ਦੁਖ਼ਦ ਖ਼ਬਰ: ਸੜਕ ਹਾਦਸੇ ''ਚ ਭਰਾ-ਭੈਣ ਦੀ ਮੌਤ, ਘਰ ''ਚ ਛਾਇਆ ਮਾਤਮ

Wednesday, Nov 04, 2020 - 04:00 PM (IST)

ਦੁਖ਼ਦ ਖ਼ਬਰ: ਸੜਕ ਹਾਦਸੇ ''ਚ ਭਰਾ-ਭੈਣ ਦੀ ਮੌਤ, ਘਰ ''ਚ ਛਾਇਆ ਮਾਤਮ

ਬਿਜਨੌਰ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਬਿਜਨੌਰ ਤੋਂ ਇਕ ਦੁਖ਼ਦ ਭਰੀ ਖ਼ਬਰ ਸਾਹਮਣੇ ਆਈ ਹੈ। ਇੱਥੇ ਅੱਜ ਯਾਨੀ ਕਿ ਬੁੱਧਵਾਰ ਨੂੰ ਸੜਕ ਹਾਦਸੇ 'ਚ ਭਰਾ-ਭੈਣ ਦੀ ਮੌਤ ਹੋ ਗਈ। ਦਰਅਸਲ ਮੋਟਰਸਾਈਕਲ ਸਵਾਰ ਭਰਾ-ਭੈਣ ਦੀ ਇਕ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਮੌਤ ਹੋ ਗਈ। ਇਹ ਜਾਣਕਾਰੀ ਪੁਲਸ ਨੇ ਦਿੱਤੀ। 

ਇਹ ਵੀ ਪੜ੍ਹੋ: ਦੀਵਾਲੀ ਦੀਆਂ ਤਿਆਰੀਆਂ ਦੌਰਾਨ ਘਰ 'ਚ ਪੈ ਗਿਆ ਚੀਕ-ਚਿਹਾੜਾ, ਮਾਸੂਮ ਦੀ ਦਰਦਨਾਕ ਮੌਤ

ਜ਼ਿਲ੍ਹਾ ਪੁਲਸ ਦਫ਼ਤਰ ਮੁਤਾਬਕ ਬੁੱਧਵਾਰ ਨੂੰ ਥਾਣਾ ਸਯੋਹਾਰਾ ਦੇ ਰਾਮਗੰਗਾ ਪੁਲ 'ਤੇ ਅਣਪਛਾਤੇ ਵਾਹਨ ਦੀ ਟੱਕਰ 'ਚ ਮੋਟਰਸਾਈਕਲ ਸਵਾਰ ਆਸਿਫ਼ (27) ਅਤੇ ਉਸ ਦੀ ਭੈਣ ਫਿਰਦੌਸ (18) ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਆਸਿਫ਼ ਅਤੇ ਫਿਰਦੌਸ ਥਾਣਾ ਅਫ਼ਜਲਗੜ੍ਹ ਦੇ ਪਿੰਡ ਜੈਨੁਦੀਨ ਦੇ ਵਾਸੀ ਸਨ। ਪੁਲਸ ਮੁਤਾਬਕ ਮਾਮਲਾ ਦਰਜ ਕਰ ਕੇ ਕਰਵਾ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਅਣਖ ਖਾਤਰ ਕਤਲ, ਅਣਵਿਆਹੀ ਗਰਭਵਤੀ ਧੀ ਨੂੰ ਕੁਹਾੜੀ ਮਾਰ-ਮਾਰ ਵੱਢਿਆ,ਦੋਸ਼ੀ ਮਾਂ-ਪਿਓ ਗ੍ਰਿਫ਼ਤਾਰ

ਭਰਾ-ਭੈਣ ਦੀ ਮੌਤ ਦੀ ਖ਼ਬਰ ਉਨ੍ਹਾਂ ਦੇ ਘਰ 'ਚ ਪੁੱਜਣ ਮਗਰੋਂ ਮਾਤਮ ਛਾ ਗਿਆ ਹੈ। ਮ੍ਰਿਤਕਾਂ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਦੁਖ਼ਦ ਖ਼ਬਰ ਨੂੰ ਉਨ੍ਹਾਂ ਦੇ ਪਿੰਡ 'ਚ ਜਿਸ ਨੇ ਵੀ ਸੁਣਿਆ, ਹੈਰਾਨ ਹੈ। ਪਿੰਡ ਵਾਸੀਆਂ 'ਚ ਵੀ ਗਮ ਦਾ ਮਾਹੌਲ ਹੈ।

ਇਹ ਵੀ ਪੜ੍ਹੋ: US 'ਚ ਭਾਰਤੀ ਸ਼ਖਸ ਦਾ ਕਤਲ, ਬੇਸੁੱਧ ਪਤਨੀ ਬੋਲੀ- 'ਪਤੀ ਦਾ ਆਖ਼ਰੀ ਵਾਰ ਮੂੰਹ ਵਿਖਾ ਦਿਓ'

ਇਹ ਵੀ ਪੜ੍ਹੋ: ਕਮਾਲ ਦਾ ਹੁਨਰ: 14 ਸਾਲ ਦੇ ਮੁੰਡੇ ਨੇ ਬਣਾਈ LED ਬਲਬ ਬਣਾਉਣ ਦੀ ਕੰਪਨੀ, ਕਈਆਂ ਦੀ ਖੁੱਲ੍ਹੀ ਕਿਸਮਤ


author

Tanu

Content Editor

Related News