ਪ੍ਰਵਾਸੀ ਮਜ਼ਦੂਰਾਂ ਲਈ ਰਾਹਤ ਭਰੀ ਖਬਰ, ਹਰ ਜ਼ਿਲ੍ਹੇ ''ਚ ਚੱਲਣਗੀਆਂ ''ਸ਼ਰਮਿਕ ਸਪੈਸ਼ਲ ਟਰੇਨਾਂ''

05/16/2020 10:46:09 PM

ਨਵੀਂ ਦਿੱਲੀ (ਸੁਨੀਲ ਪਾਂਡੇ) : ਲਾਕਡਾਊਨ 'ਚ ਫਸੇ ਮਜ਼ਦੂਰਾਂ ਨੂੰ ਉਨ੍ਹਾਂ ਦੀ ਮੰਜਿਲ ਤੱਕ ਪਹੁੰਚਾਣ ਲਈ ਸ਼ਰਮਿਕ ਸਪੈਸ਼ਲ ਟਰੇਨ ਚਲਾਉਣ ਨੂੰ ਲੈ ਕੇ ਹੋ ਰਹੀ ਸਿਆਸਤ ਵਿਚਾਲੇ ਰੇਲ ਮੰਤਰੀ ਪਿਊਸ਼ ਗੋਇਲ ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਭਾਰਤੀ ਰੇਲਵੇ ਦੇਸ਼ ਦੇ ਕਿਸੇ ਵੀ ਜ਼ਿਲ੍ਹੇ ਤੋਂ ਸ਼ਰਮਿਕ ਸਪੈਸ਼ਲ ਟਰੇਨ ਚਲਾਉਣ ਲਈ ਤਿਆਰ ਹੈ। ਇਸ ਦੇ ਲਈ ਜ਼ਿਲ੍ਹਾ ਕੁਲੈਕਟਰ ਨੂੰ ਫਸੇ ਹੋਏ ਮਜ਼ਦੂਰਾਂ ਦੇ ਨਾਮ ਅਤੇ ਉਨ੍ਹਾਂ ਦੀ ਮੰਜ਼ਿਲ ਸਟੇਸ਼ਨ ਦੀ ਲਿਸਟ ਤਿਆਰ ਕਰਕੇ ਰਾਜ ਦੇ ਨੋਡਲ ਅਧਕਿਾਰੀ ਦੇ ਜ਼ਰੀਏ ਰੇਲਵੇ ਨੂੰ ਬਿਨੈ ਕਰਣਾ ਹੋਵੇਗਾ।
ਰੇਲ ਮੰਤਰੀ ਨੇ ਰਾਜਾਂ ਦੇ ਨੋਡਲ ਅਧਿਕਾਰੀਆਂ ਦੀ ਲਿਸਟ ਵੀ ਜਨਤਕ ਕਰ ਦਿੱਤੀ ਹੈ।  ਭਾਰਤੀ ਰੇਲਵੇ ਕੋਲ ਇੱਕ ਦਿਨ 'ਚ ਲੱਗਭੱਗ 300 ਸ਼ਰਮਿਕ ਸਪੈਸ਼ਲ ਟਰੇਨਾਂ ਚਲਾਉਣ ਦੀ ਸਮਰੱਥਾ ਹੈ, ਹਾਲਾਂਕਿ ਇਸ ਸਮੇਂ ਅੱਧੇ ਤੋਂ ਵੀ ਘੱਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।  ਇਸ 'ਚ ਰੇਲ ਮੰਤਰਾਲਾ ਨੇ ਕਿਹਾ ਕਿ ਆਪਣੇ ਗ੍ਰਹਿ ਰਾਜਾਂ 'ਚ ਵਾਪਸ ਜਾਣ ਦੇ ਇੱਛਕ ਪ੍ਰਵਾਸੀਆਂ ਬਾਰੇ ਜਾਣਕਾਰੀ ਹਰ ਇੱਕ ਜ਼ਿਲ੍ਹੇ ਤੋਂ ਉਪਲੱਬਧ ਕਰਵਾਈ ਜਾਂਦੀ ਹੈ, ਤਾਂ ਭਾਰਤੀ ਰੇਲਵੇ ਟਰੇਨਾਂ ਦੇ ਸੰਚਾਲਨ 'ਚ ਕੋਈ ਕਸਰ ਨਹੀਂ ਛੱਡੇਗੀ। ਭਾਰਤੀ ਰੇਲਵੇ ਜ਼ਿਲ੍ਹਿਆਂ ਦੀ ਅਸਲੀ ਜ਼ਰੂਰਤਾਂ ਦੇ ਅਨੁਸਾਰ ਸ਼ਰਮਿਕ ਵਿਸ਼ੇਸ਼ ਰੇਲ ਗੱਡੀਆਂ ਨੂੰ ਚਲਾਉਣ ਲਈ ਤਿਆਰ ਹੈ।
ਦੂਜੀ ਪਾਸੇ, ਰੇਲ ਮੰਤਰਾਲਾ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ 15 ਮਈ ਦੀ ਅੱਧੀ ਰਾਤ ਤੱਕ ਦੇਸ਼ ਭਰ ਦੇ ਵੱਖਰੇ ਰਾਜਾਂ ਤੋਂ ਕੁਲ 1074 ਸ਼ਰਮਿਕ ਸਪੈਸ਼ਲ ਟਰੇਨਾਂ ਚਲਾਈਆਂ ਗਈਆਂ।  ਪਿਛਲੇ 15 ਦਿਨਾਂ 'ਚ 14 ਲੱਖ ਤੋਂ ਜ਼ਿਆਦਾ ਫਸੇ ਹੋਏ ਲੋਕਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਪਹੁੰਚਾਇਆ ਜਾ ਚੁੱਕਿਆ ਹੈ।


Inder Prajapati

Content Editor

Related News