ਵਿਆਹ ਤੋਂ ਵਾਪਸੀ ਸਮੇਂ ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ, ਔਰਤ, ਬੱਚੇ ਦੀ ਮੌਤ
11/14/2017 11:54:57 AM
![](https://static.jagbani.com/multimedia/2017_11image_11_54_17656000044.jpg)
ਜੰਮੂ— ਸ਼ਹਿਰ ਦੇ ਦੁਮਾਨਾ ਇਲਾਕੇ 'ਚ ਤੇਜ਼ ਰਫਤਾਰ ਸਵਿਫਟ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਕਾਰ 'ਚ ਸਵਾਰ ਔਰਤ ਅਤੇ ਇਕ ਸਾਲ ਦੇ ਬੱਚੇ ਦੀ ਮੌਤ ਹੋ ਗਈ। ਹਾਦਸਾ ਸੰਗ੍ਰਾਮਪੁਰ ਦੇ ਨਜ਼ਦੀਕ ਵਾਪਰਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਪਰਿਵਾਰ ਇਕ ਵਿਆਹ ਸਮਾਰੋਹ ਤੋਂ ਵਾਪਸ ਆ ਰਹੇ ਸੀ। ਘਟਨਾ 'ਚ ਬੱਚੇ ਸਮੇਤ ਮਾਤਾ ਪਿਤਾ ਵੀ ਬੁਰੀ ਤਰ੍ਹਾਂ ਤੋਂ ਜ਼ਖਮੀ ਹੋ ਗਏ, ਜਿਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਪਰਿਵਾਰ ਗਜਨਸੂ ਕਿਸੇ ਵਿਆਹ 'ਚ ਗਏ ਹੋਏ ਸੀ। ਰੂਪ ਨਗਰ ਦੇ ਰਹਿਣ ਵਾਲੇ 38 ਸਾਲਾਂ ਮਧੂ ਸੂਦਨ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਕਵਿਤਾ, ਇਕ ਸਾਲ ਦਾ ਬੇਟਾ ਅਤੇ ਇਕ ਹੋਰ ਔਰਤ ਪ੍ਰੀਤੀ ਪਤਨੀ ਸੁਨੀਲ ਦੱਤ ਵਾਪਸ ਜੰਮੂ ਤੋਂ ਆ ਰਹੇ ਸਨ। ਗੱਡੀ ਚਲਾਉਂਦੇ ਸਮੇਂ ਉਨ੍ਹਾਂ ਦਾ ਗੱਡੀ 'ਤੇ ਕੰਟਰੋਲ ਨਾ ਰਹਿਣ 'ਤੇ ਹਾਦਸਾ ਹੋਇਆ। ਹਾਦਸਾ ਰਾਤ ਨੂੰ ਲੱਗਭਗ 11.30 ਵਜੇ ਹੋਇਆ। ਲੋਕਾਂ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਬੱਚੇ ਅਤੇ ਪ੍ਰੀਤੀ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕੀਤਾ, ਜਦੋਂਕਿ ਜ਼ਖਮੀ ਦਾ ਇਲਾਜ ਚੱਲ ਰਿਹਾ ਹੈ।