ਬਾਲੀਵੁੱਡ ਦੀ ‘ਫੈਸ਼ਨ ਆਈਕਨ’ ਸੋਨਮ ਕਪੂਰ ਦੇ ਘਰ ਗੂੰਜੀ ਦੂਜੀ ਵਾਰ ਕਿਲਕਾਰੀ, ਅਦਾਕਾਰਾ ਨੇ ਬੇਟੇ ਨੂੰ ਦਿੱਤਾ ਜਨਮ

Monday, Mar 30, 2026 - 02:24 AM (IST)

ਬਾਲੀਵੁੱਡ ਦੀ ‘ਫੈਸ਼ਨ ਆਈਕਨ’ ਸੋਨਮ ਕਪੂਰ ਦੇ ਘਰ ਗੂੰਜੀ ਦੂਜੀ ਵਾਰ ਕਿਲਕਾਰੀ, ਅਦਾਕਾਰਾ ਨੇ ਬੇਟੇ ਨੂੰ ਦਿੱਤਾ ਜਨਮ

ਮੁੰਬਈ : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਤੇ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਦੇ ਪ੍ਰਸ਼ੰਸਕਾਂ ਲਈ ਇੱਕ ਬਹੁਤ ਵੱਡੀ ਅਤੇ ਖੁਸ਼ੀ ਵਾਲੀ ਖ਼ਬਰ ਸਾਹਮਣੇ ਆਈ ਹੈ। ਸੋਨਮ ਕਪੂਰ ਅਤੇ ਆਨੰਦ ਆਹੂਜਾ ਦੂਜੀ ਵਾਰ ਮਾਪੇ ਬਣ ਗਏ ਹਨ। ਅਦਾਕਾਰਾ ਨੇ 29 ਮਾਰਚ 2026 ਨੂੰ ਇੱਕ ਪਿਆਰੇ ਜਿਹੇ ਬੇਟੇ ਨੂੰ ਜਨਮ ਦਿੱਤਾ ਹੈ।

ਸੋਨਮ ਕਪੂਰ ਨੇ ਖੁਦ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਰਾਹੀਂ ਇਸ ਖੁਸ਼ਖਬਰੀ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਨੇ ਇੱਕ ਭਾਵੁਕ ਨੋਟ ਸਾਂਝਾ ਕਰਦੇ ਹੋਏ ਲਿਖਿਆ, "ਬਹੁਤ ਸ਼ੁਕਰਗੁਜ਼ਾਰੀ ਅਤੇ ਪਿਆਰ ਨਾਲ ਭਰੇ ਦਿਲਾਂ ਨਾਲ, ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ, 29 ਮਾਰਚ 2026 ਨੂੰ, ਸਾਡੇ ਘਰ ਇੱਕ ਨੰਨ੍ਹੇ ਬੇਟੇ ਦਾ ਆਗਮਨ ਹੋਇਆ ਹੈ"। ਉਨ੍ਹਾਂ ਅੱਗੇ ਲਿਖਿਆ ਕਿ ਉਨ੍ਹਾਂ ਦਾ ਪਰਿਵਾਰ ਹੁਣ ਹੋਰ ਵੱਡਾ ਹੋ ਗਿਆ ਹੈ ਅਤੇ ਉਨ੍ਹਾਂ ਦਾ ਵੱਡਾ ਬੇਟਾ 'ਵਾਯੂ' ਆਪਣੇ ਛੋਟੇ ਭਰਾ ਦਾ ਸਵਾਗਤ ਕਰਕੇ ਬਹੁਤ ਖੁਸ਼ ਹੈ।

 
 
 
 
 
 
 
 
 
 
 
 
 
 
 
 

A post shared by Sonam A Kapoor (@sonamkapoor)

ਜ਼ਿਕਰਯੋਗ ਹੈ ਕਿ ਸੋਨਮ ਕਪੂਰ 40 ਸਾਲ ਦੀ ਉਮਰ ਵਿੱਚ ਦੂਜੀ ਵਾਰ ਮਾਂ ਬਣੀ ਹੈ। ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਸਾਲਾਂ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ 8 ਮਈ 2018 ਨੂੰ ਇੱਕ ਸ਼ਾਨਦਾਰ ਸਮਾਗਮ ਵਿੱਚ ਵਿਆਹ ਕਰਵਾਇਆ ਸੀ। ਵਿਆਹ ਦੇ ਕਰੀਬ ਚਾਰ ਸਾਲ ਬਾਅਦ, ਅਗਸਤ 2022 ਵਿੱਚ ਉਨ੍ਹਾਂ ਦੇ ਪਹਿਲੇ ਬੇਟੇ 'ਵਾਯੂ' ਦਾ ਜਨਮ ਹੋਇਆ ਸੀ ਅਤੇ ਹੁਣ ਚਾਰ ਸਾਲ ਬਾਅਦ ਉਨ੍ਹਾਂ ਦੇ ਘਰ ਦੂਜੇ ਬੇਟੇ ਨੇ ਜਨਮ ਲਿਆ ਹੈ।

ਬਾਲੀਵੁੱਡ ਹਸਤੀਆਂ ਨੇ ਦਿੱਤੀਆਂ ਵਧਾਈਆਂ
ਇਸ ਖੁਸ਼ੀ ਦੀ ਖ਼ਬਰ ਦੇ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਕਰੀਨਾ ਕਪੂਰ, ਦੀਆ ਮਿਰਜ਼ਾ, ਸਵਰਾ ਭਾਸਕਰ ਅਤੇ ਹਾਲ ਹੀ ਵਿੱਚ ਮਾਂ ਬਣੀ ਪਰਿਣੀਤੀ ਚੋਪੜਾ ਸਮੇਤ ਕਈ ਦਿੱਗਜ ਫ਼ਿਲਮੀ ਹਸਤੀਆਂ ਨੇ ਸੋਨਮ ਦੇ ਪੋਸਟ 'ਤੇ ਰੀਐਕਟ ਕਰਦੇ ਹੋਏ ਜੋੜੇ ਨੂੰ ਢੇਰਾਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
 


author

Inder Prajapati

Content Editor

Related News