ਰਿਲਾਇੰਸ ਦੇ ਸਿਰਫ ਸਿਮ ਬੰਦ ਕਰਨ ਦੀ ਗੱਲ ਕਹੀ ਗਈ ਹੈ ਨਾ ਕਿ ਟਾਵਰ ਬੰਦ ਕਰਨ ਦੀ: ਗੁਰਨਾਮ ਸਿੰਘ
Wednesday, Dec 23, 2020 - 02:55 AM (IST)
ਨਵੀਂ ਦਿੱਲੀ- ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਪਿਛਲੇ 27 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਵਲੋਂ ਧਰਨੇ ਦਿੱਤੇ ਜਾ ਰਹੇ ਹਨ। ਇੰਨੇ ਵੱਡੇ ਇੱਕਠ 'ਚ ਆਮ ਹੀ ਕੁਝ ਸ਼ਰਾਰਤੀ ਅਨਸਰਾਂ ਵਲੋਂ ਅਫਵਾਹਾਂ ਫੈਲਾਅ ਦਿੱਤੀਆਂ ਜਾਂਦੀਆਂ ਹਨ ਜਿਸਦਾ ਸਮਾਂ ਰਹਿੰਦੇ ਖੰਡਨ ਕਰਨਾ ਜ਼ਰੂਰੀ ਹੋ ਜਾਂਦਾ ਹੈ ਇਸੇ ਤਰ੍ਹਾਂ ਦੀ ਇਕ ਅਫਵਾਹ ਦਾ ਕਿਸਾਨ ਆਗੂ ਗੁਰਨਾਮ ਸਿੰਘ ਵਲੋਂ ਖੰਡਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਦਿੱਲੀ ਜੰਤਰ-ਮੰਤਰ ਧਰਨੇ 'ਤੇ ਬੈਠੇ ਐੱਮ. ਪੀ. ਗੁਰਜੀਤ ਔਜਲਾ ਕੋਰੋਨਾ ਪਾਜ਼ੇਟਿਵ
ਗੁਰਨਾਮ ਸਿੰਘ ਨੇ ਦਿੱਲੀ ਦੇ ਕੁੰਡਲੀ ਬਾਰਡਰ ਤੋਂ ਇਕ ਸਪੀਚ ਦਿੰਦੇ ਹੋਏ ਲੋਕਾਂ ਨੂੰ ਬੇਨਤੀ ਕੀਤੀ ਕਿ ਕਿਸਾਨ ਆਗੂਆਂ ਵਲੋਂ ਜੋ ਆਦੇਸ਼ ਦਿੱਤੇ ਜਾਂਦੇ ਹਨ ਉਸ ਤੋਂ ਜ਼ਿਆਦਾ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਇਸ ਅੰਦੋਲਨ ਨੂੰ ਆਪਮੁਹਾਰਾ ਨਾ ਕੀਤਾ ਜਾਵੇ ਜੇਕਰ ਇਹ ਅੰਦੋਲਨ ਆਪਮੁਹਾਰਾ ਹੋ ਜਾਂਦਾ ਹੈ ਤਾਂ ਇਹ ਅੰਦੋਲਨ ਜਾਟ ਅੰਦੋਲਨ ਵਾਂਗ ਹੀ ਟੁੱਟ ਅਤੇ ਬਿਖਰ ਜਾਵੇਗਾ। ਉਨ੍ਹਾਂ ਕਿਹਾ ਕਿ ਰਿਲਾਇੰਸ ਦੇ ਸਿਰਫ ਸਿਮ ਬੰਦ ਕਰਨ ਦੀ ਗੱਲ ਕਹੀ ਗਈ ਹੈ ਨਾ ਕਿ ਰਿਲਾਇੰਸ ਦੇ ਟਾਵਰ ਪੁੱਟਣ ਜਾ ਕਿਸੇ ਵੀ ਤਰ੍ਹਾਂ ਦਾ ਦੰਗਾ ਫਸਾਦ ਕਰਨ ਦੀ।
ਇਹ ਵੀ ਪੜ੍ਹੋ : ਕੇਜਰੀਵਾਲ ਸ਼ਿਸ਼ਟਾਚਾਰ ਦੀਆਂ ਹੱਦਾਂ ਪਾਰ ਨਾ ਕਰੇ : ਕੈਪਟਨ
ਉਨ੍ਹਾਂ ਬੇਨਤੀ ਕੀਤੀ ਕਿ ਕਿਰਪਾ ਕਰਕੇ ਕੋਈ ਵੀ ਆਪਣੀ ਮਰਜ਼ੀ ਨਾਲ ਸ਼ੋਸ਼ਲ ਮੀਡੀਆ 'ਤੇ ਕੋਈ ਕਾਲ ਨਾ ਦੇਵੇ ਕਿਉਂਕਿ ਉਸਦਾ ਲੋਕਾਂ 'ਚ ਗਲਤ ਮਤਲਬ ਜਾਵੇਗਾ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਅਸੀਂ ਕਿਸੇ ਤਰ੍ਹਾਂ ਦਾ ਕੋਈ ਗਲਤ ਕਦਮ ਨਹੀਂ ਚੁੱਕਣਾ ਹੈ ਜਿਸ ਨਾਲ ਦੰਗਾ ਆਦਿ ਹੋਵੇ। ਇਹ ਅੰਦੋਲਨ ਇਕ ਸ਼ਾਂਤਮਈ ਅੰਦੋਲਨ ਹੈ ਅਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਹੀਂ ਕਰਨੀ ਚਾਹੁੰਦੇ।