ਰਾਜਨਾਥ ਨੇ ਲੱਦਾਖ ’ਚ ਯੁੱਧ ਸਮਾਰਕ ਦਾ ਕੀਤਾ ਉਦਘਾਟਨ ਕਿਹਾ- ‘ਬਹਾਦਰ ਵੀਰਾਂ ਦੀ ਸ਼ਹਾਦਤ ਨੂੰ ਕਦੇ ਨਹੀਂ ਭੁਲਾਂਗੇ’
Thursday, Nov 18, 2021 - 05:11 PM (IST)
ਲੱਦਾਖ— ਰੱਖਿਆ ਮੰਤਰੀ ਰਾਜਨਾਥ ਸਿੰਘ ਵੀਰਵਾਰ ਯਾਨੀ ਕਿ ਅੱਜ ਪੂਰਬੀ ਲੱਦਾਖ ਦੇ ਰੇਜਾਂਗ ਲਾ ’ਚ ਬਣੇ ਯੁੱਧ ਸਮਾਰਕ ਦਾ ਉਦਘਾਟਨ ਕਰਨ ਪੁੱਜੇ। ਰਾਜਨਾਥ ਨੇ ਇੱਥੇ 1962 ਦੀ ਜੰਗ ’ਚ ਆਪਣੀ ਬਹਾਦਰੀ ਅਤੇ ਦੇਸ਼ ਪ੍ਰਤੀ ਸਰਵਉੱਚ ਬਲੀਦਾਨ ਦੇਣ ਵਾਲੇ ਜਵਾਨਾਂ ਨੂੰ ਵੀ ਨਮਨ ਕੀਤਾ। ਦੱਸ ਦੇਈਏ ਕਿ 1962 ਦੀ ਜੰਗ ਅਤੇ ਗਲਵਾਨ ਘਾਟੀ ’ਚ ਦੇਸ਼ ਦੀ ਰਾਖੀ ਕਰਦੇ ਹੋਏ ਬਲੀਦਾਨ ਦੇਣ ਵਾਲੇ ਵੀਰਾਂ ਦੇ ਸਨਮਾਨ ਵਿਚ ਰੇਜਾਂਗ ਲਾ ਸਮਾਰਕ ਬਣਾਇਆ ਗਿਆ ਹੈ। ਇਸ ਮੌਕੇ ਚੀਫ਼ ਆਫ਼ ਡਿਫੈਂਸ ਜਨਰਲ ਬਿਪਿਨ ਰਾਵਤ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ: ਸ੍ਰੀ ਕਰਤਾਰਪੁਰ ਸਾਹਿਬ ਲਈ ਗ੍ਰਹਿ ਮੰਤਰਾਲਾ ਦੀ ਵੈੱਬਸਾਈਟ ’ਤੇ ਆਨਲਾਈਨ ਕਰੋ ਰਜਿਸਟ੍ਰੇਸ਼ਨ
ਇਸ ਮੌਕੇ ਰੱਖਿਆ ਮੰਤਰੀ ਨੇ 1962 ਦੀ ਜੰਗ ਦੇ ਵੀਰ ਯੋਧਾ ਦੀ ਵ੍ਹੀਲ ਚੇਅਰ ਖ਼ੁਦ ਸੰਭਾਲੀ। ਰਾਜਨਾਥ ਨੇ ਕਿਹਾ ਕਿ ਇਹ ਮੇਰਾ ਸੌਭਾਗ ਹੈ ਕਿ ਅੱਜ ਮੈਨੂੰ ਰੇਜਾਂਗ ਲਾ ਦੀ ਜੰਗ ’ਚ ਬਹਾਦਰੀ ਨਾਲ ਲੜੇ ਬਿ੍ਰਗੇਡੀਅਰ (ਸੇਵਾਮੁਕਤ) ਆਰ. ਵੀ. ਜਟਾਰ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਉਹ ਉਹ ਉਸ ਸਮੇਂ ਕੰਪਨੀ ਕਮਾਂਡਰ ਸਨ। ਉਨ੍ਹਾਂ ਪ੍ਰਤੀ ਸਨਮਾਨ ਦੇ ਭਾਵ ਨਾਲ ਮੈਂ ਖੁਸ਼ੀ ਮਹਿਸੂਸ ਕਰਦਾ ਹਾਂ ਅਤੇ ਉਨ੍ਹਾਂ ਦੇ ਸਾਹਸ ਨੂੰ ਨਮਨ ਕਰਦਾ ਹਾਂ। ਪਰਮਾਤਮਾ ਉਨ੍ਹਾਂ ਨੂੰ ਸਿਹਤਮੰਦ ਅਤੇ ਲੰਬੀ ਉਮਰ ਬਖਸ਼ੇ।
