ਗੁਜਰਾਤ ''ਚ ਭਾਜਪਾ ਨੂੰ ਬਾਹਰ ਕਰਨ ਦਾ ਸਹੀ ਮੌਕਾ : ਮਲਿਕਾਰਜੁਨ ਖੜਗੇ

Tuesday, Nov 29, 2022 - 05:17 PM (IST)

ਨਵੀਂ ਦਿੱਲੀ (ਵਾਰਤਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਗੁਜਰਾਤ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ 'ਤੇ ਕੁਸ਼ਾਸਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਸੱਤਾਧਾਰੀ ਦਲ ਨੂੰ ਬਾਹਰ ਕਰਨ ਦਾ ਇਹ ਸਹੀ ਮੌਕਾ ਹੈ। ਖੜਗੇ ਨੇ ਆਪਣੇ ਟਵੀਟ 'ਚ ਕਿਹਾ,''ਹੁਣ ਤਬਦੀਲੀ ਦਾ ਸਮਾਂ ਆ ਗਿਆ ਹੈ। ਭਾਜਪਾ ਦੇ 27 ਸਾਲ ਦੇ 'ਕੁਸ਼ਾਸਨ' ਨੂੰ ਜੜ੍ਹੋਂ ਖ਼ਤਮ ਕਰੋ। ਹੁਣ ਗੁਜਰਾਤ ਦੇ ਮੁੜ ਨਿਰਮਾਣ ਦਾ ਸਮਾਂ ਆ ਗਿਆ ਹੈ।''

PunjabKesari

ਉਨ੍ਹਾਂ ਅੱਗੇ ਕਿਹਾ,''ਗੁਜਰਾਤ 'ਚ ਅਧਿਆਪਕਾਂ ਦੇ 28 ਹਜ਼ਾਰ ਅਹੁਦੇ ਖ਼ਾਲੀ ਹਨ। ਕਰੀਬ 700 ਪ੍ਰਾਇਮਰੀ ਸਕੂਲਾਂ ਨੂੰ ਇਕ ਅਧਿਆਪਕ ਚਲਾ ਰਹੇ ਹਨ। ਭਾਜਪਾ ਨੇ ਬੱਚਿਆਂ ਦਾ ਭਵਿੱਖ ਖ਼ਰਾਬ ਕਰ ਰੱਖਿਆ ਹੈ।'' ਕਾਂਗਰਸ ਪ੍ਰਧਾਨ ਨੇ ਉਮੀਦ ਜਤਾਈ ਕਿ ਉਨ੍ਹਾਂ ਦੀ ਪਾਰਟੀ ਰਾਜ 'ਚ ਸੱਤਾ 'ਚ ਆਏਗੀ। ਗੁਜਰਾਤ 'ਚ ਪਹਿਲੇ ਪੜਾਅ ਦੀ ਚੋਣ 1 ਦਸੰਬਰ ਨੂੰ 89 ਵਿਧਾਨ ਸਭਾ ਖੇਤਰਾਂ 'ਚ ਅਤੇ ਦੂਜੇ ਪੜਾਅ ਨਚ 93 ਸੀਟਾਂ 'ਤੇ 5 ਦਸੰਬਰ ਨੂੰ ਹੋਵੇਗੀ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News