ਅੰਮ੍ਰਿਤਸਰ: ਡਾਕਟਰਾਂ ਨੇ ਰਚਿਆ ਇਤਿਹਾਸ, ਜਨਮ ਤੋਂ ਗੂੰਗੇ-ਬੋਲੇ 8 ਬੱਚਿਆਂ ਨੂੰ ਬਖ਼ਸ਼ੀ ਨਵੀਂ ਜ਼ਿੰਦਗੀ
Thursday, Mar 26, 2026 - 01:54 PM (IST)
ਅੰਮ੍ਰਿਤਸਰ (ਦਲਜੀਤ)- ਜਨਮ ਤੋਂ ਗੂੰਗੇ ਅਤੇ ਬੋਲੇ ਬੱਚੇ ਵੀ ਹੁਣ ਬੋਲ ਅਤੇ ਸੁਣ ਸਕਣਗੇ। ‘ਡਾਕਟਰ ਧਰਤੀ ਦੇ ਭਗਵਾਨ ਹੁੰਦੇ ਹਨ’, ਇਹ ਕਹਾਵਤ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਇਸ ਨਾਲ ਸਬੰਧਤ ਈ.ਐਨ.ਟੀ. ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਹਕੀਕਤ ਵਿਚ ਸਾਬਤ ਕਰ ਦਿੱਤੀ ਹੈ। ਜਿੱਥੇ ਇਕ ਪਾਸੇ ਮਹਿੰਗੇ ਇਲਾਜ ਕਾਰਨ ਗਰੀਬ ਪਰਿਵਾਰ ਆਪਣੇ ਮੂਕ-ਬਧਿਰ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਨਿਰਾਸ਼ ਰਹਿੰਦੇ ਹਨ, ਉੱਥੇ ਹੀ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਜਨਮ ਤੋਂ ਹੀ ਸੁਣਨ ਅਤੇ ਬੋਲਣ ਤੋਂ ਵੰਚਿਤ 8 ਬੱਚਿਆਂ ਨੂੰ ਨਵੀਂ ਜ਼ਿੰਦਗੀ ਬਖ਼ਸ਼ ਕੇ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ। ਇਹ ਕਾਮਯਾਬੀ ਸਿਰਫ਼ ਇਲਾਜ ਤੱਕ ਸੀਮਤ ਨਹੀਂ, ਸਗੋਂ ਉਨ੍ਹਾਂ ਪਰਿਵਾਰਾਂ ਲਈ ਉਮੀਦ ਦੀ ਕਿਰਨ ਬਣੀ ਹੈ ਜੋ ਲੱਖਾਂ ਰੁਪਏ ਦੇ ਖਰਚੇ ਕਾਰਨ ਆਪਣੇ ਬੱਚਿਆਂ ਦਾ ਇਲਾਜ ਨਹੀਂ ਕਰਵਾ ਸਕਦੇ ਸਨ।
ਇਹ ਵੀ ਪੜ੍ਹੋ- ਮੋਹਾਲੀ 'ਚ ਪ੍ਰਸਤਾਵਿਤ AI ਟਾਵਰ ਪੰਜਾਬ ਲਈ ਵੱਡਾ ਖ਼ਤਰਾ, ਅਕਾਲੀ ਦਲ ਨੇ 'ਆਪ' ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ
ਜਾਣਕਾਰੀ ਅਨੁਸਾਰ ਦੇਸ਼ ਵਿਚ 1 ਲੱਖ ਬੱਚਿਆਂ ਪਿੱਛੇ ਤਿੰਨ ਬੱਚੇ ਅਜਿਹੇ ਪੈਦਾ ਹੁੰਦੇ ਹਨ ਜੋ ਜਨਮ ਤੋਂ ਹੀ ਗੂੰਗੇ-ਬੋਲੇ ਹੁੰਦੇ ਹਨ। ਇਹ ਇਲਾਜ 15 ਲੱਖ ਰੁਪਏ ਤੋਂ ਵਧੇਰੇ ਦਾ ਹੋਣ ਕਾਰਨ ਆਮ ਪਰਿਵਾਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਇਸ ਪ੍ਰੋਜੈਕਟ ਦੇ ਤਹਿਤ, ਜੋ ਇਲਾਜ ਪ੍ਰਾਈਵੇਟ ਹਸਪਤਾਲਾਂ ਵਿਚ ਲਗਭਗ 10 ਲੱਖ ਰੁਪਏ ਤੱਕ ਪਹੁੰਚਦਾ ਹੈ, ਹੁਣ ਮੈਡੀਕਲ ਕਾਲਜ ਦੀ ਪਹਿਲ ਨਾਲ ਪੂਰੀ ਤਰ੍ਹਾਂ ਮੁਫ਼ਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 48 ਘੰਟੇ ਅਹਿਮ ! ਮੌਸਮ ਵਿਭਾਗ ਵੱਲੋਂ ਵੱਡਾ ਅਲਰਟ ਜਾਰੀ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ
