ਕੈਨੇਡਾ ਭੇਜਣ ਦੇ ਨਾਂ ’ਤੇ ਮਾਰੀ ਵੱਡੀ ਠੱਗੀ, ਧੋਖਾਦੇਹੀ ਦਾ ਕੇਸ ਦਰਜ
Monday, Jul 01, 2024 - 02:06 PM (IST)
ਬਟਾਲਾ(ਸਾਹਿਲ, ਯੋਗੀ, ਅਸ਼ਵਨੀ)- ਕੈਨੇਡਾ ਭੇਜਣ ਦੇ ਨਾਂ ’ਤੇ 19.50 ਲੱਖ ਠੱਗਣ ਵਾਲੇ ਵਿਅਕਤੀ ਖ਼ਿਲਾਫ਼ ਥਾਣਾ ਸਿਟੀ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਦਰਖ਼ਾਸਤ ਵਿਚ ਸੁਨੀਲ ਕੁਮਾਰ ਪੁੱਤਰ ਦੀਵਾਨ ਚੰਦ ਵਾਸੀ ਸੇਖੜੀਆਂ ਮੁਹੱਲਾ ਬਟਾਲਾ ਨੇ ਦੱਸਿਆ ਹੈ ਕਿ ਉਸਦੇ ਭਤੀਜੇ ਵਿਸ਼ਾਲ ਨੂੰ ਦੀਪਇੰਦਰ ਸਿਧਾਨਾ ਪੁੱਤਰ ਰਤਨ ਸਿਧਾਨਾ ਵਾਸੀ ਸੈਕਟਰ 80, ਮੋਹਾਲੀ ਨੇ ਵਿਦੇਸ਼ ਕੈਨੇਡਾ ਭੇਜਣ ਦੇ ਨਾਮ ’ਤੇ 19 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰ ਕੇ ਧੋਖਾਦੇਹੀ ਕੀਤੀ ਹੈ।
ਇਹ ਵੀ ਪੜ੍ਹੋ- ਦੋਸਤਾਂ ਨਾਲ ਨਹਿਰ 'ਚ ਨਹਾਉਣ ਆਇਆ ਨੌਜਵਾਨ ਪਾਣੀ ਡੁੱਬਿਆ
ਉਕਤ ਮਾਮਲੇ ਦੀ ਡੀ. ਐੱਸ. ਪੀ. (ਡੀ.) ਬਟਾਲਾ ਵੱਲੋਂ ਪੜਤਾਲ ਕੀਤੇ ਜਾਣ ਤੋਂ ਬਾਅਦ ਐੱਸ. ਐੱਸ. ਪੀ. ਦੇ ਹੁਕਮਾਂ ’ਤੇ ਕਾਰਵਾਈ ਕਰਦਿਆਂ ਚੌਕੀ ਇੰਚਾਰਜ ਬੱਸ ਸਟੈਂਡ ਏ. ਐੱਸ. ਆਈ. ਸਤਨਾਮ ਸਿੰਘ ਨੇ ਥਾਣਾ ਸਿਟੀ ਵਿਚ ਬਣਦੀਆਂ ਧਾਰਾਵਾਂ ਹੇਠ ਉਕਤ ਵਿਅਕਤੀ ਵਿਰੁੱਧ ਧੋਖਾਦੇਹੀ ਦਾ ਕੇਸ ਦਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਪ੍ਰੀ-ਮਾਨਸੂਨ ਦੌਰਾਨ ਖੁਸ਼ਕ ਰਹੇ ਜੂਨ ਮਹੀਨੇ ਦੇ ਆਖਰੀ ਦਿਨ ਬਾਰਿਸ਼ ਨੇ ਦਿੱਤੀ ਦਸਤਕ, ਜਾਣੋ ਮੌਸਮ ਦੀ ਅਗਲੀ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8