ਭਾਰਤ ''ਚ ਹੁਣ ਤੋਂ ਹੋਣਗੇ 8 ਕੇਂਦਰ ਸ਼ਾਸਿਤ ਪ੍ਰਦੇਸ਼, ਇਨ੍ਹਾਂ 2 ਰਾਜਾਂ ਦਾ ਹੋਇਆ ਰਲੇਵਾਂ

01/26/2020 1:49:19 PM

ਨਵੀਂ ਦਿੱਲੀ— ਗਣਤੰਤਰ ਦਿਵਸ ਮੌਕੇ ਭਾਰਤ ਦੇ 2 ਰਾਜਾਂ ਇਕੱਠੇ ਹੋ ਗਏ ਹਨ। ਇਸੇ ਨਾਲ ਐਤਵਾਰ ਯਾਨੀ ਅੱਜ ਤੋਂ ਭਾਰਤ 'ਚ 8ਵਾਂ ਕੇਂਦਰ ਸ਼ਾਸਿਤ ਪ੍ਰਦੇਸ਼ ਹੋਂਦ 'ਚ ਆ ਗਿਆ ਹੈ। ਦੱਸਣਯੋਗ ਹੈ ਕਿ ਮੋਦੀ ਸਰਕਾਰ ਨੇ ਦਾਦਰਾ-ਨਗਰ ਹਵੇਲੀ ਅਤੇ ਦਮਨ-ਦੀਵ ਨੂੰ ਇਕੱਠੇ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਦੀ ਵੰਡ ਕਰ ਕੇ 2 ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਬਣਾਇਆ ਹੈ। 71ਵੇਂ ਗਣਤੰਤਰ ਦਿਵਸ 'ਤੇ ਅੱਜ ਤੋਂ ਦਮਨ-ਦੀਵ ਅਤੇ ਦਾਦਰਾ-ਨਗਰ ਹਵੇਲੀ ਨੂੰ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਮੰਨਿਆ ਜਾਵੇਗਾ। 

ਦਮਨ ਹੋਵੇਗੀ ਰਾਜਧਾਨੀ
ਨਵੇਂ ਬਣੇ ਕੇਂਦਰ ਸ਼ਾਸਿਤ ਪ੍ਰਵੇਸ਼ ਦਮਨ ਦੀਵ ਅਤੇ ਦਾਦਰ-ਨਗਰ ਹਵੇਲੀ ਦੀ ਰਾਜਧਾਨੀ ਦਮਨ ਹੋਵੇਗੀ। ਇਹ ਫੈਸਲਾ ਮੋਦੀ ਕੈਬਨਿਟ ਦੀ ਬੁੱਧਵਾਰ ਨੂੰ ਹੋਈ ਪਿਛਲੀ ਬੈਠਕ 'ਚ ਲਿਆ ਗਿਆ ਸੀ। ਸੰਸਦ ਨੇ 3 ਦਸੰਬਰ ਨੂੰ ਦਾਦਰ-ਨਗਰ ਹਵੇਲੀ ਅਤੇ ਦਮਨ-ਦੀਵ ਦੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਕੱਠੇ ਕਰਨ ਲਈ ਦਾਦਰ-ਨਗਰ ਹਵੇਲੀ ਅਤੇ ਦਮਨ-ਦੀਵ (ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਕੱਠੇ) ਬਿੱਲ, 2019 ਪਾਸ ਕੀਤਾ ਸੀ।

ਹੁਣ ਦੇਸ਼ 'ਚ 8 ਕੇਂਦਰ ਸ਼ਾਸਿਤ ਪ੍ਰਦੇਸ਼ ਹੋਣਗੇ
ਦਾਦਰ-ਨਗਰ ਹਵੇਲੀ ਅਤੇ ਦਮਨ-ਦੀਵ ਦੇ ਇਕੱਠੇ ਹੋਣ ਤੋਂ ਬਾਅਦ ਹੁਣ ਦੇਸ਼ 'ਚ 8 ਕੇਂਦਰ ਸ਼ਾਸਿਤ ਪ੍ਰਦੇਸ਼ ਹੋਣਗੇ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੀ ਵੰਡ ਤੋਂ ਬਾਅਦ ਦੇਸ਼ 'ਚ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਗਿਣਤੀ 9 ਹੋ ਗਈ ਸੀ। ਇਨ੍ਹਾਂ ਦੋਹਾਂ ਰਾਜਾਂ ਦੇ ਇਕੱਠੇ ਹੋਣ ਤੋਂ ਬਾਅਦ ਇਹ ਗਿਣਤੀ ਘੱਟ ਕੇ ਹੁਣ 8 ਹੋ ਜਾਵੇਗੀ।

ਦਾਦਰ-ਨਗਰ ਹਵੇਲੀ 'ਚ ਸਿਰਫ਼ ਇਕ ਜ਼ਿਲਾ
ਮੋਦੀ ਸਰਕਾਰ ਨੇ ਦਾਦਰਾ-ਨਗਰ ਹਵੇਲੀ ਅਤੇ ਦਮਨ-ਦੀਵ ਨੂੰ ਇਸ ਲਈ ਇਕੱਠੇ ਕਰਨ ਫੈਸਲਾ ਲਿਆ ਤਾਂ ਕਿ ਦੋਹਾਂ ਖੇਤਰਾਂ 'ਚ ਪ੍ਰਸ਼ਾਸਨ ਨੂੰ ਬਿਹਤਰ ਬਣਾਉਣ ਦੇ ਪ੍ਰਬੰਧਨ ਹੋ ਸਕੇ। ਦਾਦਰ-ਨਗਰ ਹਵੇਲੀ 'ਚ ਸਿਰਫ਼ ਇਕ ਜ਼ਿਲਾ ਹੈ, ਜਦਕਿ ਦਮਨ-ਦੀਵ 'ਚ 2 ਜ਼ਿਲੇ ਹਨ। ਅਜਿਹੇ 'ਚ ਕੇਂਦਰ ਨੂੰ ਦੋਹਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਵੱਖ-ਵੱਖ ਸਕੱਤਰੇਤਾਂ ਅਤੇ ਦੂਜੇ ਬੁਨਿਆਦੀ ਢਾਂਚਿਆਂ 'ਤੇ ਖਰਚ ਕਰਨਾ ਪੈਂਦਾ ਸੀ।


DIsha

Content Editor

Related News