ਰੋਡਵੇਜ਼ ਕਾਮੇ 27 ਅਕਤੂਬਰ ਨੂੰ ਕਰਨਗੇ ਚਾਕ ਜਾਮ

10/24/2020 6:00:52 PM

ਹਿਸਾਰ— ਹਰਿਆਣਾ ਰੋਡਵੇਜ਼ ਕਾਮਿਆਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਲੈ ਕੇ ਤਾਲਮੇਲ ਕਮੇਟੀ ਦੇ ਬੈਨਰ ਹੇਠ ਰੋਡਵੇਜ਼ ਕਾਮਿਆਂ ਦੀ ਭੁੱਖ-ਹੜਤਾਲ ਅੱਜ 11ਵੇਂ ਦਿਨ ਵਿਚ ਪ੍ਰਵੇਸ਼ ਕਰ ਗਈ। ਅੱਜ ਭੁੱਖ-ਹੜਤਾਲ 'ਤੇ ਦਲੀਪ ਸਿੰਘ, ਧਰਮਵੀਰ ਸਿੰਘ, ਅਮਰਦੀਪ, ਪ੍ਰਦੀਪ ਸਿੰਘ ਅਤੇ ਰਾਜੇਸ਼ ਕੁਮਾਰ ਬੈਠੇ। ਭੁੱਖ-ਹੜਤਾਲ 'ਤੇ ਬੈਠੇ ਕਾਮਿਆਂ ਦੀ ਪ੍ਰਧਾਨਗੀ ਤਾਲਮੇਲ ਕਮੇਟੀ ਦੇ ਸੀਨੀਅਰ ਮੈਂਬਰ ਰਾਜਪਾਲ ਨੈਨ, ਮਹਿੰਦਰ ਟਾਟਾ, ਸੁਭਾਸ਼ ਢਿੱਲੋਂ, ਰਮੇਸ਼ ਮਾਲ ਅਤੇ ਰਾਜਕੁਮਾਰ ਚੌਹਾਨ ਨੇ ਸੰਯੁਕਤ ਰੂਪ ਨਾਲ ਕੀਤੀ।

ਕਾਮਿਆਂ ਨੂੰ ਸੰਬੋਧਿਤ ਕਰਦੇ ਹੋਏ ਤਾਲਮੇਲ ਕਮੇਟੀ ਦੇ ਸੀਨੀਅਰ ਮੈਂਬਰਾਂ ਨੇ ਦੋਸ਼ ਲਾਇਆ ਕਿ ਰੋਡਵੇਜ਼ ਜਨਰਲ ਮੈਨੇਜਰ ਕਾਮਿਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਪ੍ਰਤੀ ਗੰਭੀਰ ਨਹੀਂ ਹੈ। ਅਜਿਹੇ ਵਿਚ ਕਮੇਟੀ ਨੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਕਿ 27 ਅਕਤੂਬਰ ਨੂੰ ਸਵੇਰੇ 11 ਵਜੇ ਤੋਂ 3 ਵਜੇ ਤੱਕ ਹਿਸਾਰ ਡਿਪੋ ਦਾ ਚੱਕਾ ਜਾਮ ਰਹੇਗਾ। ਕਮੇਟੀ ਦੇ ਜਨਰਲ ਮੈਨੇਜਰ ਦੀ ਕਾਰਜਪ੍ਰਣਾਲੀ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਸਮੱਸਿਆਵਾਂ ਲਈ ਕਾਮੇ ਭੁੱਖ-ਹੜਤਾਲ 'ਤੇ ਬੈਠੇ ਹਨ, ਇਹ ਤਮਾਮ ਕੰਮ ਰੁਟੀਨ ਪ੍ਰਕਿਰਿਆ ਤਹਿਤ ਹੁੰਦੇ ਰਹੇ ਹਨ। ਇਸ ਤਰ੍ਹਾਂ ਰੁਟੀਨ ਵਿਚ ਹੋਣ ਵਾਲੇ ਕੰਮਾਂ ਲਈ ਸ਼ਾਇਦ ਹੀ ਕਦੇ ਅੰਦੋਲਨ ਦੀ ਲੋੜ ਪਈ ਹੋਵੇ। ਸਮੱਸਿਆਵਾਂ ਦਾ ਹੱਲ ਨਾ ਹੋਣ ਕਾਰਨ ਕਾਮਿਆਂ ਵਿਚ ਭਾਰੀ ਰੋਹ ਹੈ।


Tanu

Content Editor

Related News