Prudent Electoral Trust ਵੱਲੋਂ ਭਾਜਪਾ ਨੂੰ ਦਿੱਤਾ ਗਿਆ 144 ਕਰੋੜ ਰੁਪਏ ਦਾ ਚੰਦਾ ਬਣਿਆ ਚਰਚਾ ਦਾ ਵਿਸ਼ਾ
Monday, Nov 05, 2018 - 12:41 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਮੋਦੀ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਅਗਵਾਈ 'ਚ ਭਾਜਪਾ ਦੇ ਅੱਛੇ ਦਿਨ ਚੱਲ ਰਹੇ ਹਨ। ਇਸ ਲਈ ਦੇਸ਼ ਦੋ ਸਭ ਤੋਂ ਵੱਡੇ ਇਲੈਕਟਰੋਲ ਟਰੱਸਟ Prudent Electoral Trust ਨੇ ਬੀਤੇ ਵਿੱਤ ਸਾਲ 2017-18 'ਚ ਆਪਣੇ 169 ਕਰੋੜ ਰੁਪਏ ਦੇ ਫੰਡ 'ਚੋਂ 144 ਕਰੋੜ ਰੁਪਏ ਉਸ ਨੂੰ ਦੇ ਦਿੱਤੇ। ਇਕੋਨਾਮਿਕ ਟਾਈਮ 'ਚ ਛਪੀ ਇਕ ਖਬਰ ਮੁਤਾਬਕ ਇਸ ਟਰੱਸਟ 'ਚ ਸਹਿਯੋਗ ਦੇਣ ਵਾਲੀ ਸਭ ਤੋਂ ਵੱਡੀ ਕੰਪਨੀ ਡੀ.ਐੱਲ.ਐੱਫ. ਹੈ। ਉਸ ਨੇ ਇਸ 'ਚ 52 ਕਰੋੜ ਰੁਪਏ ਦਾ ਸਹਿਯੋਗ ਦਿੱਤਾ। ਇਸ ਤੋਂ ਬਾਅਦ ਭਾਰਤੀ ਗਰੁੱਪ ਨੇ 33 ਕਰੋੜ, ਸ਼ਰਾਫ ਸਮੂਹ ਦੇ ਯੂ.ਪੀ.ਐੱਲ. ਨੇ 22 ਕਰੋੜ ਤੇ ਗੁਜਰਾਤ ਦੇ ਟੋਰੇਂਟ ਗਰੁੱਪ ਨੇ 20 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਸੀ। ਡੀ.ਸੀ.ਐੱਮ. ਸ਼੍ਰੀਰਾਮ ਨੇ 13 ਕਰੋੜ, ਕੈਂਡਿਲਾ ਗਰੁੱਪ ਨੇ 10 ਕਰੋੜ ਤੇ ਹਲਦਿਆ ਐਨਰਜੀ ਨੇ 8 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਸੀ। ਇਸ ਟਰੱਸਟ ਨੂੰ ਪਹਿਲਾਂ ਸੱਤਿਆ ਇਲੈਕਟਰੋਲ ਟਰੱਸਟ ਦੇ ਨਾਂ ਨਾਲ ਜਾਣਿਆ ਜਾਂਦਾ ਸੀ।
ਇਸ ਟਰੱਸਟ ਨੇ ਪੈਸੇ ਦੇ ਸੰਕਟ ਤੋਂ ਜੂਝ ਰਹੀ ਕਾਂਗਰਸ ਨੂੰ ਸਿਰਫ 10 ਕਰੋੜ ਰੁਪਏ ਤੇ ਉੜੀਸਾ ਦੇ ਬੀਜੂ ਜਨਤਾ ਦਲ ਨੂੰ 5 ਕਰੋੜ ਰੁਪਏ ਦਾ ਚੰਦਾ ਦਿੱਤਾ। ਪਹਿਲਾ Prudent ਅੱਧੇ ਦਰਜਨ ਤੋਂ ਜ਼ਿਆਦਾ ਰਾਜਨੀਤਕ ਦਲਾਂ ਨੂੰ ਗਿਆਨ ਦਿੰਦਾ ਰਿਹਾ ਹੈ। ਇਸ 'ਚ ਸ਼੍ਰੋਮਣੀ ਅਕਾਲੀ ਦਲ, ਸਮਾਜਵਾਦੀ ਪਾਰਟੀ, ਆਮ ਆਦਮੀ ਪਾਰਚੀ ਤੇ ਰਾਸ਼ਟਰੀ ਲੋਕ ਦਲ ਵਰਗੀਆਂ ਪਾਰਟੀਆਂ ਸ਼ਾਮਲ ਹਨ।
