ਗਣਤੰਤਰ ਦਿਵਸ ਮੌਕੇ ਵਿਵੇਕਾਨੰਦ ਦੇ ਜੀਵਨ 'ਤੇ ਹੋਵੇਗਾ 'ਫੁੱਲਾਂ ਦਾ ਸ਼ੋਅ' ਪ੍ਰਦਰਸ਼ਨੀ
Saturday, Jan 25, 2020 - 05:39 PM (IST)

ਕਰਨਾਟਕ— ਪੂਰੇ ਦੇਸ਼ 'ਚ ਐਤਵਾਰ ਨੂੰ 71ਵਾਂ ਗਣਤੰਤਰ ਦਿਵਸ ਦਾ ਸਮਾਰੋਹ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਜਿੱਥੇ ਪੁਲਸ, ਫੌਜ ਦੀ ਪਰੇਡ ਨਿਕਲੇਗੀ, ਉੱਥੇ ਹੀ ਕਈ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਵੀ ਕੱਢੀਆਂ ਜਾਣਗੀਆਂ। ਬੈਂਗਲੁਰੂ ਦੇ ਲਾਲ ਬਾਗ 'ਫੁੱਲਾਂ ਦਾ ਸ਼ੋਅ' ਪ੍ਰਦਰਸ਼ਨੀ ਦੀ ਖਾਸੀਅਤ ਬਣੇਗੀ। ਗਣੰਤਤਰ ਦਿਵਸ ਮੌਕੇ ਇਹ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੇਗੀ। ਇਸ ਵਿਚ ਸਵਾਮੀ ਵਿਵੇਕਾਨੰਦ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਜਾਗਰੂਕ ਕਰਦੀ ਪ੍ਰਦਰਸ਼ਨੀ ਕੱਢੀ ਜਾਵੇਗੀ। ਇੱਥੇ ਦੱਸ ਦੇਈਏ ਕਿ ਹਰ ਸਾਲ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਮੌਕੇ ਲਾਲ ਬਾਗ ਬੋਟੈਨੀਕਲ ਗਾਰਡ ਵਲੋਂ 'ਫੁੱਲਾਂ ਦਾ ਸ਼ੋਅ' ਦੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾਂਦਾ ਹੈ।
ਇਸ ਪ੍ਰਦਰਸ਼ਨੀ ਨੂੰ ਖਾਸ ਕਰ ਕੇ ਗਣਤੰਤਰ ਦਿਵਸ 2020 ਮੌਕੇ ਸਜਾਇਆ ਗਿਆ ਹੈ, ਜੋ ਕਿ ਸਵਾਮੀ ਵਿਵੇਕਾਨੰਦ ਦੇ 157ਵੇਂ ਜਨਮ ਦਿਨ ਨੂੰ ਸਮਰਪਿਤ ਹੈ। ਇਸ ਪ੍ਰਦਰਸ਼ਨੀ ਨੂੰ ਕਰੀਬ 6 ਲੱਖ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸ ਪ੍ਰਦਰਸ਼ਨੀ 'ਚ ਜਿੱਥੇ ਫੁੱਲਾਂ ਨੂੰ ਸਜਾਇਆ ਗਿਆ ਹੈ, ਉੱਥੇ ਹੀ ਵਿਵੇਕਾਨੰਦ ਜੀ ਦਾ ਬੁੱਤ ਲਾਇਆ ਗਿਆ ਹੈ। ਪ੍ਰਦਰਸ਼ਨੀ 'ਚ ਫੁੱਲਾਂ ਨੂੰ 10 ਵੱਖ-ਵੱਖ ਦੇਸ਼ਾਂ ਤੋਂ ਮੰਗਵਾਇਆ ਗਿਆ ਹੈ।