ ਤਕਰੀਬਨ 1 ਕਰੋੜ ਰੁਪਏ ਲੁੱਟ ਲਏ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਰਾਜਪਾਲ ਨੇ CM ਮਾਨ ਨੂੰ ਫ਼ਿਰ ਲਿਖਿਆ ਪੱਤਰ, ਬਾਬਾ ਸਾਹਿਬ ਦੇ ਭਾਸ਼ਣ ਦਾ ਹਵਾਲਾ ਦਿੰਦਿਆਂ ਕਹੀ ਇਹ ਗੱਲ

ਘਟਨਾ ਮਗਰੋਂ ਮੌਕੇ ਦਾ ਮੁਆਇਨਾ ਕਰਨ ਪੁੱਜੇ ਤਿਰਹੁਤ ਰੇਂਜ ਦੇ ਇੰਸਪੈਕਟਰ ਜਨਰਲ ਆਫ ਪੁਲਸ ਪੰਕਜ ਸਿਨਹਾ ਨੇ ਦੱਸਿਆ ਕਿ ਪੰਜ ਅਪਰਾਧੀ ਸਨ, ਜਿਨ੍ਹਾਂ ਵਿਚੋਂ ਚਾਰ ਬੈਂਕ ਦੇ ਅੰਦਰ ਸਨ ਅਤੇ ਇਕ ਬਾਹਰ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬੈਂਕ ਦੇ ਸੁਰੱਖਿਆ ਗਾਰਡ ਕੋਲ ਕੋਈ ਹਥਿਆਰ ਨਹੀਂ ਸੀ, ਜਿਸ ਦਾ ਅਪਰਾਧੀਆਂ ਨੇ ਫਾਇਦਾ ਚੁੱਕਿਆ। 

ਇਹ ਖ਼ਬਰ ਵੀ ਪੜ੍ਹੋ - ਕੈਬਨਿਟ ਮੰਤਰੀ ਨੇ ਆਂਗਣਵਾੜੀ ਵਰਕਰ ਖ਼ਿਲਾਫ਼ ਸਖ਼ਤ ਕਾਰਵਾਈ ਦੇ ਦਿੱਤੇ ਨਿਰਦੇਸ਼, ਜਾਣੋ ਕੀ ਹੈ ਪੂਰਾ ਮਾਮਲਾ

ਪੁਲਸ ਦੇ ਇੰਸਪੈਕਟਰ ਜਨਰਲ ਨੇ ਕਿਹਾ ਕਿ ਅਪਰਾਧੀਆਂ ਨੂੰ ਫੜਨ ਅਤੇ ਰਕਮ ਬਰਾਮਦ ਕਰਨ ਲਈ ਪੁਲਸ ਟੀਮ ਦਾ ਗਠਨ ਕੀਤਾ ਗਿਆ ਹੈ। ਵੈਸ਼ਾਲੀ ਦੇ ਐੱਸ.ਪੀ. ਰਵੀ ਰੰਜਨ ਨੇ ਦੱਸਿਆ ਕਿ ਬੈਂਕ ਮੁਲਾਜ਼ਮਾਂ ਵੱਲੋਂ ਲੁੱਟੀ ਗਈ ਰਕਮ 98 ਲੱਖ ਰੁਪਏ ਦੱਸੀ ਗਈ ਹੈ। ਦੋਸ਼ੀ ਦੋਪਹੀਆ ਵਾਹਨ 'ਤੇ ਆਏ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Anmol Tagra

Content Editor

Related News