ਪਿਛਲੇ ਕਰੀਬ ਚਾਰ ਸਾਲ ਕੋਂ ਕਾਰਪੋਰੇਟ ਖੇਤਰ ਦੀ 90 ਫੀਸਦੀ ਕੰਪਨੀਆਂ ਇਸ ਟਰੱਸਟ ਨੂੰ ਦਾਨ ਦਿੰਦੀ ਆ ਰਹੀ ਹੈ। ਅਪ੍ਰੈਲ 2017 ਤੋਂ ਮਾਰਚ 2018 ਵਿਚਾਲੇ ਟਰੱਸਟ ਨੇ ਭਾਜਪਾ ਨੂੰ 18 ਇੰਸਟਾਲਮੈਂਟ 'ਚ 144 ਕਰੋੜ ਰੁਪਏ ਦਾ ਚੰਦਾ ਦਿੱਤਾ। ਇਸ ਟਰੱਸਟ ਨੇ 2014 'ਚ ਆਪਣੇ ਕੁਲ 85.4 ਕਰੋੜ ਰੁਪਏ 'ਚੋਂ 41.37 ਕਰੋੜ, 2015 'ਚ 141 ਕਰੋੜ 'ਚੋਂ 106 ਕਰੋੜ, 2016 'ਚ 47 ਕਰੋੜ ਦੀ ਕੁਲ ਰਾਸ਼ੀ 'ਚੋ 45 ਕਰੋੜ ਤੇ 2017 'ਚ 283.73 ਕਰੋੜ ਰੁਪਏ ਦੀ ਕੁਲ ਰਾਸ਼ੀ 'ਚੋਂ 252.22 ਕਰੋੜ ਰੁਪਏ (88.9 ਫੀਸਦੀ) ਭਾਜਪਾ ਨੂੰ ਦਿੱਤੇ।
ਦੇਸ਼ 'ਚ 22 ਰਜਿਸਟਰਡ ਇਲੈਕਟਰੋਲ ਟਰੱਸਟ
ਦੇਸ਼ 'ਚ ਮੌਜੂਦਾ ਸਮੇਂ 'ਚ 22 ਰਜਿਸਟਰ ਇਲੈਕਟਰੋਲ ਟਰੱਸਟ ਹਨ। ਹਾਲਾਂਕਿ ਸਾਰਿਆਂ ਦਾ ਫੰਡਿੰਗ ਪੈਟਰਨ ਕਰੀਬ-ਕਰੀਬ ਇਕੋ ਜਿਹਾ ਹੈ। Prudent Electoral Trust ਸਭ ਤੋਂ ਵੱਡਾ ਟਰੱਸਟ ਹੈ। ਇਸ ਤੋਂ ਬਾਅਦ ਆਦਿਤਿਆ ਬਿਰਲਾ ਗਰੁੱਪ ਦਾ ਏਬੀ. ਜਨਰਲ ਇਲੈਕਟਰੋਲ ਟਰੱਸਟ ਹੈ। ਸਾਲ 2017 'ਚ ਇਸ ਨੇ 21 ਕਰੋੜ ਰੁਪਏ ਦਾ ਚੰਦਾ ਦਿੱਤਾ ਸੀ, ਜਿਸ 'ਚੋਂ 12.5 ਕਰੋੜ ਭਾਜਪਾ ਨੂੰ ਮਿਲੇ। ਕਾਂਗਰਸ ਨੂੰ ਸਿਰਫ ਇਕ ਕਰੋੜ ਰੁਪਏ ਦਾ ਚੰਦਾ ਮਿਲਿਆ। ਇਸ ਟਰੱਸਟ ਨੇ ਬੀਤੇ ਸਾਲ ਬੀ.ਜੇ.ਡੀ. ਨੂੰ 8 ਕਰੋੜ ਰੁਪਏ ਦਿੱਤੇ। ਇਸ ਤੋਂ ਇਲਾਵਾ ਜੋ ਟਰੱਸਟ ਹਨ ਉਨ੍ਹਾਂ 'ਚੋਂ ਜ਼ਿਆਦਾਤਰ ਕਾਫੀ ਛੋਟੇ ਤੇ ਕੁਝ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।
