ਘਰ ਨੂੰ ਅੱਗ ਲਗਾਉਣ ਦੇ ਮਾਮਲੇ ''ਚ ਨਵਾਂ ਮੋੜ, ਵਿਦੇਸ਼ ਤੋਂ ਲਾਈਵ ਹੋ ਕੇ ਪੀੜਤ ਨੇ ਕੀਤੇ ਖ਼ੁਲਾਸੇ

Wednesday, Apr 01, 2026 - 04:07 PM (IST)

ਘਰ ਨੂੰ ਅੱਗ ਲਗਾਉਣ ਦੇ ਮਾਮਲੇ ''ਚ ਨਵਾਂ ਮੋੜ, ਵਿਦੇਸ਼ ਤੋਂ ਲਾਈਵ ਹੋ ਕੇ ਪੀੜਤ ਨੇ ਕੀਤੇ ਖ਼ੁਲਾਸੇ

ਜਲੰਧਰ (ਮਹੇਸ਼)- ਨੀਦਰਲੈਂਡ ਤੋਂ ਲਾਈਵ ਹੋ ਕੇ ਜਗਜੀਤ ਸਿੰਘ ਨਿਵਾਸੀ ਚਾਂਦਪੁਰ ਨੇ ਕਿਹਾ ਹੈ ਕਿ ਸੁਰਜੀਤ ਸਿੰਘ ਵੱਲੋਂ ਉਸ ਦੇ ਇਲਾਵਾ ਮੇਜਰ ਸਿੰਘ ਚਾਂਦਪੁਰ ਅਤੇ ਉਸ ਦੇ ਮਾਮੇ ਦੇ ਪੁੱਤਰ ਹੈਪੀ 'ਤੇ, ਉਸ ਦੇ ਘਰ ਆ ਕੇ ਗੱਡੀ ਨੂੰ ਅੱਗ ਲਗਾਉਣ ਦੇ ਜੋ ਇਲਜ਼ਾਮ ਲਗਾਏ ਜਾ ਰਹੇ ਹਨ, ਉਹ ਬਿਲਕੁਲ ਝੂਠੇ ਹਨ। ਜਗਜੀਤ ਸਿੰਘ ਨੇ ਕਿਹਾ ਕਿ ਅਜਿਹੇ ਇਲਜ਼ਾਮ ਲਗਾ ਕੇ ਸੁਰਜੀਤ ਸਿੰਘ ਪੁਲਸ ਪ੍ਰਸ਼ਾਸਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਸੁਰਿੰਦਰ ਸਿੰਘ ਉਸ ਦੇ ਤਾਇਆ ਦਾ ਲੜਕਾ ਹੈ ਅਤੇ ਸੁਰਜੀਤ ਸਿੰਘ ਤਾਇਆ ਦਾ ਪੋਤਾ ਹੈ। ਇਨ੍ਹਾਂ ਦੋਵਾਂ ਰਾਹੀਂ ਉਸ ਨੇ ਪਿੰਡ ਵਿਚ ਜ਼ਮੀਨ ਖਰੀਦੀ ਸੀ, ਜਿਸ ਲਈ ਉਸ ਨੇ ਇਨ੍ਹਾਂ ਨੂੰ ਇਕ ਕਰੋੜ ਰੁਪਏ ਦਿੱਤੇ ਸਨ। ਜ਼ਮੀਨ 70 ਤੋਂ 80 ਲੱਖ ਦੀ ਸੀ, ਪਰ ਬਾਕੀ ਪੈਸਿਆਂ ਦਾ ਕੋਈ ਹਿਸਾਬ ਨਹੀਂ ਦਿੱਤਾ ਗਿਆ। ਜਗਜੀਤ ਅਨੁਸਾਰ ਉਹ ਕਈ ਵਾਰ ਇਨ੍ਹਾਂ ਤੋਂ ਆਪਣੇ ਪੈਸੇ ਮੰਗ ਚੁੱਕਾ ਹੈ ਤੇ ਪੈਸੇ ਦੇਣ ਦੇ ਸਾਰੇ ਬੈਂਕ ਸਬੂਤ ਉਸ ਕੋਲ ਮੌਜੂਦ ਹਨ।

