ਬੱਸ ਕੰਡਕਟਰ ਦੀ ਬੇਟੀ ਨੇ ਰਚਿਆ ਇਤਿਹਾਸ, ਪਰੇਡ ''ਚ ਦਿੱਸੀ ਮਹਿਲਾ ਸ਼ਕਤੀ

Sunday, Jan 27, 2019 - 12:19 PM (IST)

ਬੱਸ ਕੰਡਕਟਰ ਦੀ ਬੇਟੀ ਨੇ ਰਚਿਆ ਇਤਿਹਾਸ, ਪਰੇਡ ''ਚ ਦਿੱਸੀ ਮਹਿਲਾ ਸ਼ਕਤੀ

ਨਵੀਂ ਦਿੱਲੀ— ਇਸ ਵਾਰ ਗਣਤੰਤਰ ਦਿਵਸ ਦੀ ਪਰੇਡ 'ਚ ਆਸਾਮ ਰਾਈਫਲਜ਼ ਦੀ ਮਹਿਲਾ ਟੁੱਕੜੀ ਦੀ ਅਗਵਾਈ 'ਚ 'ਨਾਰੀ ਸ਼ਕਤੀ' ਦਾ ਵੀ ਮਾਣਯੋਗ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਜਿਸ ਨੇ ਪਹਿਲੀ ਵਾਰ ਰਾਜਪਥ 'ਤੇ ਇਤਿਹਾਸ ਰਚ ਦਿੱਤਾ। ਇਸ ਪਰੇਡ 'ਚ ਮੇਜਰ ਖੁਸ਼ਬੂ ਕੰਵਰ ਆਸਾਮ ਰਾਈਫਲਜ਼ ਦੀ ਮਹਿਲਾ ਟੁੱਕੜੀ ਦੀ ਕਮਾਂਡਰ ਸੀ। ਇਕ ਬੱਚੇ ਦੀ ਮਾਂ 30 ਸਾਲਾ ਮੇਜਰ ਖੁਸ਼ਬੂ ਦੀ ਅਗਵਾਈ 'ਚ ਦੇਸ਼ ਦੇ ਸਭ ਤੋਂ ਪੁਰਾਣੇ ਨੀਮ ਫੌਜੀ ਫੋਰਸ ਆਸਾਮ ਰਾਈਫਲਜ਼ ਦੀ 147 ਮਹਿਲਾ ਸੈਨਿਕਾਂ ਦੀ ਟੁੱਕੜੀ ਨੇ ਰਾਜਪਥ 'ਤੇ ਨਾਰੀਸ਼ਕਤੀ ਪੇਸ਼ ਕੀਤੀ। ਰਾਜਪਥ 'ਤੇ ਪਹਿਲੀ ਵਾਰ 183 ਸਾਲ ਪੁਰਾਣੀ ਆਸਾਮ ਰਾਈਫਲਜ਼ ਦੇ ਮਹਿਲਾ ਦਸਤੇ ਨੇ ਆਪਣਾ ਦਮ ਦਿਖਾਇਆ। ਜ਼ਿਕਰਯੋਗ ਹੈ ਕਿ ਆਸਾਮ ਰਾਈਫਲਜ਼ ਦੀ ਸਥਾਪਨਾ 1835 'ਚ ਹੋਈ ਸੀ। ਆਜ਼ਾਦ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਆਸਾਮ ਰਾਈਫਲਜ਼ ਦੀ ਮਹਿਲਾ ਟੁੱਕੜੀ ਨੇ ਗਣਤੰਤਰ ਦਿਵਸ ਦੀ ਪਰੇਡ 'ਚ ਹਿੱਸਾ ਲਿਆ।

