PM ਮੋਦੀ ਨੇ ਸੰਦੇਸ਼ਖਾਲੀ ਪੀੜਤਾ ਨੂੰ ਕੀਤਾ ਫ਼ੋਨ, ਭਾਜਪਾ ਨੇ ਬਸ਼ੀਰਹਾਟ ਤੋਂ ਬਣਾਇਆ ਹੈ ਉਮੀਦਵਾਰ

Tuesday, Mar 26, 2024 - 06:28 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ 26 ਮਾਰਚ ਨੂੰ ਬਸ਼ੀਰਹਾਟ ਦੀ ਭਾਜਪਾ ਉਮੀਦਵਾਰ ਰੇਖਾ ਪਾਤਰਾ ਨਾਲ ਗੱਲ ਕੀਤੀ। ਪੀ.ਐੱਮ. ਮੋਦੀ ਨੇ ਰੇਖਾ ਨੂੰ 'ਸ਼ਕਤੀ ਸਵਰੂਪਾ' ਦੱਸਿਆ। ਪੀ.ਐੱਮ. ਮੋਦੀ ਨੇ ਰੇਖਾ ਪਾਤਰਾ ਤੋਂ ਚੋਣ ਤਿਆਰੀਆਂ ਬਾਰੇ ਜਾਣਕਾਰੀ ਲਈ। ਦੱਸਣਯੋਗ ਹੈ ਕਿ ਬਸ਼ੀਰਹਾਟ ਸੀਟ ਤੋਂ ਅਜੇ ਬੰਗਾਲੀ ਫਿਲਮਾਂ ਦੀ ਅਦਾਕਾਰਾ ਨੁਸਰਤ ਜਹਾਂ ਸੰਸਦ ਮੈਂਬਰ ਹੈ। ਹਾਲਾਂਕਿ ਇਸ ਵਾਰ ਟੀ.ਐੱਮ.ਸੀ. ਨੇ ਨੁਸਰਤ ਜਹਾਂ ਨੂੰ ਇਸ ਸੀਟ ਤੋਂ ਟਿਕਟ ਨਹੀਂ ਦਿੱਤੀ ਹੈ। ਟੀ.ਐੱਮ.ਸੀ. ਨੇ ਹਾਜੀ ਨੁਰੂਲ ਇਸਲਾਮ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ।

ਜਾਣਕਾਰੀ ਅਨੁਸਾਰ ਬਸ਼ੀਰਹਾਟ ਟਿਕਟ ਲਈ ਪੀੜਤ ਰੇਖਾ ਪਾਤਰਾ ਦਾ ਨਾਂ ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਨੇ ਅੱਗੇ ਵਧਾਇਆ ਸੀ। ਪ੍ਰਧਾਨ ਮੰਤਰੀ ਨਾਲ ਫੋਨ 'ਤੇ ਗੱਲ ਕਰਦੇ ਹੋਏ ਰੇਖਾ ਨੇ ਕਿਹਾ,''ਪੀ.ਐੱਮ. ਮੋਦੀ ਜੀ ਬਹੁਤ ਚੰਗਾ ਲੱਗਾ। ਤੁਹਾਡਾ ਹੱਥ ਮੇਰੇ ਸਿਰ 'ਤੇ ਹੈ। ਸੰਦੇਸ਼ਖਾਲੀ ਦੀਆਂ ਪੀੜਤ ਮਾਵਾਂ-ਭੈਣਾਂ ਦੇ ਸਿਰ 'ਤੇ ਪ੍ਰਧਾਨ ਮੰਤਰੀ ਦਾ ਹੱਥ ਹੈ। ਤੁਸੀਂ ਸਾਡੇ ਲਈ ਭਗਵਾਨ ਸਮਾਨ ਹੈ। ਲੱਗ ਰਿਹਾ ਹੈ ਕਿ ਪ੍ਰਭੂ ਸ਼੍ਰੀਰਾਮ ਜੀ ਸਾਡੇ ਨਾਲ ਹਨ।'' ਇਸ ਦੇ ਜਵਾਬ 'ਚ ਪੀ.ਐੱਮ. ਮੋਦੀ ਨੇ ਕਿਹਾ,''ਮਾਵਾਂ-ਭੈਣਾਂ ਦਾ ਹੱਥ ਤਾਂ ਮੇਰੇ ਸਿਰ 'ਤੇ ਹੈ। ਮੈਨੂੰ ਤੁਹਾਡਾ ਮੈਸੇਜ ਮਿਲਿਆ ਸੀ। ਮੈਂ ਜਿੱਥੇ ਤੱਕ ਹੋ ਸਕੇ ਭਾਜਪਾ ਵਰਕਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹਾਂ।'' ਦੱਸਣਯੋਗ ਹੈ ਕਿ ਰੇਖਾ ਪਾਤਰਾ ਨੇ ਪ੍ਰਧਾਨ ਮੰਤਰੀ ਨੂੰ ਸੰਦੇਸ਼ਖਾਲੀ 'ਚ ਲੋਕਾਂ ਨਾਲ ਹੋਏ ਅੱਤਿਆਚਾਰ ਬਾਰੇ ਦੱਸਿਆ। ਇੱਥੇ ਦੇ ਲੋਕਾਂ ਨੇ ਸ਼ੇਖ ਸ਼ਾਹਜਹਾਂ ਸਮੇਤ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ 'ਤੇ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News