ਬਦਾਯੂੰ 'ਚ ਲੁੱਟ-ਖੋਹ ਦਾ ਵਿਰੋਧ ਕਰਨ 'ਤੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ

Wednesday, Sep 11, 2019 - 11:08 AM (IST)

ਬਦਾਯੂੰ 'ਚ ਲੁੱਟ-ਖੋਹ ਦਾ ਵਿਰੋਧ ਕਰਨ 'ਤੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ

ਬਦਾਯੂੰ (ਵਾਰਤਾ)— ਉੱਤਰ ਪ੍ਰਦੇਸ਼ ਦੇ ਬਦਾਯੂੰ ਦੇ ਉਝਾਨੀ ਖੇਤਰ ਵਿਚ ਬੁੱਧਵਾਰ ਤੜਕੇ ਬਦਮਾਸ਼ਾਂ ਨੇ ਲੁੱਟ-ਖੋਹ ਦਾ ਵਿਰੋਧ ਕਰਨ 'ਤੇ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਕਰੀਬ ਸਾਢੇ 7 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਪੁਲਸ ਸੂਤਰਾਂ ਮੁਤਾਬਕ ਜਮਰੌਲੀ ਵਾਸੀ ਕੁਵੰਰਪਾਲ ਅਤੇ ਕ੍ਰਿਪਾਲ ਕਿਸੇ ਕੰਮ ਤੋਂ ਰਾਏਬਰੇਲੀ ਗਏ ਸਨ। ਉਹ ਲੋਕ ਬੱਸ 'ਤੇ ਸਵਾਰ ਹੋ ਕੇ ਤੜਕੇ ਕਰੀਬ 4 ਵਜੇ ਰਾਏਬਰੇਲੀ ਤੋਂ ਉਝਾਨੀ ਉਤਰੇ ਸਨ। ਦੋਹਾਂ ਨੂੰ ਲੈਣ ਲਈ ਕੁਵੰਰਪਾਲ ਦਾ ਪਿਤਾ ਆਨੰਦਪਾਲ ਬਾਈਕ ਲੈ ਕੇ ਉਝਾਨੀ ਆਇਆ ਸੀ। 

ਉਨ੍ਹਾਂ ਨੇ ਦੱਸਿਆ ਕਿ 3 ਲੋਕ ਜਦੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਮਰੌਲੀ ਜਾਣ ਲੱਗੇ ਤਾਂ ਉਸ ਸਮੇਂ 4 ਬਦਮਾਸ਼ ਆਏ ਅਤੇ ਉਨ੍ਹਾਂ ਲੋਕਾਂ ਨੂੰ ਬੰਦੂਕ ਦੀ ਨੋਕ 'ਤੇ ਲੁੱਟ-ਖੋਹ ਕਰਨ ਲੱਗੇ। ਵਿਰੋਧ ਕਰਨ 'ਤੇ ਬਦਮਾਸ਼ਾਂ ਨੇ 60 ਸਾਲਾ ਆਨੰਦਪਾਲ ਨੂੰ ਗੋਲੀ ਮਾਰ ਦਿੱਤੀ ਅਤੇ ਕਰੀਬ ਸਾਢੇ 7 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਗੰਭੀਰ ਹਾਲਤ ਵਿਚ ਆਨੰਦਪਾਲ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਬਦਮਾਸ਼ਾਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ।


author

sunita

Content Editor

Related News