ਮੇਜਰ ਖੁਸ਼ਬੂ ਕੰਵਰ ਨੇ ਕਿਹਾ,''ਆਸਾਮ ਰਾਈਫਲਜ਼ ਦੀ ਮਹਿਲਾ ਟੁੱਕੜੀ ਦੀ ਅਗਵਾਈ ਕਰਨਾ ਮੇਰੇ ਲਈ ਬੇਹੱਦ ਸਨਮਾਨਜਨਕ ਗੱਲ ਹੈ। ਅਸੀਂ ਕਠਿਨ ਅਭਿਆਨ ਕੀਤਾ ਸੀ। ਇਸ ਪਰੇਡ ਲਈ ਕਰੀਬ 6 ਮਹੀਨਿਆਂ ਤੱਕ ਲਗਾਤਾਰ ਮਿਹਨਤ ਕੀਤੀ। ਮੈਂ ਆਪਣੇ ਮਹਿਲਾ ਦਸਤੇ ਨਾਲ ਤੜਕੇ ਉੱਠ ਕੇ ਮੈਦਾਨ 'ਚ 8 ਤੋਂ 10 ਘੰਟੇ ਅਭਿਆਸ ਕਰਦੀ ਸੀ। ਨਾਲ ਹੀ ਹਰ ਦਿਨ 12 ਤੋਂ 18 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਸੀ। ਜੇਕਰ ਮੈਂ ਅਜਿਹਾ ਕਰ ਸਕਦੀ ਹਾਂ ਤਾਂ ਕੋਈ ਵੀ ਲੜਕੀ ਆਪਣਾ ਸੁਪਨਾ ਪੂਰਾ ਕਰ ਸਕਦੀ ਹੈ। ਦੂਜੀਆਂ ਔਰਤਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਫ਼ਲਤਾ ਦਾ ਕੋਈ ਸ਼ਾਰਟਕਟ ਨਹੀਂ ਹੁੰਦਾ ਹੈ।''
PunjabKesariਬੱਸ ਕੰਡਕਟਰ ਦੀ ਬੇਟੀ
ਖੁਸ਼ਬੂ ਨੇ ਦੱਸਿਆ,''ਮੈਂ ਰਾਜਸਥਾਨ ਤੋਂ ਇਕ ਬੱਸ ਕੰਡਕਟਰ ਦੀ ਬੇਟੀ ਹੈ। ਮੇਰੀ ਇਸ ਉਪਲੱਬਧੀ 'ਤੇ ਮੇਰੇ ਪਿਤਾ ਮਾਣ ਕਰਦੇ ਹਨ। ਪਿਤਾ ਨੇ ਆਪਣੀ ਜ਼ਿੰਦਗੀ 'ਚ ਜਿੰਨਾ ਸੰਘਰਸ਼ ਕੀਤਾ ਹੈ, ਉਸ ਦੇ ਬਦਲੇ ਇਹ ਉਨ੍ਹਾਂ ਦੀ ਇਕ ਛੋਟਾ ਜਿਹਾ ਤੋਹਫਾ ਹੈ।''
 

ਪਤੀ ਹਨ ਮੇਜਰ
ਮੇਜਰ ਖੁਸ਼ਬੂ ਮੌਜੂਦਾ ਸਮੇਂ ਮਣੀਪੁਰ ਰਾਜ ਦੇ ਉਖਰੂਲ 'ਚ ਤਾਇਨਾਤ ਹੈ। ਜੈਪੁਰ 'ਚ ਜਨਮੀ ਖੁਸ਼ਬੂ ਦਾ ਸਹੁਰਾ ਮਹੇਂਦਰ ਸਿੰਘ ਫੌਜ ਦੇ ਰਿਟਾਇਰਡ ਕੈਪਟਨ ਹਨ। ਉਨ੍ਹਾਂ ਦਾ ਵਿਆਹ ਮੇਜਰ ਰਾਹੁਲ ਤੰਵਰ ਨਾਲ ਹੋਇਆ ਹੈ। ਖੁਸ਼ਬੂ ਤੰਵਰ ਨੇ 2012 'ਚ ਕਮਿਸ਼ਨ ਪ੍ਰਾਪਤ ਕੀਤਾ ਅਤੇ ਉਹ 2018 'ਚ ਮੇਜਰ ਬਣੀ। ਐੱਮ.ਬੀ.ਏ. ਕਰਨ ਵਾਲੀ ਖੁਸ਼ਬੂ ਦਾ ਰੁਝਾਨ ਸ਼ੁਰੂ ਤੋਂ ਹੀ ਫੌਜ ਵੱਲ ਸਨ।


author

DIsha

Content Editor

Related News