ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟੇ 1.5 ਕਰੋੜ ਦੇ ਗਹਿਣੇ
Tuesday, Jan 21, 2025 - 08:10 AM (IST)
ਰਾਏਗੜ੍ਹ (ਯੂ. ਐੱਨ. ਆਈ.) : ਛੱਤੀਸਗੜ੍ਹ ਦੀ ਸਰਹੱਦ ਨਾਲ ਲੱਗਦੇ ਓਡਿਸ਼ਾ ਦੇ ਸੁੰਦਰਗੜ੍ਹ ਜ਼ਿਲ੍ਹੋ ਦੇ ਹਿਮਗਿਰ ਵਿਚ ਸੋਮਵਾਰ ਨੂੰ ਇਕ ਪਰਿਵਾਰ ਨੂੰ ਬੰਧਕ ਬਣਾ ਕੇ ਉਨ੍ਹਾਂ ਦੇ ਘਰੋਂ ਲਗਭਗ 1.5 ਕਰੋੜ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਲੁੱਟ ਲਏ ਗਏ।
ਸੂਤਰਾਂ ਮੁਤਾਬਕ, ਓਡਿਸ਼ਾ ਦੇ ਸੁੰਦਰਗੜ੍ਹ ਦੇ ਹਿਮਗਿਰ ਥਾਣਾ ਖੇਤਰ ਦੇ ਅਧੀਨ ਆਉਂਦੇ ਬਰਪਾਲੀ ਪਿੰਡ ਵਿਚ ਕੁਝ ਅਣਪਛਾਤੇ ਲੁਟੇਰੇ ਨਿਖਿਲ ਅਗਰਵਾਲ ਦੇ ਘਰ ਵਿਚ ਦਾਖਲ ਹੋ ਗਏ। ਪਹਿਲਾਂ ਉਨ੍ਹਾਂ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਬੰਨ੍ਹ ਕੇ ਇਕ ਕਮਰੇ ਵਿਚ ਬੰਦ ਕਰ ਦਿੱਤਾ ਫਿਰ ਬੰਦੂਕ ਅਤੇ ਤਲਵਾਰ ਦੀ ਨੋਕ ’ਤੇ ਪਰਿਵਾਰ ਨੂੰ ਧਮਕਾ ਕੇ 1.5 ਕਿਲੋਗ੍ਰਾਮ ਸੋਨੇ ਦੇ ਗਹਿਣੇ, 1 ਕਿਲੋਗ੍ਰਾਮ ਚਾਂਦੀ ਅਤੇ ਨਕਦੀ ਇੱਕਠੀ ਕਰ ਲਈ। ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਹਿਮਗਿਰ ਪੁਲਸ ਸਟੇਸ਼ਨ ਤੋਂ ਇਕ ਪੁਲਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8