ਕਿਵੇਂ ਹੋਇਆ ਇਲਾਜ, ਵਿਗਿਆਨ ਦੀ ਕਾਮਯਾਬੀ
ਈ. ਐੱਨ. ਟੀ. ਵਿਭਾਗ ਦੇ ਮੁਖੀ ਡਾ. ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ਇਹ ਇਲਾਜ ਇਕ ਆਧੁਨਿਕ ਤਕਨੀਕ ‘ਕੋਕਲੀਅਰ ਇੰਪਲਾਂਟ’ ਰਾਹੀਂ ਕੀਤਾ ਗਿਆ ਹੈ। ਇਸ ਵਿਚ ਦੋ ਡਿਵਾਈਸ ਵਰਤੇ ਜਾਂਦੇ ਹਨ; ਇਕ ਸਰਜਰੀ ਰਾਹੀਂ ਬੱਚੇ ਦੇ ਕੰਨ ਦੇ ਅੰਦਰ ਲਗਾਇਆ ਜਾਂਦਾ ਹੈ ਅਤੇ ਦੂਜਾ ਬਾਹਰ ਲਗਾਇਆ ਜਾਂਦਾ ਹੈ ਜੋ ਆਵਾਜ਼ ਨੂੰ ਪ੍ਰੋਸੈਸ ਕਰਦਾ ਹੈ। ਇਹ ਇਲਾਜ ਖ਼ਾਸ ਤੌਰ ’ਤੇ 5 ਸਾਲ ਤੱਕ ਦੇ ਬੱਚਿਆਂ ਲਈ ਬਹੁਤ ਪ੍ਰਭਾਵਸ਼ਾਲੀ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਮੌਜੂਦਾ ਸਰਪੰਚ ਦੇ ਭਰਾ 'ਤੇ ਚੱਲੀਆਂ ਤਾਬੜਤੋੜ ਗੋਲੀਆਂ
ਮਨੁੱਖਤਾ ਦੀ ਸੇਵਾ ਦੀ ਸਭ ਤੋਂ ਵੱਡੀ ਉਦਾਹਰਨ
ਜਗ ਬਾਣੀ ਨਾਲ ਗੱਲਬਾਤ ਕਰਦਿਆਂ ਮੈਡੀਕਲ ਕਾਲਜ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਨੇ ਕਿਹਾ ਕਿ ਇਹ ਸਿਰਫ਼ ਇਕ ਮੈਡੀਕਲ ਅਚੀਵਮੈਂਟ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਦਾ ਸਭ ਤੋਂ ਵੱਡਾ ਉਦਾਹਰਨ ਹੈ। ਸਾਡੀ ਟੀਮ ਨੇ ਸਾਬਤ ਕਰ ਦਿੱਤਾ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਸਰਕਾਰੀ ਸਿਸਟਮ ਵਿਚ ਵੀ ਚਮਤਕਾਰ ਹੋ ਸਕਦੇ ਹਨ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਅੰਮ੍ਰਿਤਸਰ ਤੋਂ ਹਵਾਈ ਸਫ਼ਰ ਹੋਵੇਗਾ ਮਹਿੰਗਾ, ਵਪਾਰਕ ਗਤੀਵਿਧੀਆਂ ਵੀ ਹੋਣਗੀਆਂ ਪ੍ਰਭਾਵਿਤ
ਸਫਲਤਾ ਇਕ ਟੀਮ ਵਰਕ ਦਾ ਨਤੀਜਾ
ਪਿਮਸ ਦੇ ਡਾਇਰੈਕਟਰ ਡਾ. ਕੇ.ਡੀ. ਸਿੰਘ ਅਤੇ ਸੀਨੀਅਰ ਪ੍ਰੋਫੈਸਰ ਡਾ. ਪਰਮਮੀਤ ਕੌਰ ਬੱਗਾ ਨੇ ਕਿਹਾ ਕਿ ਇਹ ਸਫਲਤਾ ਇਕ ਟੀਮ ਵਰਕ ਦਾ ਨਤੀਜਾ ਹੈ। ਸਰਕਾਰ ਦੀ ਸਹਾਇਤਾ, ਮੈਡੀਕਲ ਸਟਾਫ਼ ਦੀ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਨਾਲ ਹੀ ਇਹ ਸੰਭਵ ਹੋ ਸਕਿਆ ਹੈ। ਹੁਣ ਇਹ ਬੱਚੇ 5-6 ਮਹੀਨਿਆਂ ਦੀ ਨਿਯਮਿਤ ਪ੍ਰੈਕਟਿਸ ਅਤੇ ਥੈਰੇਪੀ ਨਾਲ ਆਮ ਬੋਲਚਾਲ ਸਿੱਖ ਸਕਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
