ਹਰਿਆਣਾ 'ਚ ਪੰਜਾਬੀ ਨੂੰ ਦੂਜੀ ਭਾਸ਼ਾ ਦੇ ਰੂਪ 'ਚ ਹਟਾਏ ਜਾਣ ਦਾ ਵਿਰੋਧ

Saturday, Dec 28, 2019 - 06:43 PM (IST)

ਚੰਡੀਗੜ੍ਹ (ਕਮਲ ਕੁਮਾਰ ਕਾਂਸਲ)—ਸਿੱਖ ਭਾਈਚਾਰਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ 'ਚ ਪੰਜਾਬੀ ਦੀ ਥਾਂ ਤੇਲਗੂ ਨੂੰ ਦੂਜੀ ਭਾਸ਼ਾ ਕਰਨ ਦੇ ਮਾਮਲੇ 'ਚ ਵਿਰੋਧ ਕੀਤਾ ਜਾ ਰਿਹਾ ਹੈ। ਜਥੇਬੰਦੀਆਂ ਨੇ ਕਿਹਾ ਹੈ ਕਿ ਹਰਿਆਣਾ 'ਚ ਕਿਸੇ ਵੀ ਕੀਮਤ 'ਤੇ ਤੇਲਗੂ ਭਾਸ਼ਾ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਹਰਿਆਣਾ 'ਚ ਤੇਲਗੂ ਬੋਲਣ ਵਾਲੇ ਲੋਕ ਨਹੀਂ ਰਹਿੰਦੇ ਜਦਕਿ ਇਸ ਦੇ ਉਲਟ ਹਰਿਆਣਾ 'ਚ 40 ਫੀਸਦੀ ਲੋਕ ਪੰਜਾਬੀ ਹਨ, ਜਿਨ੍ਹਾਂ 'ਚ ਪੰਜਾਬੀ ਹਿੰਦੂ, ਪੰਜਾਬੀ ਬ੍ਰਾਹਮਣ, ਸਿੱਖ, ਪੰਜਾਬੀ ਖੱਤਰੀ ਸ਼ਾਮਲ ਹਨ ਪਰ ਹਰਿਆਣਾ ਸਰਕਾਰ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਖਤਮ ਕਰਨਾ ਚਾਹੁੰਦੀ ਹੈ ਜੋ ਕਿ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਹੈ ਕਿ ਹਰਿਆਣਾ ਪੰਜਾਬ ਤੋਂ ਹੀ ਬਣਿਆ ਸੂਬਾ ਹੈ, ਇੱਥੇ ਹਰਿਆਣਾ ਸੂਬਾ ਬਣਨ ਤੋਂ ਪਹਿਲਾਂ ਪੰਜਾਬੀ ਭਾਸ਼ਾ ਦਾ ਪ੍ਰਸਾਰ ਸੀ ਜਦਕਿ ਸੂਬਾ ਸਰਕਾਰ 'ਚ ਤੇਲਗੂ ਭਾਸ਼ਾ ਨੂੰ ਲਾਗੂ ਕਰ ਕੇ ਪੰਜਾਬੀ ਭਾਸ਼ਾ ਨੂੰ ਬੋਲਣ ਵਾਲਿਆਂ ਨਾਲ ਖਿਲਵਾੜ ਕਰ ਰਹੀ ਹੈ। ਇਸ ਮਾਮਲੇ 'ਚ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਚਿੱਠੀ ਲਿਖੀ ਹੈ। ਦੂਜੇ ਪਾਸੇ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਕਿਹਾ ਹੈ ਕਿ ਫਿਲਹਾਲ ਕੋਈ ਤੇਲਗੂ ਭਾਸ਼ਾ ਨਹੀਂ ਲਿਆ ਰਹੇ ਹਾਂ।


author

Iqbalkaur

Content Editor

Related News