ਇਹ ਵੀ ਪੜ੍ਹੋ: ਹਰਿਆਣਾ ’ਚ ਲਾਗੂ ਹੋ ਸਕਦੈ ਓਡ-ਈਵਨ ਫਾਰਮੂਲਾ, CM ਖੱਟੜ ਨੇ ਪ੍ਰਦੂਸ਼ਣ ਘੱਟ ਕਰਨ ਲਈ ਬਣਾਈ ਕਮੇਟੀ
ਰਾਜਨਾਥ ਸਿੰਘ ਨੇ ਟਵੀਟ ਕੀਤਾ ਕਿ ਰੇਜਾਂਗ ਲਾ ਦਾ ਇਤਿਹਾਸਕ ਯੁੱਧ 18,000 ਫੁੱਟ ਦੀ ਉੱਚਾਈ ’ਤੇ ਜਿਨ੍ਹਾਂ ਮੁਸ਼ਕਲਾਂ ਹਾਲਾਤਾਂ ਵਿਚ ਲੜਿਆ ਗਿਆ, ਉਸ ਦੀ ਕਲਪਨਾ ਕਰਨਾ ਵੀ ਅੱਜ ਮੁਸ਼ਕਲ ਹੈ। ਮੇਜਰ ਸ਼ੈਤਾਨ ਸਿੰਘ ਅਤੇ ਉਨ੍ਹਾਂ ਦੇ ਸਾਥੀ ਫ਼ੌਜੀ ਆਖ਼ਰੀ ਗੋਲੀ ਅਤੇ ਆਖ਼ਰੀ ਸਾਹ ਤੱਕ ਲੜੇ ਅਤੇ ਬਹਾਦਰੀ ਅਤੇ ਬਲੀਦਾਨ ਦਾ ਨਵਾਂ ਅਧਿਆਏ ਲਿਖਿਆ। ਅੱਜ ਲੱਦਾਖ ਦੀਆਂ ਤੰਗ ਪਹਾੜੀਆਂ ਦਰਮਿਆਨ ਸਥਿਤ ਰੇਜਾਂਗ ਲਾ ਪਹੁੰਚ ਕੇ 1962 ਦੀ ਲੜਾਈ ’ਚ ਜਿਨ੍ਹਾਂ 114 ਭਾਰਤੀ ਫ਼ੌਜੀਆਂ ਨੇ ਆਪਣਾ ਸਰਵਉੱਚ ਬਲੀਦਾਨ ਦਿੱਤਾ ਸੀ, ਉਨ੍ਹਾਂ ਬਹਾਦਰ ਫ਼ੌਜੀਆਂ ਦੀ ਯਾਦ ਨੂੰ ਨਮਨ ਕੀਤਾ। ਰੇਜਾਂਗ ਲਾ ਦਾ ਯੁੱਧ, ਦੁਨੀਆ ਦੀਆਂ 10 ਸਭ ਤੋਂ ਮਹਾਨ ਅਤੇ ਚੁਣੌਤੀਪੂਰਨ ਫ਼ੌਜੀ ਸੰਘਰਸ਼ਾਂ ’ਚੋਂ ਇਕ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: ਕਾਬੁਲ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਮੇਤ ਦੋ ਲੋਕਾਂ ਨੂੰ ਲਿਆਂਦਾ ਜਾ ਰਿਹੈ ਭਾਰਤ, ਹੋਰ ਵੀ ਵਾਪਸੀ ਦੀ ਉਡੀਕ ’ਚ
ਇਸ ਲੜਾਈ ’ਚ ਸ਼ਹਾਦਤ ਪ੍ਰਾਪਤ ਫ਼ੌਜੀਆਂ ਦੀ ਯਾਦ ’ਚ ਅੱਜ ਇਕ ਨਵਾਂ ਯੁੱਧ ਸਮਾਰਕ ਸਮਰਪਿਤ ਕੀਤਾ ਗਿਆ। ਇਹ ਸਮਾਰਕ ਫ਼ੌਜ ਵਲੋਂ ਰੇਜਾਂਗ ਲਾ ’ਚ ਪ੍ਰਦਰਸ਼ਿਤ ਉਸ ਮਜ਼ਬੂਤ ਇਰਾਦੇ ਅਤੇ ਸਾਹਸ ਦੀ ਮਿਸਾਲ ਹੈ, ਜੋ ਸਿਰਫ਼ ਇਤਿਹਾਸ ਦੇ ਪੰਨਿਆਂ ’ਚ ਹੀ ਅਮਰ ਨਹੀਂ ਹੈ ਸਗੋਂ ਸਾਡੇ ਦਿਲਾਂ ਵਿਚ ਵੀ ਧੜਕਦਾ ਹੈ।