ਇਹ ਵੀ ਪੜ੍ਹੋ: ਕਹਿਰ ਓ ਰੱਬਾ! ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ

ਉਸ ਨੇ ਦੱਸਿਆ ਕਿ ਪੈਸੇ ਨਾ ਦੇਣ ਦੀ ਨੀਅਤ ਨਾਲ ਹੀ ਸੁਰਜੀਤ ਸਿੰਘ ਵੱਲੋਂ ਉਨ੍ਹਾਂ ਤਿੰਨਾਂ ’ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ। ਜਗਜੀਤ ਸਿੰਘ ਨੇ ਕਿਹਾ ਕਿ ਉਹ ਪਿਛਲੇ 25 ਸਾਲਾਂ ਤੋਂ ਨੀਦਰਲੈਂਡ ਵਿੱਚ ਰਹਿ ਰਿਹਾ ਹੈ। ਜਦੋਂ ਉਹ ਭਾਰਤ ਆਇਆ ਸੀ ਤਾਂ ਆਪਣੇ ਪੈਸੇ ਲੈਣ ਲਈ ਸੁਰਜੀਤ ਸਿੰਘ ਦੇ ਘਰ ਗਿਆ ਸੀ ਪਰ ਪਿਓ-ਪੁੱਤ ਨੇ ਉਸ ਨਾਲ ਦੁਰਵਿਵਹਾਰ ਕਰਦਿਆਂ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਉਸ ਨੇ ਪਿੰਡ ਦੇ ਸਰਪੰਚ ਅਤੇ ਪਤਾਰਾ ਪੁਲਿਸ ਦਾ ਸਹਾਰਾ ਲਿਆ, ਪਰ ਜਦੋਂ ਪੁਲਿਸ ਨੇ ਸੁਰਜੀਤ ਸਿੰਘ ਨੂੰ ਥਾਣੇ ਬੁਲਾਇਆ ਤਾਂ ਉਹ ਨਹੀਂ ਆਇਆ। ਜਦੋਂ ਜਗਜੀਤ ਵਾਪਸ ਨੀਦਰਲੈਂਡ ਚਲਾ ਗਿਆ, ਤਾਂ ਸੁਰਜੀਤ ਥਾਣੇ ਪਹੁੰਚ ਗਿਆ ਕਿਉਂਕਿ ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਜਗਜੀਤ ਹੁਣ ਵਿਦੇਸ਼ ਜਾ ਚੁੱਕਾ ਹੈ।

ਜਗਜੀਤ ਸਿੰਘ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਵਾਂ ਪਿਓ-ਪੁੱਤ ਖ਼ਿਲਾਫ਼ ਧੋਖਾਧੜੀ ਦੀ ਐੱਫ. ਆਈ. ਆਰ. ਦਰਜ ਕੀਤੀ ਜਾਵੇ। ਉਸ ਨੇ ਇਹ ਵੀ ਕਿਹਾ ਕਿ ਜੇਕਰ ਭਾਰਤ ਆਉਣ ’ਤੇ ਉਸ ਦਾ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ, ਤਾਂ ਉਸ ਲਈ ਇਹ ਦੋਵੇਂ ਜ਼ਿੰਮੇਵਾਰ ਹੋਣਗੇ। ਇਸੇ ਤਰ੍ਹਾਂ ਮੇਜਰ ਸਿੰਘ ਚਾਂਦਪੁਰ ਨੇ ਵੀ ਮੀਡੀਆ ਸਾਹਮਣੇ ਆ ਕੇ ਆਪਣੇ ’ਤੇ ਲੱਗੇ ਇਲਜ਼ਾਮਾਂ ਦਾ ਖੰਡਨ ਕੀਤਾ। ਉਸ ਨੇ ਕਿਹਾ ਕਿ ਜਿਸ ਵਿਅਕਤੀ ਦੀ ਇਕ ਬਾਂਹ ਹੀ ਨਾ ਹੋਵੇ, ਉਹ ਕਿਸੇ ਦੇ ਘਰ ਦੀ ਕੰਧ ਟੱਪ ਕੇ ਅੰਦਰ ਕਿਵੇਂ ਦਾਖਲ ਹੋ ਸਕਦਾ ਹੈ। ਮੇਜਰ ਸਿੰਘ ਨੇ ਮੰਗ ਕੀਤੀ ਕਿ ਪੁਲਿਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ।

ਇਹ ਵੀ ਪੜ੍ਹੋ: Punjab: ਰਾਤ ਦੇ ਹਨ੍ਹੇਰੇ ਨੂੰਹ ਨੂੰ ਮਿਲਣ ਆਇਆ ਪ੍ਰੇਮੀ! ਸਹੁਰਿਆਂ ਨੇ ਰੰਗੇ ਹੱਥੀਂ ਫੜਿਆ ਤੇ ਫਿਰ ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News