12 ਮਈ ਨੂੰ ਹੋਣਾ ਸੀ ਵਿਆਹ, ਕਾਰ ਖੱਡ ’ਚ ਡਿੱਗਣ ਨਾਲ ਕੁੜੀ ਸਣੇ ਪਰਿਵਾਰ ਦੇ 5 ਜੀਆਂ ਦੀ ਮੌਤ

05/08/2022 5:36:38 PM

ਦੇਹਰਾਦੂਨ– ਉੱਤਰਾਖੰਡ ਦੇ ਟਿਹਰੀ ਜ਼ਿਲ੍ਹਾ ਦੇ ਰਿਸ਼ੀਕੇਸ਼-ਬਦਰੀਨਾਥ ਨੈਸ਼ਨਲ ਹਾਈਵੇਅ ’ਤੇ ਐਤਵਾਰ ਸਵੇਰੇ ਇਕ ਕਾਰ ਖੱਡ ’ਚ ਡਿੱਗ ਗਈ, ਜਿਸ ਕਾਰਨ ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ। ਸਾਰੇ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਵਿਆਹ ਦੀ ਖਰੀਦਦਾਰੀ ਕਰ ਕੇ ਘਰ ਵਾਪਸ ਜਾ ਰਹੇ ਸਨ। ਟਿਹਰੀ ਦੇ ਤੋਤਾਘਾਟੀ (ਕੌਡੀਆਲਾ) ਕੋਲ ਇਕ ਕਾਰ ਬੇਕਾਬੂ ਹੋ ਕੇ ਲੱਗਭਗ 250 ਮੀਟਰ ਡੂੰਘੀ ਖੱਡ ’ਚ ਡਿੱਗ ਗਈ। ਕਾਰ ’ਚ ਸਵਾਰ ਲੋਕ ਧੀ ਦੇ ਵਿਆਹ ਲਈ ਖਰੀਦਦਾਰੀ ਕਰ ਕੇ ਵਾਪਸ ਪਰਤ ਰਹੇ ਸਨ। ਕੁੜੀ ਦਾ 12 ਮਈ ਨੂੰ ਵਿਆਹ ਹੋਣਾ ਸੀ, ਇਸ ਲਈ ਉਹ ਆਪਣੇ ਮਾਮਾ ਅਤੇ ਉਸ ਦੇ ਪਰਿਵਾਰ ਨਾਲ ਮੇਰਠ ਤੋਂ ਵਿਆਹ ਦੀ ਖਰੀਦਦਾਰੀ ਕਰਨ ਗਈ ਸੀ। 

ਸੂਚਨਾ ਮਿਲਣ ਮਗਰੋਂ ਪੁਲਸ ਅਤੇ SDRF ਦੀ ਟੀਮ ਨੇ ਬਚਾਅ ਮੁਹਿੰਮ ਸ਼ੁਰੂ ਕੀਤੀ। ਉੱਥੇ ਹੀ ਪੁਲਸ ਨੇ SDRF ਦੀ ਮਦਦ ਨਾਲ ਲਾਸ਼ਾਂ ਨੂੰ ਖੱਡ ’ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜਿਆ। ਪੁਲਸ ਨੇ ਦੱਸਿਆ ਕਿ ਮ੍ਰਿਤਕ ਪਿੰਕੀ ਉਮਰ 25 ਸਾਲ ਦਾ ਵਿਆਹ 12 ਮਈ ਨੂੰ ਹੋਣਾ ਸੀ। ਉਸ ਦੇ ਵਿਆਹ ਨਾਲ ਜੁੜੀ ਖਰੀਦਦਾਰੀ ਲਈ ਇਹ ਲੋਕ ਰਿਸ਼ੀਕੇਸ਼ ਤੋਂ ਟਿਹਰੀ ਗਏ ਸਨ। ਰਸਤੇ ਵਿਚ ਇਹ ਭਿਆਨਕ ਹਾਦਸਾ ਵਾਪਰ ਗਿਆ। ਇਸ ’ਚ ਪਿੰਕੀ (25 ਸਾਲ), ਪ੍ਰਤਾਪ ਸਿੰਘ (40 ਸਾਲ), ਭਾਗੀਰਥੀ ਦੇਵੀ (36 ਸਾਲ), ਵਿਜੇ (15 ਸਾਲ), ਮੰਜੂ (12 ਸਾਲ) ਦੀ ਮੌਕੇ ’ਤੇ ਹੀ ਮੌਤ ਹੋ ਗਈ।

ਪੁਲਸ ਮੁਤਾਬਕ ਆਲਟੋ ਕਾਰ ਟਿਹਰੀ ਵੱਲ ਜਾ ਰਹੀ ਸੀ, ਜੋ ਕਿ ਸੀਮਾਂਤ ਪਿੰਡ ਤੋਤਾਘਾਟੀ ਕੋਲ ਹਾਦਸਾਗ੍ਰਸਤ ਹੋ ਗਈ। ਇਸ ’ਚ ਇਕ ਹੀ ਪਰਿਵਾਰ ਦੇ 5 ਲੋਕਾਂ- ਪਿਤਾ, ਪੁੱਤਰ, ਮਾਤਾ ਅਤੇ ਦੋ ਧੀਆਂ ਸਵਾਰ ਸਨ, ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।


Tanu

Content Editor

Related News