ਬਿਹਾਰ ਚੋਣਾਂ ਨਤੀਜੇ 2020: RJD ਦਾ ਦੋਸ਼- ਦਬਾਅ 'ਚ ਨਹੀਂ ਮਿਲ ਰਿਹਾ ਜਿੱਤ ਦਾ ਸਰਟੀਫਿਕੇਟ

Tuesday, Nov 10, 2020 - 10:07 PM (IST)

ਪਟਨਾ : ਬਿਹਾਰ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਨੂੰ ਲੈ ਕੇ ਰਾਸ਼ਟਰੀ ਜਨਤਾ ਦਲ (RJD) ਨੇ ਐੱਨ.ਡੀ.ਏ. 'ਤੇ ਦਬਾਅ ਬਣਾਉਣ ਦਾ ਗੰਭੀਰ ਦੋਸ਼ ਲਗਾਇਆ ਹੈ। ਆਰ.ਜੇ.ਡੀ. ਨੇ ਕਿਹਾ ਹੈ ਕਿ ਚੋਣਾਂ ਦੇ ਨਤੀਜਿਆਂ 'ਚ ਗੜਬੜੀ ਹੋ ਰਹੀ ਹੈ ਉਥੇ ਹੀ ਜਿੱਤੇ ਹੋਏ ਉਮੀਦਵਾਰਾਂ ਨੂੰ ਸਰਟੀਫਿਕੇਟ ਤੱਕ ਨਹੀਂ ਦਿੱਤਾ ਜਾ ਰਿਹਾ ਹੈ। ਇਸ ਦੇ ਲਈ ਸੁਸ਼ੀਲ ਮੋਦੀ ਅਤੇ ਨਿਤੀਸ਼ ਕੁਮਾਰ ਪ੍ਰਸ਼ਾਸਨ 'ਤੇ ਦਬਾਅ ਬਣਾ ਰਹੇ ਹਨ।
ਇਹ ਵੀ ਪੜ੍ਹੋ: ਬਿਹਾਰ ਚੋਣਾਂ ਦੀ ਗਿਣਤੀ ਵਿਚਾਲੇ ਨੀਤੀਸ਼ ਕੁਮਾਰ ਨੂੰ ਮਿਲਣ ਪੁੱਜੇ ਸੁਸ਼ੀਲ ਮੋਦੀ ਅਤੇ ਭੂਪੇਂਦਰ ਯਾਦਵ

RJD ਦੇ ਟਵਿੱਟਰ ਹੈਂਡਲ ਤੋਂ ਟਵੀਟ 'ਚ ਲਿਖਿਆ ਗਿਆ ਹੈ, ਕਰੀਬ 10 ਸੀਟਾਂ 'ਤੇ ਨਿਤੀਸ਼ ਪ੍ਰਸ਼ਾਸਨ ਗਿਣਤੀ 'ਚ ਦੇਰੀ ਕਰਵਾ ਰਿਹਾ ਹੈ। ਜਿੱਤੇ ਹੋਏ ਉਮੀਦਵਾਰਾਂ ਨੂੰ ਸਰਟੀਫਿਕੇਟ ਨਹੀਂ ਦਿੱਤਾ ਜਾ ਰਿਹਾ ਹੈ। CM ਘਰ 'ਚ ਬੈਠ ਕੇ ਨਿਤੀਸ਼ ਕੁਮਾਰ ਅਤੇ ਸੁਸ਼ੀਲ ਮੋਦੀ ਨਜ਼ਦੀਕੀ ਲੜਾਈ ਵਾਲੀਆਂ ਸੀਟਾਂ ਦੇ ਪੱਖ 'ਚ ਫੈਸਲਾ ਦਿਵਾਉਣ ਦਾ ਦਬਾਅ ਬਣਵਾ ਰਹੇ ਹਨ।
ਇਹ ਵੀ ਪੜ੍ਹੋ: ਜਾਣੋਂ ਸ਼ਤਰੁਘ‍ਨ ਸਿਨਹਾ ਦੇ ਬੇਟੇ ਦਾ ਹਾਲ, ਜਿੱਤ ਮਿਲੀ ਜਾਂ ਹਾਰ?

ਪੋਸਟ 'ਚ ਇੱਕ ਸੂਚੀ ਵੀ ਜਾਰੀ ਕੀਤੀ ਗਈ ਹੈ ਜਿਸ ਦੇ ਜ਼ਰੀਏ ਆਰ.ਜੇ.ਡੀ. ਨੇ ਨਿਤੀਸ਼ ਸਰਕਾਰ 'ਤੇ ਗੰਭੀਰ ਦੋਸ਼ ਲਗਾਏ ਹਨ।

ਉਥੇ ਹੀ RJD ਨੇਤਾ ਮਨੋਜ ਝਾ ਨੇ ਨਿਤੀਸ਼ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਇੰਝ ਹੀ ਗੰਭੀਰ ਦੋਸ਼ ਲਗਾਉਂਦੇ ਹੋਏ ਚੋਣ ਕਮਿਸ਼ਨ ਦਾ ਰੁਖ਼ ਕਰਨ ਦੀ ਗੱਲ ਕਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਿਸੇ ਦਵਾਬ 'ਚ ਨਹੀਂ ਆਏ। ਜਿੱਤ ਸਾਡੀ ਹੀ ਹੋਵੇਗੀ ਤੁਸੀਂ ਕਿੰਨੀ ਵੀ ਦੇਰੀ ਕਰ ਲਓ ਸਿਰਫ ਮੈਂ ਇਹੀ ਅਪੀਲ ਕਰਾਂਗਾ ਕਿ ਪ੍ਰਸ਼ਾਸਨ ਦੇ ਤਮਾਮ ਲੋਕ ਇਸ ਗੱਲ ਨੂੰ ਸਮਝਣ ਕਿ ਨਿਤੀਸ਼ ਕੁਮਾਰ ਦਾ ਸਮਾਂ ਗੁਜ਼ਰ ਚੁੱਕਾ ਹੈ।


Inder Prajapati

Content Editor

Related News